'ਮਨ ਕੀ ਬਾਤ' ਦੇ 101ਵੇਂ ਐਪੀਸੋਡ 'ਚ PM ਮੋਦੀ ਬੋਲੇ- ਵਿਭਿੰਨਤਾ 'ਚ ਹੀ ਭਾਰਤ ਦੀ ਤਾਕਤ

Sunday, May 28, 2023 - 11:37 AM (IST)

'ਮਨ ਕੀ ਬਾਤ' ਦੇ 101ਵੇਂ ਐਪੀਸੋਡ 'ਚ PM ਮੋਦੀ ਬੋਲੇ- ਵਿਭਿੰਨਤਾ 'ਚ ਹੀ ਭਾਰਤ ਦੀ ਤਾਕਤ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਦੇ 101ਵੇਂ ਐਪੀਸੋਡ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ 'ਮਨ ਕੀ ਬਾਤ' ਇਕ ਜਨ ਅੰਦੋਲਨ ਬਣ ਚੁੱਕਾ ਹੈ। ਇਸ ਦੌਰਾਨ 'ਮਨ ਕੀ ਬਾਤ' ਦੀ ਸੇਂਚੁਰੀ ਲਈ ਲੋਕਾਂ ਵਲੋਂ ਮਿਲੀ ਵਧਾਈ ਦਾ ਵੀ ਪ੍ਰਧਾਨ ਮੰਤਰੀ ਮੋਦੀ ਨੇ ਜ਼ਿਕਰ ਕੀਤਾ। ਖ਼ਾਸ ਗੱਲ ਇਹ ਹੈ ਕਿ ਅੱਜ ਉਨ੍ਹਾਂ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਵੀ ਕੀਤਾ ਹੈ। 

ਇਹ ਵੀ ਪੜ੍ਹੋ- PM ਮੋਦੀ ਦੀ ਅਪੀਲ 'ਤੇ ਅੱਗੇ ਆਏ ਇਹ ਅਦਾਕਾਰ, ਨਵੇਂ ਸੰਸਦ ਭਵਨ ਦੇ ਵੀਡੀਓ ਨੂੰ ਦਿੱਤੀ ਆਪਣੀ ਆਵਾਜ਼

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ 'ਮਨ ਕੀ ਬਾਤ' ਦਾ ਪ੍ਰਸਾਰਣ ਹੋਇਆ, ਤਾਂ ਉਸ ਸਮੇਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਟਾਈਮ ਜ਼ੋਨ ਵਿਚ ਕਿਤੇ ਸ਼ਾਮ ਹੋ ਰਹੀ ਸੀ, ਤਾਂ ਕਿਤੇ ਦੇਰ ਰਾਤ ਸੀ। ਇਸ ਦੇ ਬਾਵਜੂਦ ਵੱਡੀ ਗਿਣਤੀ 'ਚ ਲੋਕਾਂ ਨੇ 100ਵੇਂ ਐਪੀਸੋਡ ਨੂੰ ਸੁਣਨ ਲਈ ਸਮਾਂ ਕੱਢਿਆ। ਮੈਂ ਹਜ਼ਾਰਾਂ ਮੀਲ ਦੂਰ ਨਿਊਜ਼ੀਲੈਂਡ ਕਾਵੋ ਵੀਡੀਓ ਵੀ ਵੇਖਿਆ। ਜਿਸ ਵਿਚ 100 ਸਾਲ ਦੀ ਇਕ ਮਾਤਾ ਜੀ ਆਪਣਾ ਆਸ਼ੀਰਵਾਦ ਦੇ ਰਹੀ ਹੈ।

ਇਹ ਵੀ ਪੜ੍ਹੋ- ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਪਹਿਲਾਂ ਬੋਲੇ PM Modi, ਗੁਲਾਮੀ ਤੋਂ ਆਜ਼ਾਦੀ ਦਾ ਪ੍ਰਤੀਕ ਹੈ 'ਸੇਂਗੋਲ'

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਦੀ ਸ਼ਕਤੀ ਇਸ ਦੀ ਵਿਭਿੰਨਤਾ 'ਚ ਹੈ। ਸਾਡੇ ਦੇਸ਼ 'ਚ ਵੇਖਣ ਲਈ ਬਹੁਤ ਕੁਝ ਹੈ। ਇਸ ਨੂੰ ਵੇਖਦੇ ਹੋਏ ਸਿੱਖਿਆ ਮੰਤਰੀ ਨੇ 'ਯੁਵਾ ਸੰਗਮ' ਨਾਂ ਤੋਂ ਇਕ ਬਿਹਤਰੀਨ ਪਹਿਲ ਕੀਤੀ ਹੈ। ਇਸ ਪਹਿਲ ਦਾ ਉਦੇਸ਼ ਲੋਕਾਂ ਦਾ ਲੋਕਾਂ ਨਾਲ ਸੰਪਰਕ ਵਧਾਉਣ ਨਾਲ ਹੀ ਦੇਸ਼ ਦੇ ਨੌਜਵਾਨਾਂ ਨੂੰ ਆਪਸ ਵਿਚ ਘੁਲਣ-ਮਿਲਣ ਦਾ ਮੌਕਾ ਦੇਣਾ। ਵੱਖ-ਵੱਖ ਸੂਬਿਆਂ ਦੇ ਉੱਚ ਸਿੱਖਿਆ ਸੰਸਥਾਵਾਂ ਨੂੰ ਇਸ ਨਾਲ ਜੋੜਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਕੁਝ ਸਾਲਾਂ ਵਿਚ ਅਸੀਂ ਭਾਰਤ 'ਚ ਨਵੇਂ-ਨਵੇਂ ਤਰ੍ਹਾਂ ਦੇ ਮਿਊਜ਼ੀਅਮ ਅਤੇ ਮੈਮੋਰੀਅਲ ਬਣਦੇ ਵੇਖੇ ਹਨ। ਜਲ੍ਹਿਆਂਵਾਲਾ ਬਾਗ ਮੈਮੋਰੀਅਲ ਦਾ ਮੁੜ ਵਿਕਾਸ ਦੇਸ਼ ਦੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਸਮਰਪਿਤ ਪੀ. ਐੱਮ. ਮਿਊਜ਼ੀਅਮ ਵੀ ਅੱਜ ਦਿੱਲੀ ਦੀ ਸ਼ੋਭਾ ਵਧਾ ਰਿਹਾ ਹੈ।

ਇਹ ਵੀ ਪੜ੍ਹੋ- ਕੇਜਰੀਵਾਲ ਨੂੰ ਮਿਲਿਆ ਤੇਲੰਗਾਨਾ ਦਾ ਸਾਥ, CM ਚੰਦਰਸ਼ੇਖਰ ਰਾਓ ਨੇ ਕਿਹਾ- PM ਮੋਦੀ ਵਾਪਸ ਲੈਣ ਆਰਡੀਨੈਂਸ


author

Tanu

Content Editor

Related News