ਕੋਰੇਗਾਓਂ ਹਿੰਸਾ ''ਤੇ ਪੀ.ਐੱਮ. ਮੋਦੀ ਤੋੜਨ ਆਪਣੀ ਚੁੱਪੀ- ਜਿਗਨੇਸ਼ ਮੇਵਾਨੀ

Friday, Jan 05, 2018 - 01:50 PM (IST)

ਕੋਰੇਗਾਓਂ ਹਿੰਸਾ ''ਤੇ ਪੀ.ਐੱਮ. ਮੋਦੀ ਤੋੜਨ ਆਪਣੀ ਚੁੱਪੀ- ਜਿਗਨੇਸ਼ ਮੇਵਾਨੀ

ਨਵੀਂ ਦਿੱਲੀ— ਭੀਮਾ-ਕੋਰੇਗਾਓਂ 'ਚ ਹੋਈ ਹਿੰਸਾ ਦਾ ਮੁੱਦਾ ਲਗਾਤਾਰ ਗਰਮਾਇਆ ਹੋਇਆ ਹੈ। ਮਹਾਰਾਸ਼ਟਰ ਅਤੇ ਗੁਜਰਾਤ ਤੋਂ ਲੈ ਕੇ ਰਾਜਧਾਨੀ ਦਿੱਲੀ ਤੱਕ ਇਸ ਦੀ ਗੂੰਜ ਸੁਣਾਈ ਦੇ ਰਹੀ ਹੈ। ਇਸ ਦੌਰਾਨ ਗੁਜਰਾਤ ਦੇ ਦਲਿਤ ਵਿਧਾਇਕ ਜਿਗਨੇਸ਼ ਮੇਵਾਨੀ ਨੇ ਪ੍ਰੈੱਸ ਕਾਨਫਰੰਸ 'ਤੇ ਭਾਜਪਾ 'ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਦਲਿਤ ਸੁਰੱਖਿਅਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦਲਿਤਾਂ 'ਤੇ ਹੋ ਰਹੇ ਅੱਤਿਆਚਾਰਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁੱਪ ਕਿਉਂ ਹਨ?
ਉਨ੍ਹਾਂ ਨੇ ਕਿਹਾ ਕਿ ਭੀਮਾ-ਕੋਰੇਗਾਓਂ 'ਚ ਹੋਈ ਹਿੰਸਾ ਨੂੰ ਲੈ ਕੇ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਮੇਰਾ ਕੋਈ ਭਾਸ਼ਣ ਭੜਕਾਊ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਗੁਜਰਾਤ 'ਚ ਘੱਟ ਸੀਟ ਮਿਲਣ ਦਾ ਭਾਜਪਾ ਬਦਲਾ ਲੈ ਰਹੀ ਹੈ। ਗੁਜਰਾਤ 'ਚ ਭਾਜਪਾ ਦਾ ਘਮੰਡ ਟੁੱਟਿਆ ਹੈ।
ਜ਼ਿਕਰਯੋਗ ਹੈ ਕਿ ਭੀਮਾ-ਕੋਰੇਗਾਓਂ 'ਚ ਹੋਈ ਹਿੰਸਾ ਨੂੰ ਲੈ ਕੇ ਮਹਾਰਾਸ਼ਟਰ ਪੁਲਸ ਨੇ ਇਸ ਮਾਮਲੇ 'ਚ ਗੁਜਰਾਤ ਦੇ ਦਲਿਤ ਵਿਧਾਇਕ ਜਿਗਨੇਸ਼ ਮੇਵਾਨੀ ਅਤੇ ਜੇ.ਐੱਨ.ਯੂ. ਦੇ ਵਿਦਿਆਰਥੀ ਨੇਤਾ ਉਮਰ ਖਾਲਿਦ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਦੋਹਾਂ 'ਤੇ ਹਿੰਸਾ ਨੂੰ ਭੜਕਾਉਣ ਦਾ ਦੋਸ਼ ਲਗਾਇਆ ਗਿਆ ਹੈ। ਪੁਣੇ ਦੇ ਵਿਸ਼ਰਾਮਬਾਗ ਪੁਲਸ ਸਟੇਸ਼ਨ 'ਚ ਆਈ.ਪੀ.ਸੀ. ਦੀ ਧਾਰਾ 153 ਏ, 505 ਅਤੇ 117 ਦੇ ਅਧੀਨ ਇਹ ਕੇਸ ਦਰਜ ਕੀਤਾ ਗਿਆ ਹੈ।


Related News