ਬਿਹਾਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ
Friday, Nov 15, 2024 - 07:14 PM (IST)

ਸੀਵਾਨ, (ਭਾਸ਼ਾ)- ਬਿਹਾਰ ਦੇ ਸੀਵਾਨ ਜ਼ਿਲੇ ’ਚ ਕਥਿਤ ਤੌਰ ’ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ 2 ਹੋਰਾਂ ਦੀ ਅੱਖਾਂ ਦੀ ਰੌਸ਼ਨੀ ਪ੍ਰਭਾਵਿਤ ਹੋਈ।
ਪੁਲਸ ਨੂੰ ਸ਼ੁੱਕਰਵਾਰ ਸਵੇਰੇ ਸਾਢੇ ਅੱਠ ਵਜੇ ਸੂਚਨਾ ਮਿਲੀ ਕਿ ਲਖਨਵੀਗੰਜ ਥਾਣਾ ਖੇਤਰ ਦੇ ਨਵਗੰਜ ਟੋਲਾ ਦੇ ਉਮੇਸ਼ ਰਾਏ ਦੀ ਨਜ਼ਰ ਧੁੰਦਲੀ ਹੋ ਗਈ ਹੈ । ਉਸ ਨੇ ਬੀਤੀ ਰਾਤ ਕੋਈ ਨਸ਼ੀਲੀ ਚੀਜ਼ ਪੀ ਲਈ ਸੀ।
ਜਾਂਚ ਦੌਰਾਨ ਪਤਾ ਲੱਗਾ ਕਿ ਉਮੇਸ਼ ਰਾਏ ਤੇ ਅਸ਼ੋਕ ਰਾਏ ਨੇ ਅਮਰਜੀਤ ਰਾਏ ਦੇ ਘਰ ਜਾ ਕੇ ਸ਼ੱਕੀ ਜ਼ਹਿਰੀਲੀ ਸ਼ਰਾਬ ਪੀ ਲਈ ਸੀ। ਸਿਹਤ ਵਿਗੜਨ ’ਤੇ ਤਿੰਨਾਂ ਨੂੰ ਸੀਵਾਨ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਅਮਰਜੀਤ ਦੀ ਮੌਤ ਹੋ ਗਈ।