ਟੀਕਾਕਰਨ ਮੁਹਿੰਮ ''ਚ ਪਿਛੜ ਰਹੇ ਸੂਬਿਆਂ ਦੀ PM ਮੋਦੀ ਨੇ ਕੀਤੀ ਤਿੱਖੀ ਆਲੋਚਨਾ, ਆਖ਼ੀ ਇਹ ਗੱਲ

Monday, Dec 27, 2021 - 04:18 PM (IST)

ਟੀਕਾਕਰਨ ਮੁਹਿੰਮ ''ਚ ਪਿਛੜ ਰਹੇ ਸੂਬਿਆਂ ਦੀ PM ਮੋਦੀ ਨੇ ਕੀਤੀ ਤਿੱਖੀ ਆਲੋਚਨਾ, ਆਖ਼ੀ ਇਹ ਗੱਲ

ਮੰਡੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹੇ ਸੂਬਿਆਂ ਦੀ ਸੋਮਵਾਰ ਨੂੰ ਤਿੱਖੀ ਆਲੋਚਨਾ ਕੀਤੀ, ਜੋ ਕੋਰੋਨਾ ਟੀਕਾਕਰਨ ਮੁਹਿੰਮ 'ਚ ਪਿੱਛੇ ਹਨ। ਉਨ੍ਹਾਂ ਨੇ ਅਜਿਹੇ ਸੂਬਿਆਂ ਦੀ ਅਗਵਾਈ ਨੂੰ 'ਸੁਆਰਥ ਅਤੇ ਦੇਰੀ' ਦੀ ਵਿਚਾਰਧਾਰਾ ਨਾਲ ਪ੍ਰੇਰਿਤ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜਨਤਾ ਦੀ ਸਿਹਤ ਦੀ ਚਿੰਤਾ ਤੋਂ ਜ਼ਿਆਦਾ ਆਪਣੀ ਅਤੇ ਪਰਿਵਾਰ ਦੀ ਪਰਵਾਹ ਰਹਿੰਦੀ ਹੈ। ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਤਿੰਨ ਜਨਵਰੀ ਨੂੰ ਕੋਰੋਨਾ ਟੀਕਾ ਲਗਾਉਣ ਅਤੇ 10 ਜਨਵਰੀ ਤੋਂ ਸਿਹਤ ਕਰਮੀਆਂ ਅਤੇ ਫਰੰਟ ਲਾਈਨ ਵਰਕਰਾਂ ਨੂੰ ਟੀਕੇ ਦੀ ਵਾਧੂ ਖ਼ੁਰਾਕ ਦੇਣ ਦੇ ਫ਼ੈਸਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਨਾਲ ਲੋਕਾਂ ਦੀ ਸਿਹਤ ਦੀ ਰੱਖਿਆ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ 'ਚ ਸੈਰ-ਸਪਾਟੇ ਨੂੰ ਵੀ ਉਤਸ਼ਾਹ ਮਿਲੇਗਾ।

ਇਹ ਵੀ ਪੜ੍ਹੋ : ਬੂਸਟਰ ਡੋਜ਼ ਨੂੰ ਲੈ ਕੇ ਅਹਿਮ ਖ਼ਬਰ- ਜਾਣੋ, ਦੂਜੀ ਡੋਜ਼ ਤੋਂ ਬਾਅਦ ਕਿੰਨਾ ਹੋਵੇਗਾ ਅੰਤਰ

ਮੋਦੀ ਨੇ ਕਿਹਾ,''ਸਾਡੇ ਦੇਸ਼ 'ਚ ਅੱਜ ਸਰਕਾਰ ਚਲਾਉਣ ਦੇ 2 ਵੱਖ ਮਾਡਲ ਕੰਮ ਕਰ ਰਹੇ ਹਨ। ਇਕ ਮਾਡਲ- ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ ਅਤੇ ਸਭ ਕੀ ਕੋਸ਼ਿਸ਼ ਦਾ ਸਾਡਾ ਮਾਡਲ ਹੈ। ਦੂਜਾ ਮਾਡਲ- ਖ਼ੁਦ ਦਾ ਸੁਆਰਥ, ਪਰਿਵਾਰ ਦਾ ਸੁਆਰਥ ਅਤੇ ਪਰਿਵਾਰ ਦਾ ਵਿਕਾਸ ਵਾਲਾ ਮਾਡਲ ਹੈ।'' ਉਨ੍ਹਾਂ ਕਿਹਾ ਕਿ ਹਿਮਾਚਲ 'ਚ ਪਹਿਲੇ ਮਾਡਲ 'ਤੇ ਚੱਲ ਲਹੀ ਸਰਕਾਰ ਨੇ ਆਪਣਾ ਪੂਰਾ ਧਿਆਨ ਲੋਕਂ ਦੇ ਵਿਕਾਸ ਅਤੇ ਇਕ-ਇਕ ਆਦਮੀ ਨੂੰ ਟੀਕਾ ਲਗਾਉਣ 'ਤੇ ਕੇਂਦਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹਿਮਾਚਲ 'ਚ ਸਾਰੇ ਬਾਲਗ ਲੋਕਾਂ ਨੂੰ ਕੋਰੋਨਾ ਦੀ ਪਹਿਲੀ ਅਤੇ ਦੂਜੀ ਖ਼ੁਰਾਕ ਲੱਗ ਚੁਕੀ ਹੈ। ਉਨ੍ਹਾਂ ਕਿਹਾ,''ਇਹ ਪਹਿਲੇ ਮਾਡਲ 'ਤੇ ਚੱਲਣ ਵਾਲੀ ਸਰਕਾਰ ਦਾ ਲੋਕਾਂ ਦੇ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੀ ਹੈ, ਜਿਸ 'ਚ ਦੂਰ-ਦੂਰ ਦੇ ਇਲਾਕਿਆਂ 'ਚ ਜਾ ਕੇ ਲੋਕਾਂ ਨੂੰ ਟੀਕੇ ਲਗਵਾਏ।'' ਪੀ.ਐੱਮ. ਮੋਦੀ ਨੇ ਇਸੇ ਸੰਦਰਭ 'ਚ ਟੀਕਾਕਰਨ 'ਚ ਪਿੱਛੇ ਚੱਲ ਰਹੇ ਸੂਬਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਸੂਬਿਆਂ ਦੀ ਅਗਵਾਈ ਕੰਮ ਦੇ ਦੂਜੇ ਮਾਡਲ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ,''ਉਨ੍ਹਾਂ ਸੂਬਿਆਂ ਦਾ ਵੈਕਸੀਨ ਦਾ ਰਿਕਾਰਡ ਇਸ ਗੱਲ ਦਾ ਗਵਾਹ ਹੈ ਕਿ ਉਨ੍ਹਾਂ ਨੂੰ ਆਪਣੇ ਸੂਬੇ ਦੇ ਲੋਕਾਂ ਦੀ ਸਿਹਤ ਦੀ ਚਿੰਤਾ ਨਹੀਂ ਹੈ।''

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News