ਗ੍ਰੈਮੀ ਐਵਾਰਡ ਦੀ ਰੇਸ ਹਾਰ ਗਿਆ PM ਮੋਦੀ ਦਾ ਗੀਤ, ਜ਼ਾਕਿਰ ਹੁਸੈਨ ਦੇ ‘ਪਸ਼ਤੋ’ ਨੇ ਮਾਰੀ ਬਾਜ਼ੀ

02/05/2024 12:49:19 PM

ਮੁੰਬਈ (ਬਿਊਰੋ)– ਮਿਊਜ਼ਿਕ ਇੰਡਸਟਰੀ ਨਾਲ ਜੁੜੇ ਦੁਨੀਆ ਭਰ ਦੇ ਸਿਤਾਰੇ ਇਸ ਖ਼ਾਸ ਗ੍ਰੈਮੀ ਐਵਾਰਡਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਗ੍ਰੈਮੀ ਐਵਾਰਡਸ 2024 ’ਚ 94 ਵੱਖ-ਵੱਖ ਸ਼੍ਰੇਣੀਆਂ ਨੇ ਆਪਣੇ ਵਿਜੇਤਾ ਪ੍ਰਾਪਤ ਕੀਤੇ ਹਨ। ਦਿਲਚਸਪ ਗੱਲ ਇਹ ਹੈ ਕਿ ਜਿਥੇ ਕਈ ਹਾਲੀਵੁੱਡ ਗਾਇਕਾਂ ਤੇ ਸੰਗੀਤਕਾਰਾਂ ਨੇ ਜਿੱਤ ਹਾਸਲ ਕੀਤੀ ਹੈ, ਉਥੇ ਭਾਰਤ ਦੇ ਚਾਰ ਹੀਰੇ ਦੇਸ਼ ਦਾ ਨਾਂ ਰੌਸ਼ਨ ਕਰ ਚੁੱਕੇ ਹਨ।

ਇਥੇ ਇਹ ਵੀ ਦੱਸ ਦੇਈਏ ਕਿ ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਿਖਿਆ ਗੀਤ ‘ਅਬੰਡੈਂਸ ਇਨ ਮਿਲੇਟਸ’ ਵੀ ਗ੍ਰੈਮੀ ਐਵਾਰਡਸ ਲਈ ਨਾਮਜ਼ਦਗੀਆਂ ਦੀ ਸੂਚੀ ’ਚ ਸ਼ਾਮਲ ਸੀ, ਜਿਸ ਨੂੰ ਜ਼ਾਕਿਰ ਹੁਸੈਨ ਦੇ ‘ਪਸ਼ਤੋ’ ਨੇ ਪਛਾੜ ਦਿੱਤਾ ਹੈ। ਮੋਦੀ ਦੇ ਇਸ ਗੀਤ ਨੂੰ ‘ਬੈਸਟ ਗਲੋਬਲ ਮਿਊਜ਼ਿਕ ਪਰਫਾਰਮੈਂਸ’ ਸ਼੍ਰੇਣੀ ’ਚ ਨਾਮਜ਼ਦ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਲਈ ਇਨਸਾਫ਼ ਦੀ ਉਮੀਦ ’ਚ ਭੈਣ, ਕਿਹਾ– ‘ਹਰ ਕੋਈ ਜਾਣਨਾ ਚਾਹੁੰਦੈ ਕਿ ਭਰਾ ਨਾਲ ਕੀ ਹੋਇਆ’

ਇਹ ਗੀਤ ਪ੍ਰਧਾਨ ਮੰਤਰੀ ਮੋਦੀ ਤੇ ਭਾਰਤੀ ਅਮਰੀਕੀ ਗਾਇਕ ਫਾਲੂ ਸ਼ਾਹ ਤੇ ਉਨ੍ਹਾਂ ਦੇ ਪਤੀ ਗੌਰਵ ਸ਼ਾਹ ਨਾਲ ਮਿਲ ਕੇ ਲਿਖਿਆ ਗਿਆ ਸੀ। ਇਸ ਨੂੰ ਫਾਲਗੁਨੀ ਸ਼ਾਹ ਤੇ ਗੌਰਵ ਸ਼ਾਹ ਨੇ ਗਾਇਆ ਹੈ। ਇਸ ਗੀਤ ’ਚ ਪੀ. ਐੱਮ. ਮੋਦੀ ਦਾ ਭੋਜਨ ਸਬੰਧੀ ਭਾਸ਼ਣ ਵੀ ਹੈ।

ਪਹਿਲੀ ਵਾਰ ਕਿਸੇ ਰਾਜਨੇਤਾ ਨੂੰ ਗ੍ਰੈਮੀ ਐਵਾਰਡਸ ਲਈ ਕੀਤਾ ਗਿਆ ਨਾਮਜ਼ਦ
ਕਿਹਾ ਜਾਂਦਾ ਹੈ ਕਿ ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਸਿਆਸਤਦਾਨ ਨੂੰ ਗ੍ਰੈਮੀ ਐਵਾਰਡਸ ਲਈ ਨਾਮਜ਼ਦ ਕੀਤਾ ਗਿਆ ਹੈ। ਪੀ. ਐੱਮ. ਵਲੋਂ ਲਿਖਿਆ ਇਹ ਗੀਤ ਪਿਛਲੇ ਸਾਲ 16 ਜੂਨ, 2023 ਨੂੰ ਰਿਲੀਜ਼ ਹੋਇਆ ਸੀ। ਦੂਜੇ ਗੀਤਾਂ ਦੇ ਉਲਟ, ਇਹ ਸ਼ਾਨਦਾਰ ਗੀਤ ਦੇਸ਼ ’ਚ ਬਾਜਰੇ ਦੀ ਕਾਸ਼ਤ ਤੇ ਇਕ ਅਨਾਜ ਦੇ ਰੂਪ ’ਚ ਇਸ ਦੇ ਲਾਭਾਂ ਬਾਰੇ ਦੱਸਦਾ ਹੈ। ਦੱਸਿਆ ਗਿਆ ਹੈ ਕਿ ਇਸ ਗੀਤ ਦਾ ਮਕਸਦ ਕਿਸਾਨਾਂ ਨੂੰ ਬਾਜਰਾ ਉਗਾਉਣ ਦਾ ਸੁਨੇਹਾ ਦੇਣਾ ਸੀ ਤਾਂ ਜੋ ਦੁਨੀਆ ’ਚ ਭੁਖਮਰੀ ਨੂੰ ਖ਼ਤਮ ਕੀਤਾ ਜਾ ਸਕੇ।

ਇਸ ਸ਼੍ਰੇਣੀ ’ਚ ‘ਪਸ਼ਤੋ’ ਜੇਤੂ ਰਿਹਾ
ਤੁਹਾਨੂੰ ਦੱਸ ਦੇਈਏ ਕਿ ‘ਗਲੋਬਲ ਮਿਊਜ਼ਿਕ ਪਰਫਾਰਮੈਂਸ’ ਦੀ ਇਸ ਸ਼੍ਰੇਣੀ ’ਚ ‘ਅਬੰਡੈਂਸ ਇਨ ਮਿਲੇਟਸ’ ਦੇ ਨਾਲ ‘ਪਸ਼ਤੋ’, ‘ਸ਼ੈਡੋ ਫੋਰਸਿਜ਼’, ‘ਅਲੋਨ’, ‘ਫੀਲ’, ‘ਮਿਲਾਗਰੋ ਵਾਈ ਡਿਜ਼ਾਸਟ੍ਰੇ’ ਤੇ ‘ਟੋਡੋ ਕਲੋਰਸ’ ਵਰਗੇ ਸੰਗੀਤ ਸਨ। ‘ਪਸ਼ਤੋ’ ਇਸ ਸ਼੍ਰੇਣੀ ’ਚ ਜੇਤੂ ਰਿਹਾ, ਜਿਸ ਨਾਲ ਜ਼ਾਕਿਰ ਹੁਸੈਨ ਜੁੜੇ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News