ਪ੍ਰਧਾਨ ਮੰਤਰੀ ਦਾ ਵਿਰੋਧੀ ਧਿਰ 'ਤੇ ਨਿਸ਼ਾਨਾ, ਕਿਹਾ- ਮਹਾਮਿਲਾਵਟ 'ਚ ਕਈ ਪ੍ਰਧਾਨ ਮੰਤਰੀ ਉਮੀਦਵਾਰ

Sunday, Mar 17, 2019 - 06:50 PM (IST)

ਪ੍ਰਧਾਨ ਮੰਤਰੀ ਦਾ ਵਿਰੋਧੀ ਧਿਰ 'ਤੇ ਨਿਸ਼ਾਨਾ, ਕਿਹਾ- ਮਹਾਮਿਲਾਵਟ 'ਚ ਕਈ ਪ੍ਰਧਾਨ ਮੰਤਰੀ ਉਮੀਦਵਾਰ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਿਰੋਧੀ ਧਿਰ 'ਤੇ ਟਵੀਟ ਰਾਹੀਂ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਿਲਾਵਟ ਜਾਂ ਮਿਲਾਵਟ ਗਠਬੰਧਨ 'ਚ ਪ੍ਰਧਾਨ ਮੰਤਰੀ ਦੇ ਕਈ ਉਮੀਦਵਾਰ ਹਨ। ਪਰੰਤੂ ਉਨ੍ਹਾਂ ਦੇ ਕੋਲ ਨਾ ਤਾਂ ਨੀਤੀ ਹੈ ਨਾ ਹੀ ਸਥਿਰਤਾ ਤੇ ਨਾ ਹੀ ਸਹਿਯੋਗ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਿਲਾਵਟ ਦਾ ਮੌਕਾ ਭਾਰਤ ਦੇ ਲੋਕਾਂ ਦੀ ਉਮੀਦਾਂ ਨੂੰ ਪੂਰਾ ਨਹੀਂ ਕਰੇਗਾ।

ਉਨ੍ਹਾਂ ਨੇ ਇਕ ਹੋਰ ਟਵੀਟ ਰਾਹੀਂ ਕਿਹਾ ਕਿ ਤੁਹਾਨੂੰ ਸਾਰੇ ਚੌਕੀਦਾਰਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਇੰਨਾ ਉਤਸ਼ਾਹ ਦੇਖ ਕੇ ਚੰਗਾ ਲੱਗਿਆ। ਤੁਹਾਡੀ ਚੌਕੀਦਾਰੀ ਕਾਰਨ ਭ੍ਰਿਸ਼ਟਾਚਾਰ ਖਤਮ ਹੋ ਰਿਹਾ ਹੈ ਤੇ ਚੋਰਾਂ ਨੂੰ ਦੁੱਖ ਹੋ ਰਿਹਾ ਹੈ।


author

Baljit Singh

Content Editor

Related News