PM ਮੋਦੀ ਦੇ ਬਿਹਾਰ ਦੌਰੇ ਤੋਂ ਪਹਿਲਾਂ ਪਟਨਾ ’ਚ ਗੋਲੀਬਾਰੀ

Friday, Jun 20, 2025 - 12:34 AM (IST)

PM ਮੋਦੀ ਦੇ ਬਿਹਾਰ ਦੌਰੇ ਤੋਂ ਪਹਿਲਾਂ ਪਟਨਾ ’ਚ ਗੋਲੀਬਾਰੀ

ਪਟਨਾ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਹਾਰ ਦੌਰੇ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਇਕ ਮੋਟਰਸਾਈਕਲ ’ਤੇ ਸਵਾਰ 2 ਬੰਦੂਕਧਾਰੀਆਂ ਨੇ ਬਿਹਾਰ ਦੀ ਰਾਜਧਾਨੀ ਪਟਨਾ ਦੇ ਇਕ ਉੱਚ-ਸੁਰੱਖਿਆ ਵਾਲੇ ਖੇਤਰ ਵਿਚ ਗੋਲੀਬਾਰੀ ਕੀਤੀ, ਜਿੱਥੇ ਕਈ ਮੰਤਰੀਆਂ, ਵਿਰੋਧੀ ਧਿਰ ਦੇ ਨੇਤਾਵਾਂ ਅਤੇ ਨੌਕਰਸ਼ਾਹਾਂ ਦੇ ਸਰਕਾਰੀ ਨਿਵਾਸ ਸਥਾਨ ਸਥਿਤ ਹਨ।

ਸੂਚਨਾ ਮਿਲਣ ਤੋਂ ਤੁਰੰਤ ਬਾਅਦ ਏਅਰਪੋਰਟ ਪੁਲਸ ਸਟੇਸ਼ਨ ਦੇ ਕਰਮਚਾਰੀਆਂ ਦੀ ਇਕ ਟੀਮ ਮੌਕੇ ’ਤੇ ਪਹੁੰਚੀ ਅਤੇ ਇਕ ਵਰਤਿਆ ਹੋਇਆ ਕਾਰਤੂਸ ਬਰਾਮਦ ਕੀਤਾ। ਚਸ਼ਮਦੀਦਾਂ ਦੇ ਅਨੁਸਾਰ ਮੋਟਰਸਾਈਕਲ ’ਤੇ ਸਵਾਰ 2 ਬਦਮਾਸ਼ਾਂ ਨੇ ਰਾਹੁਲ ਨਾਂ ਦੇ ਇਕ ਸਥਾਨਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ।

ਇਸ ਦੌਰਾਨ, ਬਿਹਾਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਲਿਖਿਆ ਕਿ ਅੱਜ ਮੇਰੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਐੱਨ. ਡੀ. ਏ. ਸ਼ਾਸਿਤ ਬਿਹਾਰ ਵਿਚ ਸਰਕਾਰ ਵੱਲੋਂ ਸੁਰੱਖਿਅਤ ਅਪਰਾਧੀਆਂ ਦੇ ਹੌਂਸਲੇ ਇੰਨੇ ਵਧ ਚੁੱਕੇ ਹਨ ਕਿ ਉਹ ਉੱਚ-ਸੁਰੱਖਿਆ ਵਾਲੇ ਖੇਤਰ ਵਿਚ ਸਰੇਆਮ ਘੁੰਮ ਰਹੇ ਹਨ।


author

Rakesh

Content Editor

Related News