PM ਮੋਦੀ 6 ਮਾਰਚ ਨੂੰ ਪੁਣੇ ਦੇ ਦੌਰੇ ’ਤੇ ਜਾਣਗੇ, ਮੈਟਰੋ ਰੇਲ ਪ੍ਰਾਜੈਕਟ ਦਾ ਕਰਨਗੇ ਉਦਘਾਟਨ

Saturday, Mar 05, 2022 - 01:17 PM (IST)

PM ਮੋਦੀ 6 ਮਾਰਚ ਨੂੰ ਪੁਣੇ ਦੇ ਦੌਰੇ ’ਤੇ ਜਾਣਗੇ, ਮੈਟਰੋ ਰੇਲ ਪ੍ਰਾਜੈਕਟ ਦਾ ਕਰਨਗੇ ਉਦਘਾਟਨ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਮਾਰਚ 2022 ਨੂੰ ਪੁਣੇ ਦਾ ਦੌਰਾ ਕਰਨਗੇ ਅਤੇ ਪੁਣੇ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਉਹ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਸਵੇਰੇ ਕਰੀਬ 11 ਵਜੇ,  ਪੁਣੇ ਨਗਰ ਨਿਗਮ ਦੇ ਕੰਪਲੈਕਸ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ ਕਰਨਗੇ। ਇਹ ਮੂਰਤੀ 1850 ਕਿਲੋਗ੍ਰਾਮ ਗਨ ਮੈਟਲ ਨਾਲ ਬਣੀ ਹੈ ਅਤੇ ਲਗਭਗ 9.5 ਫੁੱਟ ਉੱਚੀ ਹੈ।

ਪ੍ਰਧਾਨ ਮੰਤਰੀ ਸਵੇਰੇ ਕਰੀਬ 11:30 ਵਜੇ ਪੁਣੇ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਇਹ ਪ੍ਰਾਜੈਕਟ ਪੁਣੇ ਵਿਚ ਸ਼ਹਿਰੀ ਗਤੀਸ਼ੀਲਤਾ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦਾ ਇਕ ਯਤਨ ਹੈ। 24 ਦਸੰਬਰ 2016 ਨੂੰ ਪ੍ਰਧਾਨ ਮੰਤਰੀ ਵਲੋਂ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ ਕੁੱਲ 32.2 ਕਿਲੋਮੀਟਰ ਪੁਣੇ ਮੈਟਰੋ ਰੇਲ ਪ੍ਰਾਜੈਕਟ ਦੇ 12 ਕਿਲੋਮੀਟਰ ਹਿੱਸੇ ਦਾ ਉਦਘਾਟਨ ਕਰਨਗੇ। ਪੂਰਾ ਪ੍ਰਾਜੈਕਟ 11,400 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਗਰਵਾਰੇ ਮੈਟਰੋ ਸਟੇਸ਼ਨ 'ਤੇ ਪ੍ਰਦਰਸ਼ਨੀ ਦਾ ਉਦਘਾਟਨ ਅਤੇ ਨਿਰੀਖਣ ਵੀ ਕਰਨਗੇ ਅਤੇ ਉੱਥੋਂ ਆਨੰਦਨਗਰ ਮੈਟਰੋ ਸਟੇਸ਼ਨ ਤੱਕ ਮੈਟਰੋ ਦੀ ਸਵਾਰੀ ਕਰਨਗੇ।

ਦੁਪਹਿਰ ਕਰੀਬ 12 ਵਜੇ ਪ੍ਰਧਾਨ ਮੰਤਰੀ ਕਈ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਉਹ ਮੂਲਾ-ਮੁਥਾ ਨਦੀ ਪ੍ਰਾਜੈਕਟਾਂ ਦੇ ਕਾਇਆਕਲਪ ਅਤੇ ਪ੍ਰਦੂਸ਼ਣ ਨੂੰ ਘਟਾਉਣ ਦਾ ਨੀਂਹ ਪੱਥਰ ਵੀ ਰੱਖਣਗੇ। ਕਰੋੜਾਂ ਰੁਪਏ ਤੋਂ ਵੱਧ ਦੀ ਪ੍ਰਾਜੈਕਟ ਲਾਗਤ ਨਾਲ ਨਦੀ ਦੇ 9 ਕਿਲੋਮੀਟਰ ਹਿੱਸੇ ਵਿਚ ਕਾਇਆਕਲਪ ਕੀਤਾ ਜਾਵੇਗਾ। ਇਸ ’ਚ ਨਦੀ ਦੇ ਕਿਨਾਰੇ ਸੁਰੱਖਿਆ, ਇੰਟਰਸੈਪਟਰ ਸੀਵਰੇਜ ਨੈਟਵਰਕ, ਜਨਤਕ ਸਹੂਲਤਾਂ, ਬੋਟਿੰਗ ਗਤੀਵਿਧੀ ਆਦਿ ਵਰਗੇ ਕੰਮ ਸ਼ਾਮਲ ਹੋਣਗੇ। 1470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੂਲਾ-ਮੁਥਾ ਨਦੀ ਦੇ ਪ੍ਰਦੂਸ਼ਣ ਦੀ ਕਮੀ ਵਾਲਾ ਪ੍ਰਾਜੈਕਟ "ਇਕ ਸ਼ਹਿਰ ਇਕ ਆਪਰੇਟਰ" ਦੇ ਸੰਕਲਪ 'ਤੇ ਲਾਗੂ ਕੀਤਾ ਜਾਵੇਗਾ। ਪ੍ਰਾਜੈਕਟ ਦੇ ਤਹਿਤ ਕੁੱਲ 11 ਸੀਵਰੇਜ ਟ੍ਰੀਟਮੈਂਟ ਪਲਾਂਟ ਬਣਾਏ ਜਾਣਗੇ, ਜਿਨ੍ਹਾਂ ਦੀ ਕੁੱਲ ਸਮਰੱਥਾ ਲਗਭਗ 400 ਐਮ.ਐਲ.ਡੀ. ਹੋਵੇਗੀ। ਪ੍ਰਧਾਨ ਮੰਤਰੀ ਬਨੇਰ ਵਿਖੇ ਬਣਾਏ ਗਏ 100 ਈ-ਬੱਸਾਂ ਅਤੇ ਈ-ਬੱਸ ਡਿਪੂ ਨੂੰ ਵੀ ਲਾਂਚ ਕਰਨਗੇ।

ਪ੍ਰਧਾਨ ਮੰਤਰੀ ਬਾਲੇਵਾੜੀ, ਪੁਣੇ ਵਿਖੇ ਬਣੀ ਆਰ ਕੇ ਲਕਸ਼ਮਣ ਆਰਟ ਗੈਲਰੀ-ਮਿਊਜ਼ੀਅਮ ਦਾ ਉਦਘਾਟਨ ਕਰਨਗੇ। ਮਿਊਜ਼ੀਅਮ ਦਾ ਮੁੱਖ ਆਕਰਸ਼ਣ ਮਾਲਗੁੜੀ ਪਿੰਡ 'ਤੇ ਆਧਾਰਿਤ ਇਕ ਲਘੂ ਮਾਡਲ ਹੈ, ਜਿਸ ਨੂੰ ਆਡੀਓ-ਵਿਜ਼ੂਅਲ ਇਫੈਕਟਸ ਰਾਹੀਂ ਜੀਵੰਤ ਬਣਾਇਆ ਜਾਵੇਗਾ। ਕਾਰਟੂਨਿਸਟ ਆਰ ਕੇ ਲਕਸ਼ਮਣ ਵਲੋਂ ਬਣਾਏ ਗਏ ਕਾਰਟੂਨ ਮਿਊਜ਼ੀਅਮ ਵਿਚ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਤੋਂ ਬਾਅਦ ਦੁਪਹਿਰ ਕਰੀਬ 1:45 ਵਜੇ ਪ੍ਰਧਾਨ ਮੰਤਰੀ ਸਿਮਬਾਇਓਸਿਸ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸਮਾਰੋਹ ਦੀ ਸ਼ੁਰੂਆਤ ਕਰਨਗੇ। 
 


author

Tanu

Content Editor

Related News