ਬੁੱਧ ਪੂਰਨਿਮਾ ਮੌਕੇ ਨੇਪਾਲ ਦੇ ਲੁਬਿੰਨੀ ਜਾਣਗੇ PM ਮੋਦੀ

Thursday, May 12, 2022 - 02:41 PM (IST)

ਬੁੱਧ ਪੂਰਨਿਮਾ ਮੌਕੇ ਨੇਪਾਲ ਦੇ ਲੁਬਿੰਨੀ ਜਾਣਗੇ PM ਮੋਦੀ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਮਈ ਨੂੰ ਬੁੱਧ ਪੂਰਨਿਮਾ ਮੌਕੇ ਨੇਪਾਲ ਦੇ ਲੁਬਿੰਨੀ ਜਾਣਗੇ। ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲਾ ਤੋਂ ਜਾਰੀ ਇਕ ਬਿਆਨ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪਾਲ ਦੇ ਆਪਣੇ ਹਮਰੁਤਬਾ ਸ਼ੇਰ ਬਹਾਦਰ ਦੇਊਦਾ ਦੇ ਸੱਦੇ 'ਤੇ 16 ਮਈ ਨੂੰ ਲੁਬਿੰਨੀ ਜਾਣਗੇ। ਸਾਲ 2014 ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਇਹ 5ਵੀਂ ਨੇਪਾਲ ਯਾਤਰਾ ਹੋਵੇਗੀ।

ਬਿਆਨ ਅਨੁਸਾਰ, ਪ੍ਰਧਾਨ ਮੰਤਰੀ ਲੁਬਿੰਨੀ 'ਚ ਮਾਇਆਦੇਵੀ ਮੰਦਰ 'ਚ ਪੂਜਾ ਕਰਨਗੇ। ਉਨ੍ਹਾਂ ਦਾ ਨੇਪਾਲ ਸਰਕਾਰ ਦੇ ਅਧੀਨ ਆਉਣ ਵਾਲੇ ਲੁਬਿੰਨੀ ਵਿਕਾਸ ਟਰੱਸਟ ਵਲੋਂ ਬੁੱਧ ਜਯੰਤੀ ਮੌਕੇ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਨ ਕਰਨ ਦਾ ਵੀ ਪ੍ਰੋਗਰਾਮ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਉੱਥੇ ਪ੍ਰਸਤਾਵਿਤ ਬੌਧ ਸੰਸਕ੍ਰਿਤੀ ਅਤੇ ਧਰੋਹਰ ਕੇਂਦਰ ਦੇ ਨੀਂਹ ਪੱਥਰ ਸਮਾਰੋਹ 'ਚ ਵੀ ਹਿੱਸਾ ਲੈਣਗੇ। ਮੰਤਰਾਲਾ ਅਨੁਸਾਰ, ਦੋਵੇਂ ਪ੍ਰਧਾਨ ਮੰਤਰੀਆਂ ਦਰਮਿਆਨ ਦੋ-ਪੱਖੀ ਬੈਠਕ ਵੀ ਹੋਵੇਗੀ।


author

DIsha

Content Editor

Related News