ਕੋਰੋਨਾ ਨਾਲ ਲੜਨ ਲਈ ਅੱਗੇ ਆਈ PM ਮੋਦੀ ਦੀ ਮਾਂ, ਦਾਨ ਕੀਤੇ 25 ਹਜ਼ਾਰ ਰੁਪਏ

03/31/2020 7:00:33 PM

ਨਵੀਂ ਦਿੱਲੀ — ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ। ਇਸ 'ਚ ਭਾਰਤ ਵੀ ਅਛੁਤਾ ਨਹੀਂ ਹੈ। ਅਜਿਹੇ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਨਾਲ ਲੜਨ ਲਈ ਪੀ.ਐੱਮ. ਕੇਅਰ ਫੰਡ ਨਾਮ ਤੋਂ ਇਕ ਨਵਾਂ ਫੰਡ ਬਣਾਇਆ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਨਾਲ ਲੜਨ ਲਈ ਲੋਕ ਜ਼ਿਆਦਾ ਮਦ ਕਰਨ। ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾ ਬੇਨ ਨੇ ਵੀ ਪੀ.ਐੱਮ. ਕੇਅਰ ਫੰਡ 'ਚ 25 ਹਜ਼ਾਰ ਰੁਪਏ ਦਿੱਤੇ ਹਨ।

ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨੇ ਕੋਰੋਨਾ ਨਾਲ ਲੜਨ ਲਈ ਆਪਣੀ ਨਿਜੀ ਬਚਤ 'ਚੋਂ 25000 ਰੁਪਏ ਪੀ.ਐੱਮ. ਕੇਅਰਸ ਫੰਡ 'ਚ ਦਿੱਤੇ ਹਨ। ਦੱਸਣਯੋਗ ਹੈ ਕਿ ਭਾਰਤ 'ਚ ਹੁਣ ਤਕ ਕੋਰੋਨਾ ਪੀੜਤਾਂ 'ਚ ਹੁਣ ਤਕ 1300 ਤੋਂ ਜ਼ਿਆਦਾ ਮਾਮਲੇ ਆ ਚੁਕੇ ਹਨ। ਉਥੇ ਹੀ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਰੀਬ 138 ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋ ਕੇ ਘਰ ਵੀ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਉਹ ਆਪਣੇ ਬੇਟੇ ਦੀ ਅਪੀਲ 'ਤੇ 22 ਮਾਰਚ ਨੂੰ ਸ਼ਾਮ ਪੰਜ ਵਜੇ ਦੇਸ਼ ਸੇਵਾ 'ਚ ਲੱਗੇ ਲੋਕਾਂ ਦੇ ਸਨਮਾਨ 'ਚ ਉਨ੍ਹਾਂ ਨੇ ਘਰ ਦੇ ਬਾਹਰ ਆ ਕੇ ਥਾਲੀ ਵਜਾਈ ਸੀ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਜਦੋਂ ਵੀ ਗੁਜਰਾਤ ਦੌਰੇ ਜਾਂਦੇ ਹਨ ਤਾਂ ਕੁਝ ਸਮਾਂ ਕੱਢ ਕੇ ਆਪਣੀ ਮਾਂ ਹੀਰਾ ਬੇਨ ਨੂੰ ਮਿਲਣ ਜ਼ਰੂਰ ਜਾਂਦੇ ਹਨ ਤਾਂ ਕੁਝ ਸਮਾਂ ਕੱਢ ਕੇ ਆਪਣੀ ਮਾਂ ਹੀਰਾ ਬੇਨ ਨੂੰ ਮਿਲਣ ਜ਼ਰੂਰ ਜਾਂਦੇ ਹਨ। ਹੀਰਾ ਬੇਨ ਅਹਿਮਦਾਬਾਦ 'ਚ ਆਪਣੇ ਬੇਟੇ ਪੰਕਜ ਮੋਦੀ ਨਾਲ ਰਹਿੰਦੀ ਹਨ।


Inder Prajapati

Content Editor

Related News