ਜੀ-20 ਸੰਮੇਲਨ ਤੋਂ ਪਹਿਲਾਂ ਚੱਲੇਗਾ ਮੀਟਿੰਗਾਂ ਦਾ ਦੌਰ, PM ਮੋਦੀ ਅੱਜ ਸ਼ਾਮ ਕਰਨਗੇ 3 ਦੋ-ਪੱਖੀ ਬੈਠਕਾਂ
Friday, Sep 08, 2023 - 03:08 PM (IST)
ਨਵੀਂ ਦਿੱਲੀ- 9 ਅਤੇ 10 ਸਤੰਬਰ ਨੂੰ ਰਾਜਧਾਨੀ ਦਿੱਲੀ 'ਚ ਜੀ-20 ਸ਼ਿਖਰ ਸੰਮੇਲਨ ਦਾ ਆਯੋਜਨ ਕੀਤਾ ਜਾਵੇਗਾ। ਭਾਰਤ ਇਸ ਸਾਲ ਪਹਿਲੀ ਵਾਰ ਦਿੱਲੀ 'ਚ ਜੀ-20 ਸ਼ਿਖਰ ਸੰਮੇਲਨ ਦੀ ਮੇਜਬਾਨੀ ਕਰਨ ਜਾ ਰਿਹਾ ਹੈ। ਜੀ-20 ਨੂੰ ਲੈ ਕੇ ਭਾਰਤ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਇਹ ਵੀ ਪੜ੍ਹੋ- ਭਾਰਤ ਵਾਪਸ ਆ ਰਿਹੈ 'ਵਾਘ ਨਖ', ਛਤਰਪਤੀ ਸ਼ਿਵਾਜੀ ਨੇ ਇਸੇ ਨਾਲ ਅਫ਼ਜ਼ਲ ਖ਼ਾਨ ਨੂੰ ਉਤਾਰਿਆ ਸੀ ਮੌਤ ਦੇ ਘਾਟ
ਇਹ ਵੀ ਪੜ੍ਹੋ- ਉਦੈਨਿਧੀ ਦਾ ਸਿਰ ਕਲਮ ਕਰਨ ਵਾਲੇ ਨੂੰ ਦੇਵਾਂਗੇ 10 ਕਰੋੜ ਦਾ ਇਨਾਮ : ਪਰਮਹੰਸ ਅਚਾਰੀਆ
ਉਥੇ ਹੀ ਜੀ-20 ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ ਇਸ ਵਿਚ ਉਨ੍ਹਾਂ ਲਿਖਿਆ ਹੈ ਕਿ ਅੱਜ ਸ਼ਾਮ ਮੈਂ ਆਪਣੇ ਨਿਵਾਸ ਸਥਾਨ 'ਤੇ ਤਿੰਨ ਦੋ-ਪੱਖੀ ਬੈਠਕਾਂ ਦੀ ਉਡੀਕ ਕਰ ਰਿਹਾਂ ਹਾਂ। ਮੈਂ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ ਨਾਲ ਮੁਲਾਕਾਤ ਕਰਾਂਗਾ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਵੀ ਮੁਲਾਕਾਤ ਹੋਵੇਗੀ। ਇਨ੍ਹਾਂ ਬੈਠਕਾਂ ਰਾਹੀਂ ਇਨ੍ਹਾਂ ਦੇਸ਼ਾਂ ਦੇ ਨਾਲ ਭਾਰਤ ਦੇ ਦੋ-ਪੱਖੀ ਸੰਬੰਧਾਂ ਦੀ ਸਮੀਖਿਆ ਕਰਨ ਅਤੇ ਵਿਕਾਸਾਤਮਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8