ਜਿੱਤ ਦੇ ਨਾਲ ਹੀ ਪੀ. ਐੱਮ. ਮੋਦੀ ਰਚੇਗਾ ਇਤਿਹਾਸ

Thursday, May 23, 2019 - 04:33 PM (IST)

ਜਿੱਤ ਦੇ ਨਾਲ ਹੀ ਪੀ. ਐੱਮ. ਮੋਦੀ ਰਚੇਗਾ ਇਤਿਹਾਸ

ਨਵੀਂ ਦਿੱਲੀ–ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੀ ਜਬਰਦਸਤ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੀ ਬਹੁਮਤ ਨਾਲ ਲਗਾਤਾਰ ਦੂਜੀ ਵਾਰ ਸਰਕਾਰ ਬਣਾ ਕੇ ਇਤਿਹਾਸ ਰਚੇਗਾ। ਅਜਿਹਾ ਕਰਨ ਵਾਲਾ ਪੀ. ਐੱਮ. ਮੋਦੀ ਦੇਸ਼ ਦਾ ਤੀਸਰਾ ਅਤੇ ਪਹਿਲਾ ਗੈਰ ਕਾਂਗਰਸੀ ਨੇਤਾ ਹੋਵੇਗਾ। ਦੇਸ਼ ਦੇ ਸੰਸਦੀ ਇਤਹਾਸ ’ਚ ਪਿਛਲੇ 5 ਦਹਾਕਿਆਂ ’ਚ ਇਹ ਪਹਿਲਾਂ ਮੌਕਾ ਹੋਵੇਗਾ ਜਦੋਂ ਕਿਸੇ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਲਗਾਤਾਰ ਦੂਜੀ ਵਾਰ ਭਾਰੀ ਬਹੁਮਤ ਨਾਲ ਸਰਕਾਰ ਬਣਨ ਜਾ ਰਹੀ ਹੈ। ਇਸ ਤੋਂ ਪਹਿਲਾਂ ਅਜਿਹਾ ਮੌਕਾ 1971 ’ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ’ਚ ਹੋਇਆ ਸੀ।ਮੋਦੀ ਇਹ ਰਿਕਾਰਡ ਬਣਾਉਣ ਵਾਲੇ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਬਾਅਦ ਤੀਸਰੇ ਅਤੇ ਪਹਿਲੇ ਕਾਂਗਰਸੀ ਨੇਤਾ ਹਨ। ਮੋਦੀ ਨੇ ਆਖਰੀ ਪੜਾਅ ਦਾ ਚੋਣ ਪ੍ਰਚਾਰ ਸਮਾਪਤ ਹੋਣ ਤੋਂ ਕੁਝ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਭਾਰੀ ਬਹੁਮਤ ਨਾਲ ਫਿਰ ਤੋਂ ਸੱਤਾ ’ਚ ਆ ਰਹੀ ਹੈ ਅਤੇ ਅਜਿਹਾ ਲੰਬੇ ਸਮੇਂ ਤੋਂ ਬਾਅਦ ਹੋ ਜਾ ਰਿਹਾ ਹੈ। ਉਨ੍ਹਾਂ ਦੀ ਗੱਲ ਚੋਣ ਨਤੀਜਿਆਂ ’ਚ ਸਹੀ ਸਾਬਿਤ ਹੋਈ ਹੈ। 

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ’ਚ 3 ਵਾਰ ਕਾਂਗਰਸ ਦੀ ਬਹੁਮਤ ਵਾਲੀ ਸਰਕਾਰ ਸੱਤਾਧਾਰੀ ਹੋਈ ਸੀ। ਇਸ ਤੋਂ ਬਾਅਦ ਇੰਦਰਾ ਗਾਂਧੀ ਦੀ ਅਗਵਾਈ ’ਚ 1967 ਅਤੇ 1971 ’ਚ ਲਗਾਤਾਰ 2 ਵਾਰ ਇਸ ਤਰ੍ਹਾ ਦੀ ਸਰਕਾਰ ਬਣੀ ਸੀ। ਉਸ ਤੋਂ ਬਾਅਦ ਹੁਣ ਮੋਦੀ ਇਹ ਕ੍ਰਿਸ਼ਮਾ ਦੋਹਰਾਉਣ ’ਚ ਸਫਲ ਹੋਏ ਹਨ। ਕਾਂਗਰਸ ਨੇ 1980 ਅਤੇ 1984 ’ਚ ਵੀ ਲਗਾਤਾਰ ਲੋਕ ਸਭਾ ’ਚ ਬਹੁਮਤ ਹਾਸਲ ਕੀਤਾ ਸੀ ਪਰ ਦੋਵਾਂ ਵਾਰ ਪ੍ਰਧਾਨ ਮੰਤਰੀ ਵੱਖ ਵੱਖ ਸੀ। ਐਮਰਜੈਸੀ ਵਰਗੀ ਸਥਿਤੀ ਤੋਂ ਬਾਅਦ ਹੋਈਆਂ ਚੋਣਾਂ ’ਚ ਸੱਤਾ ਤੋਂ ਬੇਦਖਲ ਹੋਈ ਇੰਦਰਾ ਗਾਂਧੀ ਨੇ 1980 ’ਚ ਵਾਪਸੀ ਕੀਤੀ ਸੀ ਪਰ 1984 ’ਚਉਨ੍ਹਾਂ ਦੀ ਅਹੁਦੇ ’ਤੇ ਹੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ ਸੀ।ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ ਚਾਰ ਸੌ ਤੋਂ ਜ਼ਿਆਦਾ ਸੀਟਾਂ ਪ੍ਰਾਪਤ ਕੀਤੀਆ ਸੀ।

ਇਨ੍ਹਾਂ ਚੋਣਾਂ ਤੋਂ ਬਾਅਦ 3 ਦਹਾਕਿਆਂ ਤੱਕ ਲੋਕ ਸਭਾ ’ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਸੀ । ਪਿਛਲੀਆਂ ਚੋਣਾਂ  ’ਚ ਭਾਜਪਾ ਨੇ ਲੋਕ ਸਭਾ ਚੋਣਾਂ ’ਚ ਸਪੱਸ਼ਟ ਬਹੁਮਤ ਪ੍ਰਾਪਤ ਕਰ ਕੇ ਇਤਿਹਾਸ ਰਚਿਆ ਸੀ। ਮੋਦੀ ਦੋਬਾਰਾ ਪ੍ਰਧਾਨ ਮੰਤਰੀ ਬਣਨ ਦੇ ਨਾਲ ਹੀਇੱਕ ਹੋਰ ਰਿਕਾਰਡ ਬਣਾਉਣਗੇ। ਉਹ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਡਾਂ. ਮਨਮੋਹਨ ਸਿੰਘ ਤੋਂ ਬਾਅਦ ਤੀਜੇ ਅਜਿਹੇ ਨੇਤਾ ਹੋਣਗੇ, ਜੋ 5 ਸਾਲਾਂ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਫਿਰ ਤੋਂ ਇਸ ਅਹੁਦੇ ’ਤੇ ਪਹੁੰਚੇ ਸੀ। ਮੋਦੀ ਫਿਰ ਤੋਂ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਡਾਂ ਮਨਮੋਹਨ ਦੀ ਬਰਾਬਰੀ ਕਰਨਗੇ। ਡਾਂ. ਸਿੰਘ 2004 ’ਚ ਪਹਿਲੀ ਵਾਰ ਕਾਂਗਰਸ ਦੀ ਅਗਵਾਈ ’ਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਸਰਕਾਰ ਬਣੀ ਸੀ। 5 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ 2009 ’ਚ ਫਿਰ ਗਠਜੋੜ ਦੀ ਸਰਕਾਰ ਬਣੀ ਸੀ। ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਇੰਦਰਾ ਗਾਂਧੀ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹੇ ਸੀ ਪਰ ਉਨ੍ਹਾਂ ਦਾ ਨਾਂ ਇਸ ਲਿਸਟ ’ਚ ਨਹੀਂ ਆਉਂਦਾ ਹੈ। ਉਹ 1966 ’ਚ ਲਾਲ ਬਹਾਦੁਰ ਸ਼ਾਸ਼ਤਰੀ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੀ ਸੀ।

ਇੱਕ ਸਾਲ ਬਾਅਦ 1967 ਦੀਆਂ ਚੋਣਾਂ ’ਚ ਕਾਂਗਰਸ ਦੀ ਜਿੱਤ ਨਾਲ ਉਨ੍ਹਾਂ ਨੇ ਫਿਰ ਤੋਂ ਇਹ ਅਹੁਦਾ ਸੰਭਾਲਿਆ। ਕਾਂਗਰਸ ਦੀ ਅੰਦਰੂਨੀ ਕਲੇਸ਼ ਦੇ ਚੱਲਦਿਆਂ ਉਨ੍ਹਾਂ ਨੇ 5 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਇੱਕ ਸਾਲ ਪਹਿਲਾ ਦੀ ਲੋਕ ਸਭਾ ਭੰਗ ਕਰ 1971 ’ਚ ਚੋਣਾਂ ਕਰਵਾ ਦਿੱਤੀਆਂ।ਇਨ੍ਹਾਂ ਚੋਣਾਂ ’ਚਉਨ੍ਹਾਂ ਨੂੰ ਭਾਰੀ ਸਫਲਤਾ ਮਿਲੀ  ਅਤੇ ਉਹ ਫਿਰ ਤੋਂ ਪ੍ਰਧਾਨ ਮੰਤਰੀ ਬਣੀ। ਗਾਂਧੀ ਨੂੰ 1977 ਦੀਆਂ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਹ 1980 ’ਚ 4 ਵਾਰ ਪ੍ਰਧਾਨ ਮੰਤਰੀ ਬਣੀ । ਮੋਦੀ ਦੀ ਪਾਰਟੀ ਭਾਜਪਾ ਦੇ ਨੇਤਾ ਅਟਲ ਬਿਹਾਰੀ ਵਾਜਪੇਈ 3 ਵਾਰ ਪ੍ਰਧਾਨ ਮੰਤਰੀ ਬਣੇ। ਪਹਿਲੀ ਵਾਰ ਉਹ 1966 ’ਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ ਤਾਂ ਉਸ ਸਮੇਂ 13ਮਹੀਨਿਆਂ ਤੱਕ ਸਰਕਾਰ ਚਲੀ ।1998 ’ਚ ਦੂਜੀ ਅਤੇ ਫਿਰ 1999 ’ਚ ਤੀਸਰੀ ਵਾਰ ਪ੍ਰਧਾਨ ਮੰਤਰੀ ਬਣੇ ਸੀ । ਪਰ 2004 ’ਚ ਹੋਈਆ ਚੋਣਾਂ ’ਚ ਭਾਜਪਾ ਸੱਤਾ ਤੋਂ ਬਾਹਰ ਹੋ ਗਈ ਸੀ ਇਸ ਤੋਂਬਾਅਦ ਡਾਂ. ਮਨਮੋਹਨ ਸਿੰਘ ਲਗਾਤਾਰ ਦੋ ਕਾਰਜਕਾਲ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹੇ।


author

Iqbalkaur

Content Editor

Related News