ਓਮੀਕ੍ਰੋਨ ਨੇ ਵਧਾਈ ਕੇਂਦਰ ਸਰਕਾਰ ਦੀ ਟੈਨਸ਼ਨ, PM ਮੋਦੀ ਵੀਰਵਾਰ ਅਧਿਕਾਰੀਆਂ ਨਾਲ ਕਰਨਗੇ ਬੈਠਕ

12/22/2021 2:29:48 PM

ਨਵੀਂ ਦਿੱਲੀ- ਦੇਸ਼ 'ਚ ਵਧਦੀ ਓਮੀਕ੍ਰੋਨ ਦੀ ਰਫ਼ਤਾਰ ਨੇ ਕੇਂਦਰ ਸਰਕਾਰ ਦੀ ਟੈਨਸ਼ਨ ਵਧਾ ਦਿੱਤੀ ਹੈ। ਸੂਤਰਾਂ ਅਨੁਸਾਰ ਦੇਸ਼ 'ਚ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਅਧਿਕਾਰੀਆਂ ਨਾਲ ਬੈਠਕ ਕਰਨਗੇ। ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਤੇਜ਼ੀ ਨਾਲ ਫ਼ੈਲਣਾ ਸ਼ੁਰੂ ਹੋ ਗਿਆ ਹੈ। ਸਿਹਤ ਮੰਤਰਾਲਾ ਅਨੁਸਾਰ ਓਮੀਕ੍ਰੋਨ ਦੇ ਸਭ ਤੋਂ ਵੱਧ 65 ਮਰੀਜ਼ ਮਹਾਰਾਸ਼ਟਰ 'ਚ ਹਨ ਅਤੇ 54 ਮਰੀਜ਼ ਦਿੱਲੀ 'ਚ ਮਿਲੇ ਹਨ। ਓਡੀਸ਼ਾ ਦੇ 2 ਅਤੇ ਜੰਮੂ ਕਸ਼ਮੀਰ 'ਚ ਮਿਲੇ 3 ਪੀੜਤਾਂ ਨਾਲ 14 ਸੂਬਿਆਂ 'ਚ ਓਮੀਕ੍ਰੋਨ ਸੰਕਰਮਣ ਫ਼ੈਲ ਚੁਕਿਆ ਹੈ।

ਇਹ ਵੀ ਪੜ੍ਹੋ : ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਕੀਤੀ PM ਮੋਦੀ ਦੀ ਤਾਰੀਫ਼, ਨਿਸ਼ਾਨੇ 'ਤੇ ਕਾਂਗਰਸ

ਤੇਲੰਗਾਨਾ (20), ਕਰਨਾਟਕ (19), ਰਾਜਸਥਾਨ (18), ਕੇਰਲ (15), ਗੁਜਰਾਤ (14) ਅਤੇ ਉੱਤਰ ਪ੍ਰਦੇਸ਼ (2) ਮਾਮਲੇ ਹਨ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ 'ਚ 2 ਮਾਮਲੇ, ਜਦੋਂ ਕਿ ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਚੰਡੀਗੜ੍ਹ 'ਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚਿੱਠੀ ਲਿਖ ਕੇ ਓਮੀਕ੍ਰੋਨ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰ ਨੇ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਦਰਮਿਆਨ ਸੂਬਿਆਂ ਨੂੰ ਅਲਰਟ ਰਹਿਣ ਲਈ ਕਿਹਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News