ਗੁਜਰਾਤ ਤੋਂ ਪੀ.ਐੱਮ. ਮੋਦੀ ਦੇ ਚੋਣ ਨਹੀਂ ਲੜਨ ਦੀ ਸੰਭਾਵਨਾ

Thursday, Mar 28, 2019 - 12:39 AM (IST)

ਗੁਜਰਾਤ ਤੋਂ ਪੀ.ਐੱਮ. ਮੋਦੀ ਦੇ ਚੋਣ ਨਹੀਂ ਲੜਨ ਦੀ ਸੰਭਾਵਨਾ

ਅਹਿਮਦਾਬਾਦ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਜੇਪੀ ਦੀ ਗੁਜਰਾਤ ਇਕਾਈ ਦੀ ਵੱਲੋਂ ਕੀਤੀ ਜਾ ਰਹੀ ਮੰਗ ਦੇ ਬਾਵਜੂਦ ਹੋ ਸਕਦੀ ਹੈ ਕਿ ਉਹ ਸੂਬੇ ਦੀ ਕਿਸੇ ਲੋਕ ਸਭਾ ਸੀਟ ਤੋਂ ਇਸ ਵਾਰ ਚੋਣ ਨਾ ਲੜਨ। ਬੀਜੇਪੀ ਦੇ ਇਕ ਨੇਤਾ ਨੇ ਇਹ ਵੀ ਜਾਣਕਾਰੀ ਦਿੱਤੀ। ਪੀ.ਐੱਮ. ਨੇ 2014 'ਚ ਗੁਜਰਾਤ ਦੀ ਵਡੋਦਰਾ ਤੇ ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕ ਸਭਾ ਸੀਟਾਂ ਤੋਂ ਚੋਣ ਜਿੱਤਿਆ ਸੀ ਤੇ ਬਾਅਦ 'ਚ ਉਨ੍ਹਾਂ ਨੇ ਵਡੋਦਰਾ ਸੀਟ ਛੱਡ ਦਿੱਤੀ ਸੀ।

ਪ੍ਰਦੇਸ਼ ਬੀਜੇਪੀ ਦੇ ਇਕ ਨੇਤਾ ਨੇ ਨਾਂ ਦਾ ਖੁਲਾਸਾ ਨਹੀਂ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਕਿਉਂਕਿ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਗਾਂਧੀਨਗਰ ਸੀਟ ਤੋਂ ਚੋਣ ਲੜਨਗੇ, ਲਿਹਾਜ਼ਾ ਇਕ ਪਾਸੇ ਰਾਸ਼ਟਰੀ ਪੱਧਰ ਦੇ ਨੇਤਾ ਦੇ ਸੂਬੇ ਤੋਂ ਚੋਣ ਲੜਨ ਦੀ ਸੰਭਾਵਨਾ ਘੱਟ ਹੈ। ਉਨ੍ਹਾਂ ਕਿਹਾ, 'ਮੈਂ ਨਹੀਂ ਸਮਝਦਾ ਕਿ ਉਹ ਇਕ ਸੂਬੇ ਤੋਂ ਰਾਸ਼ਟਰੀ ਪੱਧਰ ਦੇ ਦੋ ਨੇਤਾਵਾਂ ਨੂੰ ਉਤਾਰਨਗੇ। ਗੁਜਰਾਤ ਦੀ ਕਿਸੇ ਸੀਟ ਤੋਂ ਮੋਦੀ ਦੇ ਚੋਣ ਲੜਨ ਦੀ ਕੋਈ ਸੰਭਾਵਨਾ ਨਹੀਂ ਹੈ।'


author

Inder Prajapati

Content Editor

Related News