PM ਦੇ ''ਪ੍ਰੀਖਿਆ ਪੇ ਚਰਚਾ'' ਪ੍ਰੋਗਰਾਮ ਲਈ 2.5 ਲੱਖ ਵਿਦਿਆਰਥੀਆਂ ਤੋਂ ਮਿਲੀਆਂ ਅਰਜ਼ੀਆਂ

Tuesday, Jan 14, 2020 - 06:02 PM (IST)

PM ਦੇ ''ਪ੍ਰੀਖਿਆ ਪੇ ਚਰਚਾ'' ਪ੍ਰੋਗਰਾਮ ਲਈ 2.5 ਲੱਖ ਵਿਦਿਆਰਥੀਆਂ ਤੋਂ ਮਿਲੀਆਂ ਅਰਜ਼ੀਆਂ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਪ੍ਰੀਖਿਆ ਪੇ ਚਰਚਾ' ਪ੍ਰੋਗਰਾਮ 'ਚ ਹਿੱਸਾ ਲੈਣ ਲਈ ਇਸ ਵਾਰ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ' ਨੂੰ ਵਿਦਿਆਰਥੀਆਂ ਤੋਂ 2.5 ਲੱਖ ਤੋਂ ਵਧ ਅਰਜ਼ੀਆਂ ਮਿਲੀਆਂ ਹਨ, ਜੋ ਪਿਛਲੇ ਸਾਲ ਦੀ ਤੁਲਨਾ 'ਚ ਕਰੀਬ ਇਕ ਲੱਖ ਵਧ ਹੈ। ਇਸ ਵਾਰ ਪ੍ਰੋਗਰਾਮ ਦਾ ਆਯੋਜਨ 20 ਜਨਵਰੀ ਨੂੰ ਹੋਵੇਗਾ, ਜਿਸ 'ਚ ਪ੍ਰਧਾਨ ਮੰਤਰੀ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਪ੍ਰੀਖਿਆ ਦੇ ਤਣਾਅ 'ਚ ਗੱਲਬਾਤ ਕਰਨਗੇ। ਇਹ ਪ੍ਰੋਗਰਾਮ ਦਾ ਤੀਜਾ ਐਡੀਸ਼ਨ ਹੋਵੇਗਾ। ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਨੇ ਉਨ੍ਹਾਂ ਵਿਦਿਆਰਥੀਆਂ ਦੀ ਚੋਣ ਕੀਤਾ ਹੈ, ਜੋ 5 ਵਿਸ਼ਿਆਂ 'ਤੇ ਉਨ੍ਹਾਂ ਵਲੋਂ ਪੇਸ਼ ਨਿਬੰਧਾਂ (ਲੇਖਾਂ) ਦੇ ਆਧਾਰ 'ਤੇ ਪ੍ਰਧਾਨ ਮੰਤਰੀ ਦੇ ਸਵਾਲ ਪੁੱਛਣਗੇ।

ਤਿਉਹਾਰਾਂ ਕਾਰਨ ਤਰੀਕ 'ਚ ਕੀਤੀ ਗਈ ਤਬਦੀਲੀ
ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਪਿਛਲੇ ਸਾਲ, ਸਾਨੂੰ ਵਿਦਿਆਰਥੀਆਂ ਦੀਆਂ ਲਗਭਗ 1.4 ਲੱਖ ਅਰਜ਼ੀਆਂ ਮਿਲੀਆਂ ਸਨ ਅਤੇ ਇਸ ਵਾਰ ਸਾਨੂੰ ਲਗਭਗ 2.6 ਲੱਖ ਅਰਜ਼ੀਆਂ ਮਿਲੀਆਂ ਹਨ। ਅਸੀਂ 1,050 ਵਿਦਿਆਰਥੀਆਂ ਦੀ ਉਨ੍ਹਾਂ ਵਲੋਂ ਪੇਸ਼ ਲੇਖਾਂ ਦੇ ਆਧਾਰ 'ਤੇ ਚੋਣ ਕੀਤੀ ਹੈ।'' ਅਧਿਕਾਰੀ ਨੇ ਕਿਹਾ,''ਪਿਛਲੇ ਸਾਲ, ਦੇਸ਼ ਭਰ ਦੇ 8.5 ਕਰੋੜ ਤੋਂ ਵਧ ਵਿਦਿਆਰਥੀਆਂ ਨੇ ਦੂਰਦਰਸ਼ਨ, ਟੀ.ਵੀ. ਚੈਨਲਾਂ ਅਤੇ ਰੇਡੀਓ ਚੈਨਲਾਂ ਰਾਹੀਂ ਪ੍ਰੋਗਰਾਮ ਦੇਖਿਆ ਜਾਂ ਸੁਣਿਆ ਸੀ।'' ਪ੍ਰਧਾਨ ਮੰਤਰੀ ਮੋਦੀ ਨੇ 2018 ਐਡੀਸ਼ਨਾਂ 'ਚ 10 ਅਤੇ ਪਿਛਲੇ ਸਾਲ 16 ਸਵਾਲਾਂ ਦੇ ਜਵਾਬ ਦਿੱਤੇ ਸਨ। ਇਸ ਸਾਲ ਦਾ ਪ੍ਰੋਗਰਾਮ ਪਹਿਲੇ 16 ਜਨਵਰੀ ਨੂੰ ਆਯੋਜਿਤ ਕੀਤਾ ਗਿਆ ਸੀ ਪਰ ਦੇਸ਼ ਭਰ 'ਚ ਤਿਉਹਾਰਾਂ ਕਾਰਨ ਤਰੀਕ 'ਚ ਤਬਦੀਲੀ ਕੀਤੀ ਗਈ।


author

DIsha

Content Editor

Related News