ਮਹਾਰਾਸ਼ਟਰ-ਗੋਆ ਦੌਰੇ ''ਤੇ ਜਾਣਗੇ PM ਮੋਦੀ, 7500 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਦਾ ਦੇਣਗੇ ਤੋਹਫ਼ਾ

Thursday, Oct 26, 2023 - 11:09 AM (IST)

ਮਹਾਰਾਸ਼ਟਰ-ਗੋਆ ਦੌਰੇ ''ਤੇ ਜਾਣਗੇ PM ਮੋਦੀ, 7500 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਦਾ ਦੇਣਗੇ ਤੋਹਫ਼ਾ

ਮੁੰਬਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਵੀਰਵਾਰ ਨੂੰ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ। ਮਹਾਰਾਸ਼ਟਰ ਵਿਚ ਉਹ ਲਗਭਗ 7500 ਕਰੋੜ ਰੁਪਏ ਦੀ ਕਈ  ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਕੁਝ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਗੋਆ ਦਾ ਦੌਰਾ ਕਰਨਗੇ, ਜਿੱਥੇ ਪਹਿਲੀ ਵਾਰ ਆਯੋਜਿਤ ਕੀਤੀਆਂ ਜਾ ਰਹੀਆਂ 37ਵੀਂਆਂ ਰਾਸ਼ਟਰੀ ਖੇਡਾਂ ਦਾ ਉਹ ਉਦਘਾਟਨ ਵੀ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਮੁਤਾਬਕ ਮਹਾਰਾਸ਼ਟਰ ਦੌਰੇ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਸ਼ਿਰਡੀ ਪਹੁੰਚਣਗੇ, ਜਿੱਥੇ ਉਹ ਸਾਈਂ ਬਾਬਾ ਸਮਾਧੀ ਵਿਚ ਪੂਜਾ ਅਤੇ ਦਰਸ਼ਨ ਕਰਨਗੇ।

ਮੰਦਰ ਵਿਚ ਨਵੇਂ ਦਰਸ਼ਨ ਕਤਾਰ ਕੰਪਲੈਕਸ ਦਾ ਵੀ ਉਦਘਾਟਨ ਕਰਨਗੇ। ਸ਼ਿਰਡੀ ਵਿਚ ਇਕ ਜਨਤਕ ਪ੍ਰੋਗਰਾਮ ਵਿਚ ਉਹ ਸਿਹਤ, ਰੇਲ, ਸੜਕ ਅਤੇ ਤੇਲ ਤੇ ਗੈਸ ਵਰਗੇ ਖੇਤਰਾਂ 'ਚ ਕਰੀਬ 7500 ਕਰੋੜ ਰੁਪਏ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ, ਕੁਝ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਕੁਝ ਹੋਰ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਸ਼ਿਰਡੀ ਵਿਚ ਜਿਸ ਦਰਸ਼ਨ ਕਤਾਰ ਕੰਪਲੈਕਸ ਦਾ ਉਦਘਾਟਨ ਕਰਨਗੇ, ਉਸ ਦਾ ਨੀਂਹ ਪੱਥਰ ਉਨ੍ਹਾਂ ਨੇ ਅਕਤੂਬਰ 2018 ਵਿਚ ਰੱਖਿਆ ਸੀ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਗੋਆ ਲਈ ਰਵਾਨਾ ਹੋਣਗੇ, ਜਿੱਥੇ ਉਹ ਮਡਗਾਓਂ ਦੇ ਪੰਡਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ 37ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ। ਉਹ ਖੇਡਾਂ ਵਿਚ ਹਿੱਸਾ ਲੈਣ ਵਾਲੇ ਐਥਲੀਟਾਂ ਨੂੰ ਵੀ ਸੰਬੋਧਨ ਕਰਨਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਦੇਸ਼  'ਚ ਖੇਡ ਸੱਭਿਆਚਾਰ ਵਿਚ ਇਕ ਬੁਨਿਆਦੀ ਤਬਦੀਲੀ ਆਈ ਹੈ। ਸਰਕਾਰ ਦੇ ਲਗਾਤਾਰ ਸਹਿਯੋਗ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਐਥਲੀਟਾਂ ਦੇ ਪ੍ਰਦਰਸ਼ਨ 'ਚ ਵੱਡਾ ਸੁਧਾਰ ਦੇਖਣ ਨੂੰ ਮਿਲਿਆ ਹੈ। ਰਾਸ਼ਟਰੀ ਖੇਡਾਂ ਪਹਿਲੀ ਵਾਰ ਗੋਆ ਵਿਚ ਹੋ ਰਹੀਆਂ ਹਨ। ਇਹ ਖੇਡਾਂ 26 ਅਕਤੂਬਰ ਤੋਂ 9 ਨਵੰਬਰ ਤੱਕ ਕਰਵਾਈਆਂ ਜਾਣਗੀਆਂ। ਦੇਸ਼ ਭਰ ਦੇ 10,000 ਤੋਂ ਵੱਧ ਐਥਲੀਟ 28 ਥਾਵਾਂ 'ਤੇ 43 ਤੋਂ ਵੱਧ ਖੇਡ ਅਨੁਸ਼ਾਸਨਾਂ ਵਿਚ ਹਿੱਸਾ ਲੈਣਗੇ।


author

Tanu

Content Editor

Related News