PMC ਬੈਂਕ ਘਪਲਾ : HDIL ਦੇ ਪ੍ਰਮੋਟਰ ਰਕਮ ਚੁਕਾਉਣ ਲਈ ਹੋਏ ਤਿਆਰ

10/17/2019 11:29:21 AM

ਮੁੰਬਈ — ਪੰਜਾਬ ਐਂਡ ਮਹਾਰਸ਼ਟਰ ਕੋ-ਆਪਰੇਟਿਵ ਬੈਂਕ(PMC) ਵਿਚੋਂ ਪੈਸੇ ਕਢਵਾਉਣ 'ਤੇ ਲੱਗੀ ਰੋਕ ਦਾ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਘਪਲੇ ਦੇ ਦੋਸ਼ੀ ਰਿਅਲ ਅਸਟੇਟ ਕੰਪਨੀ ਹਾਊਸਿੰਗ ਡਵੈਲਪਮੈਂਟ ਐਂਡ ਇਨਫਰਾਸਟਰੱਕਚਰ ਲਿਮਟਿਡ(HDIL) ਦੇ ਪ੍ਰਮੋਟਰ ਆਪਣੀ ਅਟੈਚ ਜਾਇਦਾਦ ਵੇਚ ਕੇ ਰਕਮ ਦਾ ਭੁਗਤਾਨ ਕਰਨ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ PMC ਬੈਂਕ 'ਚ ਹੋਏ ਘਪਲੇ ਜਨਤਕ ਹੋਣ ਦੇ ਬਾਅਦ  ਇਹ ਮਾਮਲਾ ਗੰਭੀਰ ਹੋ ਗਿਆ ਹੈ। ਬੈਂਕ ਦੇ ਖਾਤਾਧਾਰਕਾਂ ਦੀ ਦਿਨ-ਰਾਤ ਦੀ ਨੀਂਦ ਹਰਾਮ ਹੋ ਚੁੱਕੀ ਹੈ ਅਤੇ ਉਹ ਸੂਬੇ ਦੇ ਮੁੱਖ ਮੰਤਰੀ , ਕੇਂਦਰੀ ਵਿੱਤ ਮੰਤਰੀ ਸੀਤਾਰਮਣ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਿ ਹਰ ਕਿਸੇ ਅੱਗੇ ਮਾਮਲੇ ਦੇ ਨਿਪਟਾਰੇ ਲਈ ਅਪੀਲ ਕਰ ਰਹੇ ਹਨ। ਬੈਂਕ ਦੇ ਖਾਤਾਧਾਰਕਾਂ 'ਚ ਭਾਰੀ ਰੋਸ ਅਤੇ ਦੋ ਗਾਹਕਾਂ ਦੀ ਹਾਰਟਅਟੈਕ ਕਾਰਨ ਮੌਤ ਹੋ ਜਾਣ ਦੇ ਬਾਅਦ ਮਾਮਲਾ ਅਦਾਲਤ ਅਧੀਨ ਹੈ। ਬੈਂਕ ਦੇ ਪ੍ਰਮੋਟਰ ਹਿਰਾਸਤ 'ਚ ਹਨ ਅਤੇ ਹੁਣ ਇਸ ਮਾਮਲੇ 'ਚ ਲਿਆ ਜਾਣ ਵਾਲਾ ਕੋਈ ਵੀ ਫੈਸਲਾ ਵੀ ਅਦਾਲਤ ਅਧੀਨ ਹੀ ਹੋਵੇਗਾ।

HDIL ਦੇ ਪ੍ਰਮੋਟਰਾਂ ਨੇ ਲਿਖਿਆ ਪੱਤਰ

HDIL ਦੇ ਪ੍ਰਮੋਟਰ ਰਾਕੇਸ਼ ਅਤੇ ਸਾਰੰਗ ਵਧਾਵਨ ਨੇ ਵਿੱਤ ਮੰਤਰਾਲੇ, ਭਾਰਤੀ ਰਿਜ਼ਰਵ ਬੈਂਕ(RBI) ਅਤੇ ਜਾਂਚ ਏਜੰਸੀਆਂ ਨੂੰ ਪੱਤਰ ਲਿਖਿਆ। ਪੱਤਰ 'ਚ ਉਨ੍ਹ੍ਹਾਂ ਨੇ ਆਪਣਾ ਏਅਰਕ੍ਰਾਫਟ, ਅਲਟ੍ਰਾ ਲਗਜ਼ਰੀ ਕਾਰਾਂ ਅਤੇ ਯਾਟ-ਬੋਟ ਸਮੇਤ 18 ਅਟੈਚ ਜਾਇਦਾਦਾਂ ਨੂੰ ਨਿਲਾਮ ਕਰਨ ਦੀ ਗੱਲ ਕਹੀ ਹੈ।

18 ਅਕਤੂਬਰ ਨੂੰ ਹੋਵੇਗੀ ਸੁਣਵਾਈ

ਸੁਪਰੀਮ ਕੋਰਟ  ਘਪਲੇ 'ਚ ਘਿਰੇ PMC ਬੈਂਕ ਦੇ ਗਾਹਕਾਂ ਦੇ ਹਿੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਉਪਾਵਾਂ ਲਈ ਦਾਇਰ ਪਟੀਸ਼ਨ 'ਤੇ ਤੁਰੰਤ ਸੁਣਵਾਈ ਲਈ ਤਿਆਰ ਹੋ ਗਈ ਹੈ। 18 ਅਕਤੂਬਰ ਨੂੰ ਮਾਮਲੇ ਦੀ ਸੁਣਵਾਲੀ ਹੋਵੇਗੀ। ਜ਼ਿਕਰਯੋਗ ਹੈ ਕਿ ਨਕਦੀ ਕਢਵਾਉਣ 'ਤੇ ਲੱਗੀ ਰੋਕ ਦੇ ਕਾਰਨ ਬੈਂਕ ਦੇ ਲੱਖਾਂ ਗਾਹਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦੇ ਪੈਸੇ ਬੈਂਕ 'ਚ ਫਸੇ ਹੋਏ ਹਨ। 


Related News