ਮੋਦੀ ਹੋਏ ਪੈਰਿਸ ਯਾਤਰਾ ਲਈ ਰਵਾਨਾ, ਟਵਿਟਰ ''ਤੇ ਸਾਂਝੀਆਂ ਕੀਤੀਆਂ ਕੁਝ ਖਾਸ ਗੱਲਾਂ

11/29/2015 4:39:29 PM


ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਵਾਯੂ ਪਰਿਵਰਤਨ ''ਤੇ ਵੈਸ਼ਵਿਕ ਸੰਮੇਲਨ ''ਚ ਸ਼ਾਮਲ ਹੋਣ ਲਈ ਐਤਵਾਰ ਨੂੰ ਪੈਰਿਸ ਰਵਾਨਾ ਹੋ ਗਏ ਹਨ। ਰਵਾਨਾ ਹੋਣ ਤੋਂ ਪਹਿਲਾਂ ਆਪਣੇ ਟਵੀਟ ''ਚ ਕਿਹਾ ਕਿ ਪੈਰਿਸ ਲਈ ਰਵਾਨਾ ਹੋ ਰਿਹਾ ਹਾਂ, ਜਿੱਥੇ ਮੈਂ ਸੀ. ਓ. ਪੀ.-21 ''ਚ ਹਿੱਸਾ ਲਵਾਂਗਾ। 
ਉਨ੍ਹਾਂ ਕਿਹਾ ਕਿ  ਸ਼ਿਖਰ ਸੰਮੇਲਨ ਵਿਚ ਅਸੀਂ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਨਾਲ ਸੰਬੰਧਤ ਮੁੱਦਿਆਂ ''ਤੇ ਚਰਚਾ ਕਰਾਂਗੇ। ਮੋਦੀ ਨੇ ਦੂਜੇ ਟਵੀਟ ਵਿਚ ਕਿਹਾ ਕਿ ਸੀ. ਓ. ਪੀ.-21 ਵਿਚ ਭਾਰਤ ਮੰਡਪ ਦਾ ਉਦਘਾਟਨ ਕਰਾਂਗਾ ਜੋ ਕਿ ਕੁਦਰਤੀ, ਵਾਤਾਵਰਣ ਦੇ ਨਾਲ ਭਾਰਤ ਦੇ ਲਗਾਅ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਵਾਅਦੇ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਤੇ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦਾ ਕੌਮਾਂਤਰੀ ਸੌਰ ਗਠਜੋੜ ਦੀ ਇਕ ਬੈਠਕ ਦੀ ਸਾਂਝੇ ਰੂਪ ਨਾਲ ਮੇਜ਼ਬਾਨੀ ਕਰਨਗੇ।


Tanu

News Editor

Related News