PM ਨਰਿੰਦਰ ਮੋਦੀ ਪਹੁੰਚੇ ਆਬੂ ਧਾਬੀ, ''ਗਾਰਡ ਆਫ ਆਨਰ'' ਨਾਲ ਹੋਇਆ ਨਿੱਘਾ ਸਵਾਗਤ
Tuesday, Feb 13, 2024 - 07:03 PM (IST)
ਇੰਟਰਨੈਸ਼ਨਲ ਡੈਸਕ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਬੂ ਧਾਬੀ ਪਹੁੰਚ ਗਏ ਹਨ। ਇੱਥੇ ਪਹੁੰਚਦੇ ਹੀ ਪੀ.ਐੱਮ. ਮੋਦੀ ਨੂੰ ਹਥਿਆਰਬੰਦ ਬਲਾਂ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਪ੍ਰਧਾਨ ਮੰਤਰੀ ਯੂ.ਏ.ਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਗੱਲਬਾਤ ਕਰਨਗੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ.ਏ.ਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਗਲੇ ਮਿਲੇ। ਹਵਾਈ ਅੱਡੇ 'ਤੇ ਪਹੁੰਚਣ 'ਤੇ ਪੀ.ਐਮ ਮੋਦੀ ਦਾ ਯੂ.ਏ.ਈ ਦੇ ਰਾਸ਼ਟਰਪਤੀ ਅਲ ਨਾਹਯਾਨ ਨੇ ਸਵਾਗਤ ਕੀਤਾ। ਦੋਹਾਂ ਨੇਤਾਵਾਂ ਨੇ ਹੱਥ ਮਿਲਾਇਆ ਅਤੇ ਇਕ ਦੂਜੇ ਨੂੰ ਗਲੇ ਲਗਾਇਆ।ਪ੍ਰਧਾਨ ਮੰਤਰੀ ਯੂ.ਏ.ਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਗੱਲਬਾਤ ਕਰਨਗੇ।
ਇਸ ਤੋਂ ਬਾਅਦ ਉਹ 'ਅਹਲਾਨ ਮੋਦੀ' (ਹੈਲੋ ਮੋਦੀ) ਪ੍ਰੋਗਰਾਮ 'ਚ ਯੂ.ਏ.ਈ 'ਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਕਰੀਬ 65 ਹਜ਼ਾਰ ਲੋਕਾਂ ਨੂੰ ਵੀ ਸੰਬੋਧਨ ਕਰਨਗੇ।ਪ੍ਰਧਾਨ ਮੰਤਰੀ ਮੋਦੀ 14 ਫਰਵਰੀ ਨੂੰ ਰਾਜਧਾਨੀ ਆਬੂ ਧਾਬੀ ਵਿੱਚ ਦੇਸ਼ ਦੇ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਇੱਕ ਰੋਜ਼ਾ ਦੌਰੇ 'ਤੇ ਕਤਰ ਲਈ ਰਵਾਨਾ ਹੋਣਗੇ। 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੀ.ਐਮ ਮੋਦੀ ਦੀ ਇਹ 7ਵੀਂ ਯੂ.ਏ.ਈ ਯਾਤਰਾ ਹੈ। ਉਹ ਅਗਸਤ 2015 ਵਿੱਚ ਪ੍ਰਧਾਨ ਮੰਤਰੀ ਵਜੋਂ ਪਹਿਲੀ ਵਾਰ ਯੂ.ਏ.ਈ ਗਏ ਸਨ। 2018 ਅਤੇ 2019 ਵਿੱਚ ਵੀ ਯੂ.ਏ.ਈ. ਦਾ ਦੌਰਾ ਕੀਤਾ ਸੀ। 2019 ਵਿੱਚ UAE ਸਰਕਾਰ ਨੇ ਮੋਦੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ 'ਆਰਡਰ ਆਫ ਜ਼ਾਇਦ' ਨਾਲ ਸਨਮਾਨਿਤ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-UAE ’ਚ ਭਾਰੀ ਮੀਂਹ ਕਾਰਨ ਘੱਟ ਹੋਇਆ ‘ਅਹਲਾਨ ਮੋਦੀ’ ਪ੍ਰੋਗਰਾਮ ਦਾ ਸਮਾਂ, ਦੇਖੋ ਪੂਰਾ ਸ਼ੈਡਿਊਲ
ਮੋਦੀ ਨੇ ਜੂਨ 2022 ਅਤੇ ਜੁਲਾਈ 2023 ਵਿੱਚ ਦੁਬਈ ਦਾ ਦੌਰਾ ਕੀਤਾ। ਯੂ.ਏ.ਈ ਵਿੱਚ ਕਰੀਬ 35 ਲੱਖ ਭਾਰਤੀ ਰਹਿੰਦੇ ਹਨ। ਇਹ ਦੇਸ਼ ਦੀ ਕੁੱਲ ਆਬਾਦੀ ਦਾ 30% ਹੈ ਅਤੇ ਇੱਥੇ ਭਾਰਤੀਆਂ ਦੀ ਗਿਣਤੀ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਯੂ.ਏ.ਈ ਭਾਰਤ ਨੂੰ ਰੂਸ, ਸਾਊਦੀ ਅਰਬ ਅਤੇ ਇਰਾਕ ਤੋਂ ਬਾਅਦ ਚੌਥਾ ਸਭ ਤੋਂ ਵੱਡਾ ਤੇਲ ਸਪਲਾਇਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।