Tokyo Olympics ਦੀ ਓਪਨਿੰਗ ਸੈਰੇਮਨੀ ਦੌਰਾਨ ਖਿਡਾਰੀਆਂ ਨੂੰ ਚੀਅਰ-ਅੱਪ ਕਰਦੇ ਦਿਖੇ PM ਮੋਦੀ

Saturday, Jul 24, 2021 - 01:19 AM (IST)

Tokyo Olympics ਦੀ ਓਪਨਿੰਗ ਸੈਰੇਮਨੀ ਦੌਰਾਨ ਖਿਡਾਰੀਆਂ ਨੂੰ ਚੀਅਰ-ਅੱਪ ਕਰਦੇ ਦਿਖੇ PM ਮੋਦੀ

ਨੈਸ਼ਨਲ ਡੈਸਕ : ਟੋਕੀਓ ਓਲੰਪਿਕ 2020 ਦੀ ਸ਼ੁਰੂਆਤ ਹੋ ਚੁੱਕੀ ਹੈ। ਓਲੰਪਿਕ ਦੀ ਓਪਨਿੰਗ ਸੈਰੇਮਨੀ ’ਚ ਭਾਰਤੀ ਦਲ ਵੱਲੋਂ ਐੱਮ. ਮੈਰੀਕਾਮ ਤੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਅਗਵਾਈ ਕੀਤੀ। ਟੋਕੀਓ ਪਹੁੰਚੇ ਭਾਰਤੀ ਦਲ ਦੀ ਗਰਾਊਂਡ ’ਤੇ ਐਂਟਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਖਿਡਾਰੀਆਂ ਨੂੰ ਚੀਅਰ-ਅੱਪ ਕਰਦੇ ਨਜ਼ਰ ਆਏ। ਇਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਸਮਾਚਾਰ ਏਜੰਸੀ ਵੱਲੋਂ ਜਾਰੀ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵੀਡੀਓ ਕਾਨਫਰੰਸਿੰਗ ਜ਼ਰੀਏ ਭਾਰਤੀ ਦਲ ਦੇ ਮੈਦਾਨ ’ਤੇ ਆਉਂਦੇ ਹੀ ਪ੍ਰਧਾਨ ਮੰਤਰੀ ਮੋਦੀ ਕੁਰਸੀ ਤੋਂ ਖੜ੍ਹੇ ਹੋ ਕੇ ਖਿਡਾਰੀਆਂ ਦਾ ਉਤਸ਼ਾਹ ਵਧਾਉਂਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ :  ਮਹਾਰਾਸ਼ਟਰ ’ਚ ਮੀਂਹ ਨੇ ਮਚਾਈ ਤਬਾਹੀ, ਕੋਰੋਨਾ ਹਸਪਤਾਲ ’ਚ ਪਾਣੀ ਵੜਨ ਨਾਲ 8 ਮਰੀਜ਼ਾਂ ਦੀ ਗਈ ਜਾਨ

 

ਭਾਰਤ 25ਵੀਂ ਵਾਰ ਓਲੰਪਿਕ ਖੇਡਾਂ ’ਚ ਹਿੱਸਾ ਲੈ ਰਿਹਾ ਹੈ ਤੇ ਇਸ ਵਾਰ ਉਸ ਨੇ ਆਪਣਾ ਸਭ ਤੋਂ ਵੱਡਾ ਦਲ ਉਤਾਰਿਆ ਹੈ। ਓਲੰਪਿਕ ਮਾਰਚ ਪਾਸਟ ਦੀ ਸ਼ੁਰੂਆਤ ਹਮੇਸ਼ਾਂ ਵਾਂਗ ਯੂਨਾਨ ਤੋਂ ਹੋਈ, ਜਿਥੇ ਪਹਿਲੀਆਂ ਓਲੰਪਿਕ ਖੇਡਾਂ ਹੋਈਆਂ ਸਨ। ਭਾਰਤੀ ਦਲ ਜਾਪਾਨੀ ਵਰਣਮਾਲਾ ਦੇ ਅਨੁਸਾਰ 21ਵੇਂ ਨੰਬਰ ’ਤੇ ਆਇਆ।

ਭਾਰਤ ਦੇ 127 ਖਿਡਾਰੀਆਂ ਸਣੇ 228 ਮੈਂਬਰੀ ਦਲ ਓਲੰਪਿਕ ’ਚ ਹਿੱਸਾ ਲੈ ਰਿਹਾ ਹੈ ਪਰ ਇਨ੍ਹਾਂ ’ਚੋਂ ਸਿਰਫ 20 ਖਿਡਾਰੀਆਂ ਨੇ ਉਦਘਾਟਨ ਸਮਾਰੋਹ ’ਚ ਹਿੱਸਾ ਲਿਆ। ਜਦੋਂ ਉਦਘਾਟਨ ਸਮਾਰੋਹ ਚੱਲ ਰਿਹਾ ਸੀ, ਉਸ ਸਮੇਂ ਵੀ ਸਟੇਡੀਅਮ ਦੇ ਬਾਹਰ ਪ੍ਰਦਰਸ਼ਨਕਾਰੀ ਓਲੰਪਿਕ ਆਯੋਜਨ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ। ਪੁਲਸ ਨੂੰ ਉਨ੍ਹਾਂ ਨੂੰ ਹਟਾਉਣ ਲਈ ਕਾਰਵਾਈ ਕਰਨ ਪਈ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ’ਚ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਖੇਡ ਰਾਜ ਮੰਤਰੀ ਨਿਸਿਤ ਪ੍ਰਮਾਣਿਕ ​​ਨੇ ਸ਼ੁੱਕਰਵਾਰ ਨੂੰ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਤੋਂ  ਓਲੰਪਿਕ ਖੇਡਾਂ ਦੇ ਉਦਘਾਟਨ ਦਾ ਆਨੰਦ ਲਿਆ। ਟੋਕੀਓ ’ਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੀ ਸ਼ਲਾਘਾ ਕਰਨ ਲਈ ਉਹ ਸਾਬਕਾ ਖਿਡਾਰੀਆਂ ਅਤੇ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖਸੀਅਤਾਂ ਦੇ ਨਾਲ ਮੌਜੂਦ ਸਨ।

ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਦੇ ਹੱਥਾਂ ’ਚ ਤਿਰੰਗਾ ਲਹਿਰਾ ਰਿਹਾ ਸੀ ਤੇ ਉਨ੍ਹਾਂ ਦੇ ਨਾਲ ਭਾਰਤ ਦੇ ਹੋਰ ਖਿਡਾਰੀਆਂ ਤੇ ਛੇ ਅਧਿਕਾਰੀਆਂ ਦੇ ਚਿਹਰਿਆਂ ’ਤੇ ਮੁਸਕਰਾਹਟ ਤੇ ਜੋਸ਼ ਦਿਖ ਰਿਹਾ ਸੀ। 


author

Manoj

Content Editor

Related News