CWG 'ਚ ਤਮਗਾ ਜੇਤੂਆਂ ਦੀ ਮੇਜ਼ਬਾਨੀ ਕਰਨਗੇ PM ਮੋਦੀ, ਭਾਰਤੀ ਖਿਡਾਰੀਆਂ ਨੇ 61 ਮੈਡਲ ਕੀਤੇ ਆਪਣੇ ਨਾਂ

08/12/2022 9:49:56 PM

ਨੈਸ਼ਨਲ ਡੈਸਕ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਦੇ ਤਮਗਾ ਜੇਤੂ ਨਾਲ ਸ਼ਨੀਵਾਰ ਨੂੰ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਆਪਣੀ ਸਰਕਾਰੀ ਰਿਹਾਇਸ਼ 'ਤੇ ਸਵੇਰੇ ਕਰੀਬ 11 ਵਜੇ ਭਾਰਤੀ ਖਿਡਾਰੀਆਂ ਦੀ ਮੇਜ਼ਬਾਨੀ ਕਰਨਗੇ। ਇਸ ਵਾਰ ਭਾਰਤ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ 22 ਸੋਨੇ, 16 ਚਾਂਦੀ ਅਤੇ 23 ਕਾਂਸੀ ਸਮੇਤ ਕੁੱਲ 61 ਤਮਗੇ ਆਪਣੇ ਨਾਂ ਕੀਤੇ ਅਤੇ ਚੌਥੇ ਸਥਾਨ 'ਤੇ ਰਿਹਾ।

ਇਹ ਵੀ ਪੜ੍ਹੋ : ਦੇਸ਼ ’ਚ ਖਾਣ ਵਾਲੇ ਤੇਲਾਂ ਦੀ ਦਰਾਮਦ ਜੁਲਾਈ ’ਚ 31 ਫੀਸਦੀ ਵਧ ਕੇ 12.05 ਲੱਖ ਟਨ ’ਤੇ ਪੁੱਜੀ

ਭਾਰਤ 18ਵੀਂ ਵਾਰ ਇਨ੍ਹਾਂ ਖੇਡਾਂ'ਚ ਹਿੱਸਾ ਲੈ ਰਿਹਾ ਸੀ ਅਤੇ ਇਸ 'ਚ ਕੁੱਲ 104 ਪੁਰਸ਼ ਅਤੇ 103 ਮਹਿਲਾਵਾੰ ਨੇ ਹਿੱਸਾ ਲਿਆ। ਭਾਰਤ ਲਈ ਪੁਰਸ਼ਾਂ ਨੇ 35 ਅਤੇ ਮਹਿਲਾਵਾਂ ਨੇ 26 ਮੈਡਲ ਆਪਣੇ ਨਾਂ ਕੀਤੇ ਹਨ।ਦੱਸ ਦੇਈਏ ਕਿ ਪੀ.ਐੱਮ. ਮੋਦੀ ਨੇ ਖਿਡਾਰੀਆਂ ਦੇ ਬਰਮਿੰਘਮ ਰਵਾਨਾ ਹੋਣ ਤੋਂ ਪਹਿਲਾਂ ਵੀਡੀਓ ਕਾਲ 'ਤੇ ਗੱਲ ਕੀਤੀ ਅਤੇ ਰਾਸ਼ਟਰਮੰਡਲ ਖੇਡਾਂ 'ਚ ਚੰਗਾ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਸੀ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਮੁਖੀ ਨੇ ਉੱਤਰੀ ਕੋਰੀਆ ’ਚ ਪ੍ਰਮਾਣੂ ਨਿਸ਼ਸਤਰੀਕਰਨ ਦੀ ਪ੍ਰਗਟਾਈ ਵਚਨਬੱਧਤਾ

ਉਨ੍ਹਾਂ ਕਿਹਾ ਸੀ ਕਿ ਉਹ ਖਿਡਾਰੀਆਂ ਨੂੰ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਮਿਲਣ ਲਈ ਸਮਾਂ ਕੱਢਣਗੇ। ਹੁਣ ਪੀ.ਐੱਮ. ਮੋਦੀ ਆਪਣਾ ਵਾਅਦਾ ਨਿਭਾਉਣ ਜਾ ਰਹੇ ਹਨ। ਪੀ.ਐੱਮ. ਮੋਦੀ ਨੇ ਰਾਸ਼ਟਰਮੰਡਲ ਖੇਡਾਂ ਦੌਰਾਨ ਲਗਾਤਾਰ ਖਿਡਾਰੀਆਂ ਦਾ ਹੌਸਲਾ ਵਧਾਇਆ ਸੀ। ਉਨ੍ਹਾਂ ਨੇ ਤਮਗਾ ਜਿੱਤਣ ਦੇ ਤੁਰੰਤ ਬਾਅਦ ਖਿਡਾਰੀਆਂ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਲਈ ਟਵੀਟ ਕੀਤੇ ਸਨ। ਪੀ.ਐੱਮ. ਨੇ ਬੀਤੇ ਸਾਲ ਵੀ ਟੋਕੀਓ ਓਲੰਪਿਕ ਖਤਮ ਹੋਣ ਤੋਂ ਬਾਅਦ ਉਥੋਂ ਪਰਤ ਕੇ ਆਏ ਤਮਗਾ ਜੇਤੂਆਂ ਨਾਲ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ : ਯੂਕ੍ਰੇਨ ਦੇ ਸ਼ਹਿਰਾਂ 'ਚ ਗੋਲੀਬਾਰੀ, ਪ੍ਰਮਾਣੂ ਪਲਾਂਟ ਦੇ ਨੇੜੇ ਦੇ ਇਲਾਕਿਆਂ ਨੂੰ ਵੀ ਬਣਾਇਆ ਗਿਆ ਨਿਸ਼ਾਨਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News