ਨਵਾਂ ਵਕਫ ਕਾਨੂੰਨ ਸਮਾਜਿਕ ਨਿਆਂ ਦੀ ਦਿਸ਼ਾ ’ਚ ਠੋਸ ਕਦਮ : ਮੋਦੀ
Tuesday, Apr 08, 2025 - 11:52 PM (IST)

ਨਵੀਂ ਦਿੱਲੀ, (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਵਕਫ (ਸੋਧ) ਕਾਨੂੰਨ ਸਮਾਜਿਕ ਨਿਆਂ ਦੀ ਦਿਸ਼ਾ ’ਚ ਉਨ੍ਹਾਂ ਦੀ ਸਰਕਾਰ ਦਾ ਇਕ ਹੋਰ ਠੋਸ ਕਦਮ ਹੈ। ਉਨ੍ਹਾਂ ਕਿਹਾ ਕਿ ਵਕਫ ’ਤੇ ਪਿਛਲਾ ਕਾਨੂੰਨ 2013 ’ਚ ਭੂ-ਮਾਫੀਆ ਤੇ ਮੁਸਲਿਮ ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਬਣਾਇਆ ਗਿਆ ਸੀ।
‘ਰਾਈਜ਼ਿੰਗ ਭਾਰਤ ਸਮਿਟ’ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਸੰਸਦ ਵਿਚ ਇਸ ਮੁੱਦੇ ’ਤੇ ਹੋਈ ਚਰਚਾ ਵਿਚ ਤੁਸ਼ਟੀਕਰਨ ਦੀ ਸਿਆਸਤ ਵੇਖਣ ਨੂੰ ਮਿਲੀ।
ਉਨ੍ਹਾਂ ਕਿਹਾ ਕਿ 1947 ’ਚ ਦੇਸ਼ ਦੀ ਵੰਡ ਪਿੱਛੇ ਵੀ ਇਸੇ ਤਰ੍ਹਾਂ ਦਾ ਰਵੱਈਆ ਸੀ, ਜਦੋਂ ਕਾਂਗਰਸ ਦੇ ਕੁਝ ਨੇਤਾਵਾਂ ਨੇ ‘ਕੱਟੜਪੰਥੀ’ ਵਿਚਾਰਾਂ ਨੂੰ ਉਤਸ਼ਾਹ ਦਿੱਤਾ ਸੀ। ਹਾਲਾਂਕਿ ਆਮ ਮੁਸਲਮਾਨ ਇਸ ਵਿਚਾਰ ਨਾਲ ਸਹਿਮਤ ਨਹੀਂ ਸਨ।
‘ਭਾਰਤ ਨਾ ਤਾਂ ਝੁਕਣ ਵਾਲਾ ਹੈ ਅਤੇ ਨਾ ਹੀ ਰੁਕਣ ਵਾਲਾ ਹੈ’
ਪੀ. ਐੱਮ. ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਸਾਲ ਦੇ ਪਹਿਲੇ 100 ਦਿਨਾਂ ’ਚ ਆਪਣੀਆਂ ਨੀਤੀਆਂ ਦੇ ਨਾਲ ਸੰਭਾਵਨਾਵਾਂ ਦੇ ਨਵੇਂ ਦਰਵਾਜ਼ੇ ਖੋਲ੍ਹੇ ਹਨ। ਭਾਰਤ ਨਾ ਤਾਂ ਝੁਕਣ ਵਾਲਾ ਹੈ ਅਤੇ ਨਾ ਹੀ ਰੁਕਣ ਵਾਲਾ ਹੈ। ਤੇਜ਼ੀ ਨਾਲ ਵਿਕਾਸ ਲਈ ਸ਼ਾਂਤੀ, ਸਥਿਰਤਾ ਤੇ ਸੁਰੱਖਿਆ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੀ ਸਰਕਾਰ ਨੇ ਅੱਤਵਾਦ ਤੇ ਨਕਸਲਵਾਦ ’ਤੇ ਰੋਕ ਲਾਈ ਹੈ।
ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜੰਮੂ-ਕਸ਼ਮੀਰ ’ਚ ਮਜ਼ਬੂਤ ਸਿਆਸੀ ਇੱਛਾ ਸ਼ਕਤੀ ਤੇ ਸੰਵੇਦਨਸ਼ੀਲਤਾ ਵਿਖਾਈ ਹੈ।
Related News
ਮੋਦੀ ਸਰਕਾਰ ਦਾ ਵੱਡਾ ਕਦਮ: ਆਨਲਾਈਨ ਸੱਟੇਬਾਜ਼ੀ ਗੇਮਾਂ ''ਤੇ ਲੱਗੇਗਾ ਸਖ਼ਤ ਬੈਨ, ਸੰਸਦ ''ਚ ਪੇਸ਼ ਹੋਵੇਗਾ ਨਵਾਂ ਕਾਨੂੰਨ

''''ਅਗਲਾ ਕਦਮ ਪੁਲਾੜ ਦੀ ਡੂੰਘੀ ਖੋਜ ਹੈ, ਇਸਦੇ ਲਈ ਤਿਆਰ ਰਹੋ'''', PM ਮੋਦੀ ਨੇ ਪੁਲਾੜ ਦਿਵਸ ''ਤੇ ਰੱਖਿਆ ਨਵਾਂ ਟੀਚਾ
