ਪੀ.ਐਮ.ਕੇ. ਦਾ ਸਰਕਾਰ ਨੂੰ ਪੱਤਰਕਾਰ ਸੰਮੇਲਨ ਨਹੀਂ ਕਰਨ ਦਾ ਸੁਝਾਅ
Tuesday, Apr 21, 2020 - 08:01 PM (IST)

ਚੇਨਈ: ਪੀ.ਐਮ.ਕੇ. ਦੇ ਸੰਸਥਾਪਕ ਐਸ. ਰਾਮਦੌਸ ਨੇ ਕਈ ਪੱਤਰਕਾਰਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਜਾਣ 'ਤੇ ਚਿੰਤਾ ਵਿਅਕਤ ਕਰਦੇ ਹੋਏ ਮੰਗਲਵਾਰ ਨੂੰ ਮੀਡੀਆ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਰਮਚਾਰੀਆਂ ਦੀ ਰੱਖਿਆ ਕਰਨ। ਰਾਮਦੌਸ ਨੇ ਨਾਲ ਹੀ ਸੁਝਾਅ ਦਿੱਤਾ ਕਿ ਸਰਕਾਰ ਕੋਵਿਡ-19 ਸਬੰਧੀ ਪੱਤਰਕਾਰ ਸੰਮੇਲਨ ਕਰਨਾ ਬੰਦ ਕਰ ਸਕਦੀ ਹੈ।
ਰਾਮਦੌਸ ਨੇ ਸ਼ਹਿਰ ਵਿਚ ਤਿੰਨ ਪੱਤਰਕਾਰਾਂ ਤੇ ਮੁੰਬਈ ਵਿਚ 53 ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਜਾਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੋਵਿਡ-19 ਦੇ ਖਿਲਾਫ ਮੋਹਰੀ ਮੋਰਚੇ 'ਤੇ ਰਹਿ ਕੇ ਮੁਕਾਬਲਾ ਕਰ ਰਹੇ ਡਾਕਟਰ, ਨਰਸਾਂ, ਸਫਾਈ ਕਰਮਚਾਰੀਆਂ ਤੇ ਪੁਲਸ ਕਰਮਚਾਰੀਆਂ ਦੇ ਨਾਲ ਹੀ ਮੀਡੀਆ ਕਰਮਚਾਰੀ ਵੀ ਕੋਰੋਨਾ ਵਾਇਰਸ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪੱਤਰਕਾਰ, ਫੋਟੋ ਪੱਤਰਕਾਰ ਤੇ ਟੈਲੀਵਿਜ਼ਨ ਚੈਨਲਾਂ ਦੇ ਕੈਮਰਾਮੈਨ ਸਣੇ 200 ਤੋਂ ਵਧੇਰੇ ਲੋਕ ਪੱਤਰਕਾਰ ਸੰਮੇਲਨ ਵਿਚ ਇਕੱਠੇ ਹੁੰਦੇ ਹਨ। ਉਹਨਾਂ ਕਿਹਾ, ''ਜੇਕਰ ਇਸ ਤੋਂ ਬਚਿਆ ਜਾਵੇ ਤਾਂ ਪੱਤਰਕਾਰਾਂ ਨੂੰ ਇਨਫੈਕਟਡ ਹੋਣ ਤੋਂ ਬਚਾਇਆ ਜਾ ਸਕਦਾ ਹੈ।'' ਉਹਨਾਂ ਕਿਹਾ ਕਿ ਪੱਤਰਕਾਰ ਸੰਮੇਲਨ ਆਯੋਜਿਤ ਕਰਨ ਦੀ ਬਜਾਏ ਮੀਡੀਆ ਘਰਾਣਿਆਂ ਨੂੰ ਸੂਚਨਾ ਪ੍ਰੈੱਸ ਰਿਲੀਜ਼ ਦੇ ਰਾਹੀਂ ਪਹੁੰਚਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਟੈਲੀਵਿਜ਼ਨ ਚੈਨਲ ਨੂੰ ਮੀਡੀਆ ਫੁਟੇਜ ਚਾਹੀਦੀ ਹੈ ਤਾਂ ਇਸ ਨੂੰ ਸਰਕਾਰੀ ਸੂਚਨਾ ਤੇ ਜਨਸ ਪਰਕ ਇਕਾਈ ਵਲੋਂ ਮੁਹੱਈਆ ਕਰਵਾਈ ਜਾ ਸਕਦੀ ਹੈ।