PM ਮੋਦੀ ਬੋਲੇ- ਹੁਣ ਅੰਡਮਾਨ ਦੇ ਹਜ਼ਾਰਾਂ ਪਰਿਵਾਰਾਂ ਨੂੰ ਮਿਲੇਗਾ ਡਿਜ਼ੀਟਲ ਇੰਡੀਆ ਦਾ ਲਾਭ

08/10/2020 11:44:45 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅੰਡਮਾਨ-ਨਿਕੋਬਾਰ ਨੂੰ ਪਣਡੁੱਬੀ ਆਪਟੀਕਲ ਫਾਈਬਰ ਕੇਬਲ ਦੀ ਸੌਗਾਤ ਦਿੱਤੀ। ਇਹ ਫਾਈਬਰ ਚੇਨਈ ਤੋਂ ਪੋਰਟ ਬਲੇਅਰ ਤੱਕ ਸਮੁੰਦਰ ਦੇ ਅੰਦਰ ਵਿਛਾਈ ਗਈ ਹੈ, ਜੋ ਕਿ ਕਰੀਬ 2300 ਕਿਲੋਮੀਟਰ ਲੰਬੀ ਹੈ। ਇਸ ਕੇਬਲ ਲਿੰਕ ਦੀ ਮਦਦ ਨਾਲ ਅੰਡਮਾਨ ਵਿਚ ਹੁਣ ਇੰਟਰਨੈੱਟ ਸਪੀਡ ਕਾਫੀ ਤੇਜ਼ ਹੋਵੇਗੀ। ਇਸ ਬਾਬਤ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਰੀਬ ਡੇਢ ਸਾਲ 'ਚ ਇਸ ਦਾ ਕੰਮ ਪੂਰਾ ਕਰ ਦਿੱਤਾ ਗਿਆ। 15 ਅਗਸਤ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਇਹ ਲੋਕਾਂ ਲਈ ਤੋਹਫ਼ਾ ਹੈ। ਉਨ੍ਹਾਂ ਅੱਗੇ ਆਖਿਆ ਕਿ ਸਮੁੰਦਰ ਵਿਚ ਸਰਵੇ ਕੀਤਾ ਗਿਆ, ਕੇਬਲ ਨੂੰ ਵਿਛਾਉਣ ਅਤੇ ਉਸ ਦੀ ਕੁਆਲਿਟੀ ਦਾ ਰੱਖ-ਰਖਾਅ ਕਰਨਾ ਆਸਾਨ ਨਹੀਂ ਸੀ। ਸਾਲਾਂ ਤੋਂ ਇਸ ਦੀ ਲੋੜ ਸੀ ਪਰ ਕੰਮ ਨਹੀਂ ਹੋ ਸਕਿਆ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਆਫ਼ਤ ਵੀ ਕੰਮ ਨੂੰ ਪੂਰਾ ਹੋਣ ਤੋਂ ਰੋਕ ਨਹੀਂ ਸਕਿਆ। ਦੇਸ਼ ਦੇ ਇਤਿਹਾਸ ਲਈ ਅੰਡਮਾਨ ਨਾਲ ਜੁੜਨਾ ਅਤੇ ਕੁਨੈਕਟਵਿਟੀ ਦੇਣਾ ਦੇਸ਼ ਦੀ ਜ਼ਿੰਮੇਵਾਰੀ ਸੀ। ਸਾਡੀ ਕੋਸ਼ਿਸ਼ ਹੈ ਕਿ ਦੇਸ਼ ਦੇ ਹਰ ਨਾਗਰਿਕ ਦੀ ਦਿੱਲੀ ਅਤੇ ਦਿਲ ਤੋਂ ਦੂਰੀਆਂ ਨੂੰ ਖਤਮ ਕੀਤਾ ਜਾਵੇ, ਹਰ ਵਿਅਕਤੀ ਤੱਕ ਸਹੂਲਤਾਂ ਪਹੁੰਚਾਈਆਂ ਜਾਣ। ਮੋਦੀ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਅੰਡਮਾਨ ਦੇ ਹਜ਼ਾਰਾਂ ਪਰਿਵਾਰਾਂ ਨੂੰ ਆਸਾਨ ਜ਼ਿੰਦਗੀ ਦੀ ਸਹੂਲਤ ਮਿਲੇਗੀ, ਨਾਲ ਹੀ ਡਿਜ਼ੀਟਲ ਇੰਡੀਆ ਦੇ ਫਾਇਦੇ ਵੀ ਮਿਲਣਗੇ।

ਕੁਨੈਕਟਵਿਟੀ ਚੰਗੀ ਹੋਵੇਗੀ ਤਾਂ ਸੈਲਾਨੀ ਵਧੇਰੇ ਸਮੇਂ ਤੱਕ ਉੱਥੇ ਰੁੱਕ ਸਕਣਗੇ, ਜਿਸ ਨਾਲ ਰੋਜ਼ਗਾਰ ਦੇ ਕਈ ਮੌਕੇ ਪੈਦਾ ਹੋਣਗੇ। ਆਉਣ ਵਾਲੇ ਸਮੇਂ ਵਿਚ ਅੰਡਮਾਨ-ਨਿਕੋਬਾਰ ਪੋਰਟ ਲੈਂਡ ਵਿਕਾਸ ਦੇ ਹੱਬ ਦੇ ਰੂਪ ਵਿਚ ਵਿਕਸਿਤ ਹੋਣ ਵਾਲਾ ਹੈ। ਅੱਜ ਜਿੰਨਾ ਵੀ ਆਧੁਨਿਕ ਇੰਫਰਾਸਟ੍ਰਕਚਰ ਅੰਡਮਾਨ-ਨਿਕੋਬਾਰ ਵਿਚ ਤਿਆਰ ਹੋ ਰਿਹਾ ਹੈ, ਉਹ ਬਲਿਊ ਇਕਾਨੋਮੀ ਦੀ ਰਫ਼ਤਾਰ ਦੇਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਾਡੀ ਅੱਜ ਦੀ ਕੋਸ਼ਿਸ਼ ਇਸ ਦਹਾਕੇ ਵਿਚ ਅੰਡਮਾਨ-ਨਿਕੋਬਾਰ ਨੂੰ, ਉੱਥੋਂ ਦੇ ਲੋਕਾਂ ਨੂੰ ਨਾ ਸਿਰਫ ਨਵੀਂ ਸਹੂਲਤ ਦੇਣਗੇ, ਸਗੋਂ ਕਿ ਵਰਲਡ ਟੂਰਿਸਟ ਮੈਪ 'ਚ ਵੀ ਪ੍ਰਮੁੱਖ ਸਥਾਨ ਦੇ ਤੌਰ 'ਤੇ ਸਥਾਪਤ ਕਰਨਗੇ।  ਦੱਸ ਦੇਈਏ ਕਿ ਜਿਸ ਫਾਈਬਰ ਕੇਬਲ ਦਾ ਅੱਜ ਉਦਘਾਟਨ ਕੀਤਾ ਗਿਆ ਹੈ, ਉਸ ਦਾ ਨੀਂਹ ਪੱਥਰ ਵੀ ਮੋਦੀ ਨੇ ਦਸੰਬਰ 2018 ਵਿਚ ਹੀ ਰੱਖਿਆ ਸੀ। ਇਸ ਤਹਿਤ 2300 ਕਿਲੋਮੀਟਰ ਲੰਬੀ ਕੇਬਲ ਚੇਨਈ ਤੋਂ ਪੋਰਟ ਬਲੇਅਰ ਦਰਮਿਆਨ ਵਿਛਾਈ ਗਈ ਹੈ।

ਇਹ ਵੀ ਪੜ੍ਹੋ: ਅੰਡਮਾਨ-ਨਿਕੋਬਾਰ ਨੂੰ ਵੱਡੀ ਸੌਗਾਤ, PM ਮੋਦੀ ਨੇ 2300 ਕਿਲੋਮੀਟਰ ਲੰਬੇ ਕੇਬਲ ਲਿੰਕ ਦਾ ਕੀਤਾ ਉਦਘਾਟਨ


Tanu

Content Editor

Related News