ਕੰਨਿਆ ਕੁਮਾਰੀ 'ਚ PM ਮੋਦੀ ਦਾ ਅੰਤਰ ਧਿਆਨ ਜਾਰੀ, ਅੱਜ ਆਖ਼ਰੀ ਗੇੜ ਦੀ ਹੋ ਰਹੀ ਵੋਟਿੰਗ (ਵੀਡੀਓ)

Saturday, Jun 01, 2024 - 08:46 AM (IST)

ਕੰਨਿਆ ਕੁਮਾਰੀ 'ਚ PM ਮੋਦੀ ਦਾ ਅੰਤਰ ਧਿਆਨ ਜਾਰੀ, ਅੱਜ ਆਖ਼ਰੀ ਗੇੜ ਦੀ ਹੋ ਰਹੀ ਵੋਟਿੰਗ (ਵੀਡੀਓ)

ਨੈਸ਼ਨਲ ਡੈਸਕ : ਦੇਸ਼ 'ਚ ਅੱਜ ਸੱਤਵੇਂ ਅਤੇ ਆਖ਼ਰੀ ਫੇਜ਼ ਦੀ ਵੋਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਤਰ ਧਿਆਨ ਹੋ ਗਏ ਹਨ। ਪ੍ਰਧਾਨ ਮੰਤਰੀ ਮੋਦੀ ਕੰਨਿਆ ਕੁਮਾਰੀ 'ਚ ਅੰਤਰ ਧਿਆਨ ਹੋ ਕੇ ਬੈਠ ਗਏ ਹਨ। ਉਹ ਵਿਵੇਕਾਨੰਦ ਰਾਕ ਮੈਮੋਰੀਅਲ ਹੈ, ਜਿੱਥੇ ਸਵਾਮੀ ਵਿਵੇਕਾਨੰਦ ਨੇ ਕਈ ਸਾਲ ਪਹਿਲਾਂ ਧਿਆਨ ਲਾਇਆ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵੋਟਾਂ ਪੈਣ ਦਾ ਕੰਮ ਸ਼ੁਰੂ, ਪੋਲਿੰਗ ਬੂਥਾਂ 'ਤੇ ਲੰਬੀਆਂ ਲਾਈਨਾਂ 'ਚ ਲੱਗੇ ਲੋਕ

ਇੱਥੇ ਇਕ ਕਮਰੇ 'ਚ ਸਵਾਮੀ ਵਿਵੇਕਾਨੰਦ ਦੀ ਤਸਵੀਰ ਲਾਈ ਗਈ ਹੈ, ਜਿੱਥੇ ਪ੍ਰਧਾਨ ਮੰਤਰੀ ਅੰਤਰ ਧਿਆਨ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਚੋਣ ਪ੍ਰਚਾਰ ਖ਼ਤਮ ਹੁੰਦੇ ਹੀ ਕੰਨਿਆ ਕੁਮਾਰ ਪਹੁੰਚ ਗਏ ਸਨ। ਪੁਜਾਰੀਆਂ ਨੇ ਉਨ੍ਹਾਂ ਤੋਂ ਵਿਸ਼ੇਸ਼ ਆਰਤੀ ਕਰਵਾਈ ਅਤੇ ਪ੍ਰਸ਼ਾਦ ਸ਼ਾਲ ਦਿੱਤਾ।

ਇਹ ਵੀ ਪੜ੍ਹੋ : ਪੋਲਿੰਗ ਬੂਥ 'ਤੇ ਲੱਗੀ ਲਾਈਨ ਦਾ ਵੋਟਰਾਂ ਨੂੰ ਘਰ ਬੈਠਿਆਂ ਹੀ ਲੱਗੇਗਾ ਪਤਾ, ਪੜ੍ਹੋ ਪੂਰੀ ਖ਼ਬਰ

ਇਸ ਦੇ ਲਈ ਪੂਰੇ ਕੰਨਿਆ ਕੁਮਾਰ 'ਚ 2 ਹਜ਼ਾਰ ਦੇ ਕਰੀਬ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਫਿਲਹਾਲ ਅੱਜ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ 'ਚ ਆਖ਼ਰੀ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ, ਜਿਸ ਤੋਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਸਾਹਮਣੇ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News