100 ਦਿਨ ਤੱਕ ਕੋਰੋਨਾ ਨਾਲ ਜੂਝਣ ਵਾਲੇ ਕਾਂਗਰਸੀ ਨੇਤਾ ਨਾਲ PM ਮੋਦੀ ਨੇ ਕੀਤੀ ਗੱਲਬਾਤ

10/02/2020 12:14:48 AM

ਨਵੀਂ ਦਿੱਲੀ - ਕੋਵਿਡ-19 ਇਨਫੈਕਸ਼ਨ ਦੀ ਵਜ੍ਹਾ ਨਾਲ ਕਰੀਬ 101 ਦਿਨ ਤੱਕ ਹਸਪਤਾਲ 'ਚ ਦਾਖਲ ਰਹੇ ਕਾਂਗਰਸੀ ਨੇਤਾ ਭਰਤ ਸਿੰਘ ਸੋਲੰਕੀ ਨਾਲ ਪੀ.ਐੱਮ. ਨਰਿੰਦਰ ਮੋਦੀ ਨੇ ਗੱਲਬਾਤ ਕੀਤੀ ਹੈ। ਇਸ ਦੀ ਜਾਣਕਾਰੀ ਪੀ.ਐੱਮ. ਨੇ ਟਵੀਟ ਕਰ ਦਿੱਤੀ ਹੈ। ਉਨ੍ਹਾਂ ਲਿਖਿਆ- ਭਰਤ ਸੋਲੰਕੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਿਹਤ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ 100 ਦਿਨਾਂ ਤੱਕ ਕੋਰੋਨਾ ਵਿਰੁੱਧ ਲੰਬੀ ਲੜਾਈ 'ਚ ਕਮਾਲ ਦੀ ਹਿੰਮਤ ਦਿਖਾਇਆ। ਮੈਂ ਉਨ੍ਹਾਂ ਨੂੰ ਭਵਿੱਖ 'ਚ ਚੰਗੇ ਸਿਹਤ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਗੁਜਰਾਤ 'ਚ ਕਾਂਗਰਸ ਦੇ ਸਾਬਕਾ ਪ੍ਰਮੁੱਖ ਭਰਤ ਸਿੰਘ ਸੋਲੰਕੀ ਦੇ ਕੋਰੋਨਾ ਵਾਇਰਸ ਪੀੜਤ ਹੋਣ ਦੀ ਖ਼ਬਰ 22 ਜੂਨ ਨੂੰ ਆਈ ਸੀ। ਸੋਲੰਕੀ ਨੂੰ ਵਡੋਦਰਾ ਦੇ ਬੈਂਕਰ ਹਸਪਾਤਲ 'ਚ ਦਾਖਲ ਕਰਵਾਇਆ ਗਿਆ ਸੀ। ਪੀੜਤ ਹੋਣ  ਤੋਂ ਕੁੱਝ ਦਿਨ ਪਹਿਲਾਂ ਸੋਲੰਕੀ ਰਾਜ ਸਭਾ ਦੇ ਚੋਣ ਦੌਰਾਨ ਕਈ ਲੋਕਾਂ ਦੇ ਸੰਪਰਕ 'ਚ ਆਏ ਸਨ। ਚੋਣਾਂ ਦੌਰਾਨ ਉਹ ਵਿਧਾਇਕਾਂ ਨਾਲ ਹੋਟਲ 'ਚ ਵੀ ਰੁਕੇ ਹੋਏ ਸਨ। ਅਜਿਹੇ 'ਚ ਇਨ੍ਹਾਂ ਨਾਲ ਰਹਿਣ ਵਾਲੇ ਕਈ ਲੋਕਾਂ 'ਚ ਕੋਰੋਨਾ ਹੋਣ ਦਾ ਖ਼ਤਰਾ ਦੱਸਿਆ ਗਿਆ ਸੀ। ਹੁਣ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਸੋਲੰਕੀ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਹਸਪਤਾਲ ਦੇ ਕਰਮਚਾਰੀਆਂ ਨੂੰ ਧੰਨਵਾਦ ਦਿੱਤਾ ਹੈ।


Inder Prajapati

Content Editor

Related News