ਪੀ.ਐੱਮ.ਓ. ਹੈ ਹੁਣ ''ਪ੍ਰਚਾਰ ਮੰਤਰੀ ਦਾ ਦਫ਼ਤਰ'' : ਰਾਹੁਲ ਗਾਂਧੀ

Wednesday, Mar 20, 2019 - 12:43 PM (IST)

ਪੀ.ਐੱਮ.ਓ. ਹੈ ਹੁਣ ''ਪ੍ਰਚਾਰ ਮੰਤਰੀ ਦਾ ਦਫ਼ਤਰ'' : ਰਾਹੁਲ ਗਾਂਧੀ

ਇੰਫਾਲ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਹੁਣ 'ਪ੍ਰਚਾਰ ਮੰਤਰੀ ਦਾ ਦਫ਼ਤਰ' ਬਣ ਗਿਆ ਹੈ। ਮੰਗਲਵਾਰ ਦੀ ਸ਼ਾਮ ਅਰੁਣਾਚਲ ਪ੍ਰਦੇਸ਼ ਤੋਂ ਇੱਥੇ ਪੁੱਜੇ ਗਾਂਧੀ ਮਣੀਪੁਰ ਰਾਜ ਫਿਲਮ ਵਿਕਾਸ ਸੋਸਾਇਟੀ ਦੇ ਵਿਦਿਆਰਥੀਆਂ ਨਾਲ ਗੱਲ ਕਰ ਰਹੇ ਸਨ। ਰਾਹੁਲ ਨੇ ਕਿਹਾ,''ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਹੁਣ ਪ੍ਰਚਾਰ ਮੰਤਰੀ ਦਾ ਦਫ਼ਤਰ ਬਣ ਗਿਆ ਹੈ।'' ਉਨ੍ਹਾਂ ਨੇ ਕਿਹਾ ਕਿ ਕਾਂਗਰਸ 'ਸੰਸਕ੍ਰਿਤੀ ਸਾਮਰਾਜਵਾਦ' 'ਚ ਵਿਸ਼ਵਾਸ ਨਹੀਂ ਕਰਦੀ ਅਤੇ ਇਸ ਦਾ ਮੰਨਣਾ ਹੈ ਕਿ ਦੇਸ਼ ਦੇ ਕਿਸੇ ਹਿੱਸੇ ਨੂੰ ਦੂਜੇ ਹਿੱਸਿਆਂ 'ਤੇ ਸ਼ਾਸਨ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰ ਰਾਜ ਦੀ ਆਪਣੀ ਸੰਸਕ੍ਰਿਤੀ ਸਮੀਕਰਨ ਹੁੰਦਾ ਹੈ, ਜਿਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ।''

ਭਾਜਪਾ-ਆਰ.ਐੱਸ.ਐੱਸ. ਗਠਜੋੜ ਵਿਚਾਰ ਥੋਪਦਾ ਹੈ
ਰਾਹੁਲ ਨੇ ਕਿਹਾ,''ਦੇਸ਼ ਦੇ ਹਰ ਹਿੱਸੇ ਨੂੰ ਆਪਣੀ ਗੱਲ ਨੂੰ ਪ੍ਰਗਟ ਕਰਨ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਭਾਜਪਾ-ਆਰ.ਐੱਸ.ਐੱਸ. ਗਠਜੋੜ ਇਕ ਵਿਚਾਰ ਥੋਪਣਾ ਚਾਹੁੰਦਾ ਹੈ ਅਤੇ ਦੂਜੇ ਵਿਚਾਰਾਂ ਨੂੰ ਕੁਚਲਣਾ ਚਾਹੁੰਦਾ ਹੈ। ਜਦੋਂ ਵੀ ਉਨ੍ਹਾਂ ਵਿਰੁੱਧ ਕੋਈ ਵਿਰੋਧ ਪ੍ਰਦਰਸ਼ਨ ਹੁੰਦੇ ਹਨ ਤਾਂ ਉਨ੍ਹਾਂ ਦੀ ਇਹ ਅਸਲੀਅਤ ਸਾਹਮਣੇ ਆ ਜਾਂਦੀ ਹੈ।'' ਗਾਂਧੀ ਨੇ ਪੂਰਬ-ਉੱਤਰ ਦੇ ਮੁੱਦੇ 'ਤੇ ਕਿਹਾ ਕਿ ਰੋਜ਼ਗਾਰ ਸੰਕਟ ਨਾਲ ਨਿਪਟਣਾ ਅਤੇ ਖੇਤਰ 'ਚ ਕਨੈਕਟਵਿਟੀ ਨੂੰ ਉਤਸ਼ਾਹ ਦੇਣਾ ਉਨ੍ਹਾਂ ਦੀ ਸਰਕਾਰ ਦੀ ਪਹਿਲ ਹੈ। ਉਨ੍ਹਾਂ ਨੇ ਕਿਹਾ,''ਸਾਡੇ ਹਿਸਾਬ ਨਾਲ ਖੇਤਰ ਸੰਭਾਵਿਤ ਮੁੜ ਨਿਰਮਾਣ ਹਬ ਹੈ। ਖੇਤੀ ਦੇ ਖੇਤਰ 'ਚ, ਪੂਰੀ ਭੰਡਾਰਨ ਵਿਵਸਥਾ ਨਾ ਹੋਣ ਕਾਰਨ ਭੋਜਨ ਅਤੇ ਸਬਜ਼ੀਆਂ ਇੱਥੇ ਬੇਕਾਰ ਹੋ ਜਾਂਦੀਆਂ ਹਨ। ਮਣੀਪੁਰ 'ਚ ਫੂਡ ਪ੍ਰੋਸੈਸਿੰਗ ਉਦਯੋਗ ਦੀ ਸਥਾਪਨਾ ਕੀਤੀ ਜਾ ਸਕਦੀ ਹੈ।''


author

DIsha

Content Editor

Related News