ਕੋਰੋਨਾ ਦੇ ਚਲਦੇ ਪ੍ਰਧਾਨ ਮੰਤਰੀ ਮੋਦੀ ਦਾ ਪੁਰਤਗਾਲ ਦੌਰਾਨ ਰੱਦ, 8 ਮਈ ਨੂੰ ਹੋਣਾ ਸੀ ਰਵਾਨਾ

04/20/2021 6:08:11 PM

ਨਵੀਂ ਦਿੱਲੀ– ਕੋਰੋਨਾ ਦਾ ਕਹਿਰ ਦੇਸ਼ ’ਚ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸੇ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਰਤਗਾਲ ਦੌਰਾਨ ਰੱਦ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ 8 ਮਈ ਨੂੰ ਹੋਣ ਵਾਲੇ 16ਵੇਂ ਭਾਰਤ-ਯੂਰਪੀ ਸੰਘ ਸ਼ਿਖਰ ਸੰਮੇਲਨ ਲਈ ਪੁਰਤਗਾਲ ਦੀ ਯਾਤਰਾ ਕਰਨੀ ਸੀ, ਜਿਸ ਤੋਂ ਬਾਅਦ ਫਰਾਂਸ ਜਾਣ ਦੀ ਯੋਜਨਾ ਹੈ। ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਇਸ ਦੌਰੇ ਨੂੰ ਰੱਦ ਕਰ ਦਿੱਤਾ ਗਿਆ ਹੈ। 

ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਭਾਰਤ-ਈ.ਯੂ. ਸਮਿਟ ’ਚ ਵੀਡੀਓ ਕਾਨਫਰੰਸ ਰਾਹੀਂ ਹਿੱਸਾ ਲੈਣਗੇ। ਪੁਰਤਗਾਲ ਦੀ ਮੀਡੀਆ ਨੇ ਡਿਪਲੋਮੈਟ ਸੂਤਰਾਂ ਦੇ ਹਵਾਲੇ ਤੋਂ ਲਿਖਿਆ ਕਿ ਅਸੀਂ ਯੂਰਪੀ ਸੰਸਥਾਨਾਂ ਅਤੇ ਭਾਰਤ ਸਰਕਾਰ ਦੇ ਨਾਲ ਮਿਲ ਕੇ ਵੀਡੀਓ ਕਾਨਫਰੰਸ ਰਾਹੀਂ ਸਮਿਟ ਦੇ ਆਯੋਜਨ ਨੂੰ ਲੈ ਕੇ ਕੰਮ ਕਰ ਰਹੇ ਹਾਂ। ਇਸ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣਾ ਦੌਰਾਨ ਰੱਦ ਕਰ ਦਿੱਤਾ ਸੀ। 

ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਭਾਰਤ ਅਤੇ ਯੂਰਪੀ ਸੰਘ ਵਿਚਾਲੇ 15ਵਾਂ ਸ਼ਿਖਰ ਸੰਮੇਲ 15 ਜੁਲਾਈ 2020 ਨੂੰ ਵਰਚੁਅਲ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਭਾਰਤ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ। ਦੱਸ ਦੇਈਏ ਕਿ ਮੋਦੀ ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਹਨ, ਉਦੋਂ ਤੋਂ 2020 ਪਹਿਲਾ ਸਾਲ ਰਿਹਾ ਹੈ ਜਦੋਂ ਉਹ ਕਿਸੇ ਵਿਦੇਸ਼ ਦੌਰੇ ’ਤੇ ਨਹੀਂ ਜਾ ਸਕੇ। 2019 ’ਚ ਮੋਦੀ ਸਾਲ ਦੇ 35 ਦਿਨ ਵਿਦੇਸ਼ ’ਚ ਸਨ ਪਰ 2020 ’ਚ ਉਹ ਭਾਰਤ ’ਚ ਹੀ ਰਹੇ। 


Rakesh

Content Editor

Related News