'ਪ੍ਰਧਾਨ ਮੰਤਰੀ 'ਚੁੱਪੀ' ਤੋੜਨ ਅਤੇ ਦੇਸ਼ ਨੂੰ ਦੱਸਣ ਅਫ਼ਗਾਨਿਸਤਾਨ ਨੂੰ ਲੈ ਕੇ ਉਨ੍ਹਾਂ ਦੀ ਕੀ ਰਣਨੀਤੀ ਹੈ'

Monday, Aug 16, 2021 - 01:17 PM (IST)

ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ ਅਤੇ ਉਥੇ ਅਣਗਿਣਤ ਭਾਰਤੀ ਖ਼ਤਰੇ ਵਿਚ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਉਨ੍ਹਾਂ ਦੀ ਸਰਕਾਰ ਕੀ ਕਦਮ ਚੁੱਕ ਰਹੀ ਹੈ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ਦੇ ਹਾਲਾਤ ਬੇਹੱਦ ਨਾਜ਼ੁਕ ਮੋੜ 'ਤੇ ਹਨ ਅਤੇ ਉਥੇ ਦੂਤਘਰ ਦੇ ਕਰਮਚਾਰੀਆਂ ਨਾਲ ਹੀ ਹੋਰ ਭਾਰਤੀਆਂ ਦੀ ਜ਼ਿੰਦਗੀ ਦਾਅ 'ਤੇ ਲੱਗ ਗਈ ਹੈ। ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਅਤੇ ਉਥੇ ਬਦਲੇ ਸਿਆਸੀ ਹਾਲਾਤਾਂ ਤੋਂ ਪੈਦਾ ਹਾਲਾਤ ਦਰਮਿਆਨ ਰਣਨੀਤਕ ਸਬੰਧਤਾਂ ਨੂੰ ਵੇਖਦੇ ਹੋਏ ਸਰਕਾਰ ਨੂੰ ਦੇਸ਼  ਅਤੇ ਵਿਰੋਧੀ ਧਿਰ ਨੂੰ ਇਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਅਫ਼ਗਾਨਿਸਤਾਨ 'ਚ ਹਾਲਾਤ ਬੇਹੱਦ ਖਰਾਬ; ਕਾਬੁਲ ਤੋਂ ਦਿੱਲੀ ਪੁੱਜੇ 129 ਯਾਤਰੀ, ਮਹਿਲਾ ਨੇ ਰੋਂਦੇ ਹੋਏ ਬਿਆਨ ਕੀਤਾ ਦਰਦ

PunjabKesari

ਰਣਦੀਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਹੁਣ ਜ਼ਿਆਦਾ ਦਿਨ ਤੱਕ ਚੁੱਪ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਦੀ ਚੁੱਪੀ ਭਾਰਤੀ ਨਾਗਰਿਕਾਂ ਅਤੇ ਅਫ਼ਗਾਨਿਸਤਾਨ ਵਿਚ ਭਾਰਤ ਨਾਲ ਸਬੰਧਿਤ ਪੱਖਾਂ ਦੇ ਹਿੱਤ 'ਚ ਨਹੀਂ ਹਨ। ਇਸ ਲਈ ਇਸ ਬਾਰੇ ਛੇਤੀ ਤੋਂ ਛੇਤੀ ਫ਼ੈਸਲਾ ਲੈ ਕੇ ਸਰਕਾਰ ਨੂੰ ਆਪਣੇ ਨਾਗਰਿਕਾਂ, ਦੂਤਘਰ ਨਾਲ ਜੁੜੇ ਕਰਮਚਾਰੀਆਂ ਅਤੇ ਅਫ਼ਗਾਨਿਸਤਾਨ ਨਾਲ ਭਵਿੱਖ ਦੇ ਸਬੰਧਾਂ ਨੂੰ ਲੈ ਕੇ ਆਪਣੀ ਨੀਤੀ ਸਪੱਸ਼ਟ ਕਰਨੀ ਚਾਹੀਦੀ ਹੈ। ਬੁਲਾਰੇ ਨੇ ਕਿਹਾ ਕਿ ਤਾਲਿਬਾਨ ਅਤੇ ਹੱਕਾਨੀ ਨੈਟਵਰਕ ਦਾ ਪਾਕਿਸਤਾਨ ਦੇ ਆਈ. ਐਸ. ਆਈ. ਨਾਲ ਸਿੱਧਾ ਸਬੰਧ ਹੈ। ਇਸ ਤਰ੍ਹਾਂ ਨਾਲ ਇਨ੍ਹਾਂ ਸਾਰਿਆਂ ਦੇ ਕਸ਼ਮੀਰ ਵਿਚ ਅੱਤਵਾਦ ਫੈਲਾਉਣ ਵਿਚ ਸ਼ਾਮਲ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਵਰਗੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਹੈ, ਜਿਸ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੂੰ ਦੇਸ਼ ਦੇ ਹਿੱਤ ਵਿਚ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਸ ਦੀ ਜਾਣਕਾਰੀ ਦੇਸ਼ ਨੂੰ ਦੇਣੀ ਚਾਹੀਦੀ ਹੈ।


Tanu

Content Editor

Related News