PM ਮੋਦੀ ਭਲਕੇ ਕਰਨਗੇ ਰਾਜਸਥਾਨ ਅਤੇ ਮਹਾਰਾਸ਼ਟਰ ਦਾ ਦੌਰਾ, ''ਲੱਖਪਤੀ ਦੀਦੀਆਂ'' ਨੂੰ ਦੇਣਗੇ ਸੌਗਾਤ

Saturday, Aug 24, 2024 - 04:56 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਮਹਾਰਾਸ਼ਟਰ ਅਤੇ ਰਾਜਸਥਾਨ ਦਾ ਦੌਰਾ ਕਰਨਗੇ। ਮਹਾਰਾਸ਼ਟਰ 'ਚ ਉਹ 11 ਲੱਖ ਨਵੀਆਂ ਲਖਪਤੀ ਦੀਦੀਆਂ ਨੂੰ ਸਰਟੀਫਿਕੇਟ ਵੰਡਣਗੇ ਜਦਕਿ ਰਾਜਸਥਾਨ ਵਿਚ ਉਹ ਹਾਈ ਕੋਰਟ ਦੀ ਪਲੈਟੀਨਮ ਜੁਬਲੀ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। PMO ਨੇ ਕਿਹਾ ਕਿ ਪ੍ਰਧਾਨ ਮੰਤਰੀ 25 ਅਗਸਤ ਨੂੰ ਸਵੇਰੇ 11:15 ਵਜੇ ਜਲਗਾਓਂ 'ਚ ਲਖਪਤੀ ਦੀਦੀ ਕਾਨਫਰੰਸ ਵਿਚ ਹਿੱਸਾ ਲੈਣਗੇ।

ਪ੍ਰਧਾਨ ਮੰਤਰੀ ਦੇਸ਼ ਭਰ ਤੋਂ ਆਈਆਂ ਲਖਪਤੀ ਦੀਦੀਆਂ ਨਾਲ ਗੱਲਬਾਤ ਵੀ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ 2,500 ਕਰੋੜ ਰੁਪਏ ਦਾ 'ਰਿਵਾਲਵਿੰਗ ਫੰਡ' ਜਾਰੀ ਕਰਨਗੇ, ਜੋ 4.3 ਲੱਖ ਸਵੈ-ਸਹਾਇਤਾ ਸਮੂਹਾਂ (SHG) ਦੇ ਲਗਭਗ 48 ਲੱਖ ਮੈਂਬਰਾਂ ਨੂੰ ਲਾਭ ਹੋਵੇਗਾ। PMO ਨੇ ਕਿਹਾ ਕਿ ਉਹ 5,000 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੀ ਵੀ ਵੰਡ ਕਰਨਗੇ, ਜਿਸ ਨਾਲ 2.35 ਲੱਖ SHG ਦੇ 25.8 ਲੱਖ ਮੈਂਬਰਾਂ ਨੂੰ ਲਾਭ ਹੋਵੇਗਾ।

ਲਖਪਤੀ ਦੀਦੀ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਕ ਕਰੋੜ ਔਰਤਾਂ ਨੂੰ ਲਖਪਤੀ ਦੀਦੀ ਬਣਾਇਆ ਗਿਆ ਹੈ। ਸਰਕਾਰ ਨੇ ਤਿੰਨ ਕਰੋੜ ਲਖਪਤੀ ਦੀਦੀ ਬਣਾਉਣ ਦਾ ਟੀਚਾ ਮਿਥਿਆ ਹੈ। ਜਲਗਾਓਂ ਤੋਂ ਪ੍ਰਧਾਨ ਮੰਤਰੀ ਜੋਧਪੁਰ ਪਹੁੰਚਣਗੇ ਅਤੇ ਉੱਥੇ ਸ਼ਾਮ ਕਰੀਬ 4.30 ਵਜੇ ਮੁੱਖ ਮਹਿਮਾਨ ਵਜੋਂ ਰਾਜਸਥਾਨ ਹਾਈ ਕੋਰਟ ਦੀ ਪਲੈਟੀਨਮ ਜੁਬਲੀ ਦੇ ਸਮਾਪਤੀ ਸਮਾਰੋਹ 'ਚ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਰਾਜਸਥਾਨ ਹਾਈ ਕੋਰਟ ਮਿਊਜ਼ੀਅਮ ਦਾ ਵੀ ਉਦਘਾਟਨ ਕਰਨਗੇ।


Tanu

Content Editor

Related News