PM ਮੋਦੀ ਤੇ ਫਾਲਗੁਨੀ ਸ਼ਾਹ ਦਾ ਲਿਖਿਆ ਗੀਤ ‘Abundance in Millets’ ਗ੍ਰੈਮੀ ਐਵਾਰਡ ਲਈ ਨਾਮਜ਼ਦ
Saturday, Nov 11, 2023 - 02:21 AM (IST)

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗ੍ਰੈਮੀ ਐਵਾਰਡ ਜੇਤੂ ਫਾਲਗੁਨੀ ਸ਼ਾਹ ਅਤੇ ਉਨ੍ਹਾਂ ਦੇ ਪਤੀ ਗੌਰਵ ਸ਼ਾਹ ਨਾਲ ਲਿਖੇ ਗੀਤ ‘ਐਬੰਡੈਂਸ ਇਨ ਮਿਲਟਸ’ (Abundance in Millets) ਨੂੰ ਗ੍ਰੈਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਮੋਦੀ ਦੀ ਪਹਿਲਕਦਮੀ 'ਤੇ ਸੰਯੁਕਤ ਰਾਸ਼ਟਰ ਦੁਆਰਾ 2023 'ਚ ਐਲਾਨੇ ਗਏ ਇੰਟਰਨੈਸ਼ਨਲ ਮਿਲਟ ਈਅਰ ਯਾਨੀ ਮੋਟੇ ਅਨਾਜ ਦੇ ਸਾਲ ਦੀ ਮੁਹਿੰਮ ਨੂੰ ਸਮਰਪਿਤ ਇਸ ਗੀਤ ਨੂੰ ਫਾਲਗੁਨੀ ਸ਼ਾਹ ਅਤੇ ਗੌਰਵ ਸ਼ਾਹ ਨੇ ਆਵਾਜ਼ ਦਿੱਤੀ ਹੈ।
ਇਹ ਵੀ ਪੜ੍ਹੋ : ਰਸ਼ਮਿਕਾ ਮੰਦਾਨਾ ਡੀਪਫੇਕ ਵੀਡੀਓ ਮਾਮਲੇ 'ਚ ਦਰਜ ਹੋਈ FIR ਦਰਜ, ਦਿੱਲੀ ਪੁਲਸ ਨੇ ਸ਼ੁਰੂ ਕੀਤੀ ਜਾਂਚ
16 ਜੂਨ ਨੂੰ ਹਿੰਦੀ ਤੇ ਅੰਗਰੇਜ਼ੀ ਵਿੱਚ ਰਿਲੀਜ਼ ਹੋਇਆ ਸੀ ਗੀਤ
ਦੱਸ ਦੇਈਏ ਕਿ ਮਿਲਟ ਯੀਅਰ ਮੁਹਿੰਮ ਨੂੰ ਹੁਲਾਰਾ ਦੇਣ ਲਈ ਲਿਖਿਆ ਤੇ ਗਾਇਆ ਗਿਆ ਗੀਤ ‘ਐਬੰਡੈਂਸ ਇਨ ਮਿਲਟਸ’ 16 ਜੂਨ ਨੂੰ 2 ਭਾਸ਼ਾਵਾਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਦੁਨੀਆ ਭਰ 'ਚ 'ਫਾਲੂ' ਦੇ ਨਾਂ ਨਾਲ ਮਸ਼ਹੂਰ ਗਾਇਕਾ ਫਾਲਗੁਨੀ ਸ਼ਾਹ ਪਹਿਲਾਂ ਹੀ ਸੰਗੀਤ ਦੇ ਖੇਤਰ 'ਚ ਗ੍ਰੈਮੀ ਐਵਾਰਡ ਹਾਸਲ ਕਰ ਚੁੱਕੀ ਹੈ। ਹੁਣ ਉਨ੍ਹਾਂ ਮੋਟੇ ਅਨਾਜ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਇਹ ਗੀਤ ਲਿਖਿਆ ਹੈ।
ਇਹ ਵੀ ਪੜ੍ਹੋ : Big Brother 25 : ਪਹਿਲੀ ਵਾਰ ਸਿੱਖ ਮੁਕਾਬਲੇਬਾਜ਼ ਨੇ ਜਿੱਤਿਆ ਸ਼ੋਅ, ਟਰਾਫੀ ਨਾਲ ਮਿਲੇ ਇੰਨੇ ਕਰੋੜ ਰੁਪਏ
ਗੀਤ ਦੇ ਰਿਲੀਜ਼ ਦੇ ਸਮੇਂ ਫਾਲੂ ਮਿਊਜ਼ਿਕ ਦੀ ਤਾਰੀਫ ਕਰਦਿਆਂ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਫਾਲੂ ਦੀ ਪੋਸਟ ਨੂੰ ਦੁਬਾਰਾ ਸ਼ੇਅਰ ਕਰਦਿਆਂ ਲਿਖਿਆ ਸੀ, ''ਫਾਲੂ ਮਿਊਜ਼ਿਕ ਦੀ ਸ਼ਾਨਦਾਰ ਕੋਸ਼ਿਸ਼। ਸ਼੍ਰੀ ਅੰਨ ਜਾਂ ਬਾਜਰੇ 'ਚ ਸਿਹਤ ਅਤੇ ਤੰਦਰੁਸਤੀ ਦੀ ਭਰਪੂਰਤਾ ਹੈ। ਇਸ ਗੀਤ ਰਾਹੀਂ ਭੋਜਨ ਸੁਰੱਖਿਆ ਅਤੇ ਭੁੱਖ ਮਿਟਾਉਣ ਦੇ ਇਕ ਮਹੱਤਵਪੂਰਨ ਕਾਰਨ ਦੇ ਨਾਲ ਰਚਨਾਤਮਕਤਾ ਨੂੰ ਮਿਲਾਇਆ ਗਿਆ ਹੈ।"
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8