ਪੀ.ਐੈੱਮ. ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨਾਲ ਕੀਤੀ ''ਮਨ ਕੀ ਬਾਤ'', ਜਾਣੋ ਖਾਸ ਗੱਲਾਂ...
Sunday, Jul 29, 2018 - 01:42 PM (IST)
ਨਵੀਂ ਦਿੱਲੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 46ਵੇਂ 'ਮਨ ਕੀ ਬਾਤ' 'ਚ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਮਨ ਕੀ ਬਾਤ 'ਚ ਸਕੂਲ ਤੋਂ ਕਾਲਜ ਪਹੁੰਚਣ ਵਾਲੇ ਵਿਦਿਆਰਥੀਆਂ 'ਤੇ ਖਾਸ ਜ਼ੋਰ ਦਿੱਤਾ। ਉਨ੍ਹਾਂ ਨੇ ਕਵੀ ਗੋਪਾਲ ਦਾਸ ਨੀਰਜ ਨੂੰ ਵੀ ਸ਼ਰਧਾਂਜਲੀ ਦਿੱਤੀ। ਪੀ.ਐੈੱਮ. ਮੋਦੀ ਨੇ ਕਿਹਾ, 'ਅਗਸਤ ਮਹੀਨਾ ਇਤਿਹਾਸ ਦੀਆਂ ਅਨੇਕ ਘਟਨਾਵਾਂ ਤੇ ਤਿਉਹਾਰਾਂ ਨਾਲ ਭਰਿਆ ਹੋਇਆ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਉੱਤਮ ਸਿਹਤ ਲਈ, ਦੇਸ਼ਭਗਤੀ ਦੀ ਪ੍ਰੇਰਣਾ ਜਗਾਉਣ ਵਾਲੇ ਅਗਸਤ ਮਹੀਨੇ ਲਈ ਅਤੇ ਅਨੇਕ ਤਿਉਹਾਰਾਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਜਾਣੋ ਪੀ.ਐੈੱਮ. ਮੋਦੀ ਦੇ 'ਮਨ ਕੀ ਬਾਤ' ਦੀਆਂ ਖਾਸ ਗੱਲਾਂ...
- ਪ੍ਰਧਾਨਮੰਤਰੀ ਨੇ ਕਿਹਾ ਕਿ ਗਰੀਬ ਪਰਿਵਾਰਾਂ ਨਾਲ ਮਾੜੇ ਹਾਲਾਤ 'ਚ ਵਿਦਿਆਰਥੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਕੁਝ ਅਜਿਹਾ ਕਰਕੇ ਦਿਖਾਇਆ, ਜੋ ਸਾਨੂੰ ਸਭ ਨੂੰ ਪ੍ਰੇਰਣਾ ਦਿੰਦਾ ਹੈ।
- ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਸਾਡਾ ਕਰਤੱਵ ਬਣਦਾ ਹੈ ਕਿ ਅਸੀਂ ਕੁਦਰਤ ਦੇ ਪ੍ਰੇਮੀ ਬਣੀਏ, ਪ੍ਰਿਥਵੀ ਦੇ ਰਖਵਾਲੇ ਬਣੀਏ ਕਿਉਂਕਿ ਕੁਦਰਤ 'ਚ ਸਭ ਚੀਜ਼ਾਂ ਸੰਤੁਲਨ 'ਚ ਚਲਦੀਆਂ ਹਨ।
- ਪੀ.ਐੈੱਮ. ਨੇ ਕਿਹਾ ਕਿ ਪਿਛਲੇ ਦਿਨੀਂ ਸਾਡੇ ਦੇਸ਼ ਦੇ ਮਸ਼ਹੂਰ ਕਵੀ ਨੀਰਜ ਜੀ ਦੁਨੀਆ ਨੂੰ ਅਲਵਿਦਾ ਕਹਿ ਗਏ। ਨੀਰਜ ਜੀ ਦੀ ਇਕ ਵਿਸ਼ੇਸ਼ਤਾ ਰਹੀ, ਉਮੀਦ, ਭਰੋਸਾ, ਖੁਦ 'ਤੇ ਵਿਸ਼ਵਾਸ ਹਰ ਗੱਲ 'ਤੇ ਪ੍ਰ੍ਰੇ੍ਰਰਣਾ ਦੇ ਸਕਦੀ ਹੈ। ਮੈਂ ਨੀਰਜ ਜੀ ਨੂੰ ਆਦਰਪੂਰਵਕ ਸ਼ਰਧਾਂਜਲੀ ਦਿੰਦਾ ਹਾਂ।
- ਪੀ. ਐੈੱਮ. ਨੇ ਕਿਹਾ ਕਿ ਜੁਲਾਈ ਉਹ ਮਹੀਨਾ ਹੈ ਜਦੋਂ ਨੌਜਵਾਨ ਆਪਣੀ ਜ਼ਿੰਦਗੀ ਦੇ ਨਵੇਂ ਪੜਾਵਾਂ 'ਚ ਕਦਮ ਰੱਖਦੇ ਹਨ। ਵਿਦਿਆਰਥੀਆਂ ਦਾ ਧਿਆਨ ਘਰ ਤੋਂ ਹੋਸਟਲ ਵਲ ਚਲਿਆ ਜਾਂਦਾ ਹੈ। ਵਿਦਿਆਰਥੇ ਮਾਪਿਆਂ ਦੀ ਛਾਂ ਤੋਂ ਪ੍ਰੋਫੈਸਰਾਂ ਦੀ ਛਾਂ ਹੇਠ ਆ ਜਾਂਦੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਨੌਜਵਾਨ ਮਿੱਤਰ ਕਾਲਜ ਜ਼ਿੰਦਗੀ ਦੀ ਸ਼ੁਰੂਆਤ ਨੂੰ ਲੈ ਕੇ ਕਾਫੀ ਉਤਸ਼ਾਹੀ ਅਤੇ ਖੁਸ਼ ਹੋਣਗੇ।
- ਪੀ.ਐੈੱਮ. ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੇਰੀ ਨਜ਼ਰ ਇਕ ਅਖਬਾਰ 'ਤੇ ਪਈ, ਜਿਸ 'ਚ ਲਿਖਿਆ ਸੀ- 'ਦੋ ਨੌਜਵਾਨਾਂ ਨੇ ਕੀਤਾ ਮੋਦੀ ਦਾ ਸੁਪਨਾ ਸਾਕਾਰ'। ਖ਼ਬਰ ਪੜ੍ਹੀ ਤਾਂ ਪਤਾ ਲੱਗਿਆ ਕਿ ਕਿਵੇਂ ਸਾਡੇ ਨੌਜਵਾਨ ਤਕਨੀਕ ਦਾ ਸਮਾਰਟ ਅਤੇ ਰਚਨਾਤਮਕ ਉਪਯੋਗ ਕਰਕੇ ਆਮ ਵਿਅਕਤੀ ਦੀ ਜ਼ਿੰਦਗੀ 'ਚ ਬਦਲਾਅ ਕਰਦੇ ਹਨ।
- ਪੀ.ਐੈੱਮ. ਨੇ ਕਿਹਾ- 'ਮੈਂ ਬ੍ਰੇਨ-ਡ੍ਰੇਨ ਨੂੰ ਬ੍ਰੇਨ-ਗੇਨ 'ਚ ਬਦਲਣ ਦੀ ਅਪੀਲ ਕੀਤੀ ਸੀ, ਰਾਏਬਰੇਲੀ ਦੇ ਦੋ ਆਈ.ਟੀ. ਪੇਸ਼ੇਵਰਾਂ, ਯੋਗੇਸ਼ ਸਾਹੂ ਅਤੇ ਰਜਨੀਸ਼ ਵਾਜਪੇਈ ਨੇ ਮੇਰੀ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਇਕ ਅਨੋਖਾ ਯਤਨ ਕੀਤਾ ਅਤੇ ਇਕ ਸਮਾਰਟ ਪਿੰਡ ਐਪ ਤਿਆਰ ਕੀਤਾ ਹੈ।
- ਥਾਈਲੈਂਡ ਦੇ ਫੁੱਟਬਾਲ ਖਿਡਾਰੀਆਂ ਦੀ ਘਟਨਾ 'ਤੇ ਪੀ.ਐੈੱਮ. ਮੋਦੀ ਨੇ ਕਿਹਾ ਕਿ ਗੁਫਾ 'ਚ ਜਾਣ ਤੋਂ ਬਾਅਦ ਬਾਰਿਸ਼ ਕਾਰਨ ਗੁਫਾ 'ਚ ਪਾਣੀ ਭਰ ਗਿਆ, ਸਾਰੇ ਰਸਤੇ ਬੰਦ ਹੋ ਗਏ। ਰਸਤੇ ਨਾ ਮਿਲਣ ਨਾਲ 18 ਦਿਨਾਂ ਤੱਕ ਗੁਫਾ ਦੇ ਟਿਲੇ 'ਤੇ ਟਿਕੇ ਰਹੇ। ਪੂਰੇ ਵਿਸ਼ਵ 'ਚ ਲੋਕ ਇਨ੍ਹਾਂ ਬੱਚਿਆਂ ਨੂੰ ਬਾਹਰ ਕੱਢਣ ਲਈ ਪ੍ਰਾਰਥਨਾ ਕਰ ਰਹੇ ਸਨ। ਹਰ ਪੱਧਰ 'ਤੇ ਉਨ੍ਹਾਂ ਜੋ ਜ਼ਿੰਮੇਵਾਰੀ ਦਾ ਅਹਿਸਾਸ ਨਿਭਾਇਆ, ਉਹ ਅਦਭੁੱਤ ਸੀ। ਉਨ੍ਹਾਂ ਸ਼ਾਂਤੀ ਅਤੇ ਧੀਰਜ ਦਾ ਆਚਰਨ ਕਰਕੇ ਦਿਖਾਇਆ। ਲੋਕ ਇਕ ਟੀਮ ਬਣ ਕੇ ਜੁਟੇ ਹੋਏ ਸੀ, ਸਾਰਿਆਂ ਦਾ ਵਿਵਹਾਰ ਸ਼ਲਾਘਾਯੋਗ ਸੀ।
