ਨਵੇਂ ਸਾਲ ਦੇ ਪਹਿਲੇ ਦਿਨ PM ਮੋਦੀ ਰੱਖਣਗੇ 6 ਸਥਾਨਾਂ ''ਤੇ ਲਾਈਟ ਹਾਉਸ ਪ੍ਰਾਜੈਕਟਾਂ ਦਾ ਨੀਂਹ ਪੱਥਰ

Friday, Jan 01, 2021 - 01:42 AM (IST)

ਨਵੇਂ ਸਾਲ ਦੇ ਪਹਿਲੇ ਦਿਨ PM ਮੋਦੀ ਰੱਖਣਗੇ 6 ਸਥਾਨਾਂ ''ਤੇ ਲਾਈਟ ਹਾਉਸ ਪ੍ਰਾਜੈਕਟਾਂ ਦਾ ਨੀਂਹ ਪੱਥਰ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲ ਦੇ ਪਹਿਲੇ ਦਿਨ 6 ਸੂਬਿਆਂ ਵਿੱਚ ਲਾਈਟ ਹਾਉਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਯੋਜਨਾ ਮੁਤਾਬਕ, ਪ੍ਰਧਾਨ ਮੰਤਰੀ 1 ਜਨਵਰੀ ਨੂੰ ਤ੍ਰਿਪੁਰਾ, ਝਾਰਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਅਤੇ ਤਾਮਿਲਨਾਡੂ ਵਿੱਚ ਲਾਈਟ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ। ਲਾਈਟ ਹਾਉਸ ਪ੍ਰਾਜੈਕਟ ਕੇਂਦਰੀ ਸ਼ਹਿਰੀ ਮੰਤਰਾਲਾ ਦੀ ਉਮੰਗੀ ਯੋਜਨਾ ਹੈ ਜਿਸ ਦੇ ਤਹਿਤ ਲੋਕਾਂ ਨੂੰ ਘਰ ਉਪਲੱਬਧ ਕਰਾਏ ਜਾ ਰਹੇ ਹਨ। ਇਸ ਦੇ ਨਾਲ ਹੀ ਪੀ.ਐੱਮ. ਮੋਦੀ ਆਸ਼ਾ-ਇੰਡੀਆ ਇਨਾਮ ਵੀ ਵੰਡ ਕਰਨਗੇ।
ਇਹ ਵੀ ਪੜ੍ਹੋ- ਚੀਨੀ ਪਾਣੀ ਖੇਤਰ 'ਚ ਫਸੇ 39 ਭਾਰਤੀ ਮਲਾਹਾਂ ਨੂੰ ਵਾਪਸ ਲਿਆਵੇ ਕੇਂਦਰ ਸਰਕਾਰ

ਵੀਰਵਾਰ ਸ਼ਾਮ ਪੀ.ਐੱਮ. ਮੋਦੀ ਨੇ ਟਵੀਟ ਕਰ ਦੱਸਿਆ ਕਿ, 2021 ਦੇ ਪਹਿਲੇ ਦਿਨ, ਮੈਂ ਭਾਰਤ ਦੇ ਸ਼ਹਿਰੀ ਦ੍ਰਿਸ਼ਾਂ ਨੂੰ ਬਦਲਣ ਦੇ ਟੀਚੇ ਨਾਲ ਇੱਕ ਪ੍ਰੋਗਰਾਮ ਵਿੱਚ ਭਾਗ ਲਵਾਂਗਾ। ਲਾਈਟ ਹਾਉਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਾਂਗਾ। ਇਸ ਦੇ ਨਾਲ ਹੀ ਪੀ.ਐੱਮ.ਏ.ਵਾਈ. (ਸ਼ਹਿਰੀ) ਅਤੇ ਆਸ਼ਾ-ਇੰਡੀਆ ਇਨਾਮ ਦੀ ਵੰਡ ਕਰਾਂਗਾ। ਕੇਂਦਰ ਸਰਕਾਰ ਦੇ ਏਜੰਡੇ ਵਿੱਚ ਵੀ ਇਹ ਯੋਜਨਾ ਹੈ ਕਿ ਦੇਸ਼ ਦੇ ਹਰ ਨਾਗਰਿਕ ਨੂੰ ਪੱਕਾ ਮਕਾਨ ਉਪਲੱਬਧ ਕਰਾਉਣਾ ਹੈ। ਸਾਰਿਆਂ ਲਈ ਘਰ ਮਿਸ਼ਨ ਦੇ ਤਹਿਤ ਕੇਂਦਰੀ ਸਹਾਇਤਾ ਵਲੋਂ ਲੋਕਾਂ ਲਈ ਘਰ ਬਣਾਏ ਜਾ ਰਹੇ ਹਨ। ਲਾਈਟ ਹਾਉਸ ਪ੍ਰਾਜੈਕਟ ਵੀ ਉਸੇ ਦਾ ਇੱਕ ਹਿੱਸਾ ਹੈ।

ਤ੍ਰਿਪੁਰਾ, ਝਾਰਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਅਤੇ ਤਾਮਿਲਨਾਡੂ ਵਿੱਚ ਜੀ.ਐੱਚ.ਟੀ.ਸੀ.-ਇੰਡੀਆ ਇਨਿਸ਼ਿਏਟਿਵ ਦੇ ਤਹਿਤ ਪੱਕਾ ਮਕਾਨ ਬਣਾਏ ਜਾ ਸਕਣਗੇ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਇੱਕ ਬਿਆਨ  ਮੁਤਾਬਕ ਵੀਡੀਓ ਕਾਨਫਰੰਸ ਰਾਹੀਂ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਆਸ਼ਾ ਇੰਡੀਆ ਯਾਨੀ ਅਫੋਰਡੇਬਲ ਸਸਟੇਨੇਬਲ ਹਾਉਸਿੰਗ ਐਕਸੇਲਰੇਟਰ ਦੇ ਜੇਤੂਆਂ ਦਾ ਐਲਾਨ ਵੀ ਕਰਨਗੇ ਅਤੇ ਨਾਲ ਹੀ ਪ੍ਰਧਾਨ ਮੰਤਰੀ ਘਰ ਯੋਜਨਾ (ਸ਼ਹਿਰੀ) ਦੇ ਲਾਗੂ ਕਰਨ ਲਈ ਉੱਤਮਤਾ ਦਾ ਸਲਾਨਾ ਇਨਾਮ ਦੇਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News