ਪ੍ਰਧਾਨ ਮੰਤਰੀ ਮੋਦੀ ਦੀ ਕਈ ਪਹਿਲਾਂ ’ਚ ਸਭ ਤੋਂ ਵੱਧ ਕੌਮਾਂਤਰੀ ਯੋਗ ਦਿਵਸ ਨੇ ਛਾਪ ਛੱਡੀ

Thursday, Jun 22, 2023 - 06:56 PM (IST)

ਨਿਊਯਾਰਕ, (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਖੰਡਿਤ ਵਿਸ਼ਵ ਨੂੰ ਇਕੱਠਾ ਕਰਨ ਦੇ ਉਦੇਸ਼ ਨਾਲ ਉਂਝ ਤਾਂ ਵੱਖ-ਵੱਖ ਤਰ੍ਹਾਂ ਦੀਆਂ ਪਹਿਲਾਂ ਕੀਤੀਆਂ ਹਨ ਪਰ ਬੁੱਧਵਾਰ ਨੂੰ ਮਨਾਏ ਜਾ ਰਹੇ ਕੌਮਾਂਤਰੀ ਯੋਗ ਦਿਵਸ ਨੇ ਆਪਣੀ ਵਿਆਪਕ ਮਨਜ਼ੂਰੀ ਦੇ ਨਾਲ ਵਿਸ਼ਵ ਪੱਧਰ ’ਤੇ ਇਕ ਅਮਿੱਟ ਛਾਪ ਛੱਡੀ ਹੈ।

ਇਸ ਸਾਲਾਨਾ ਆਯੋਜਨ ਵਿਚ ਯੋਗ ਸਰਗਰਮੀਆਂ ਦੀ ਹਮਾਇਤ ਕਰਨ ਅਤੇ ਇਸ ਵਿਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿਚ ਰਾਸ਼ਟਰਾਂ ਨੂੰ ਇਕੱਠੇ ਹੁੰਦੇ ਹੋਏ ਦੇਖਿਆ ਗਿਆ ਹੈ। ਇਨ੍ਹਾਂ ਸਾਰੇ ਕਾਰਨਾਂ ਕਰ ਕੇ ਪ੍ਰਾਚੀਨ ਭਾਰਤੀ ਯੋਗ ਵਿਸ਼ਵ ਭਰ ਵਿਚ ਇਕ ਮਹੱਤਵਪੂਰਨ ਸਿਹਤ ਅੰਦੋਲਨ ਦੇ ਰੂਪ ਵਿਚ ਉੱਭਰ ਰਿਹਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਕੌਮਾਂਤਰੀ ਯੋਗ ਦਿਵਸ ਵਿਚ ਕਈ ਦੇਸ਼ਾਂ ਦੀ ਸਰਗਰਮ ਭਾਈਵਾਲੀ ਦੇਖੀ ਗਈ, ਜੋ ਸਰੀਰਕ ਅਤੇ ਮਾਨਸਿਕ ਭਲਾਈ ਲਈ ਇਕ ਬਦਲਾਅ ਵਾਲੇ ਅਭਿਆਸ ਦੇ ਰੂਪ ਵਿਚ ਯੋਗ ਦੀ ਸੰਸਾਰਿਕ ਮਾਨਤਾ ਨੂੰ ਪ੍ਰਦਰਸ਼ਿਤ ਕਰਦੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ 2014 ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 69ਵੇਂ ਸੈਸ਼ਨ ਵਿਚ ਆਪਣੇ ਸੰਬੋਧਨ ਦੌਰਾਨ ਯੋਗ ਨੂੰ ਸਮਰਪਿਤ ਇਕ ਦਿਨ ਦਾ ਵਿਚਾਰ ਰੱਖਿਆ ਸੀ ਅਤੇ 11 ਦਸੰਬਰ, 2014 ਨੂੰ ਸੰਯੁਕਤ ਰਾਸ਼ਟਰ ਦੇ ਸਾਰੇ 193 ਮੈਂਬਰ ਦੇਸ਼ਾਂ ਨੇ ਸਰਵਸੰਮਤੀ ਨਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ’ਤੇ ਸਹਿਮਤੀ ਪ੍ਰਗਟਾਈ ਸੀ।

9 ਸਾਲਾਂ ਵਿਚ ਕੁਝ ਹੋਰ ਸੰਸਾਰਿਕ ਪਹਿਲਾਂ

1. ਮੋਟੇ ਅਨਾਜ ਦਾ ਕੌਮਾਂਤਰੀ ਸਾਲ-2023

2. ਵਾਤਾਵਰਣ ਦੇ ਅਨੁਕੂਲ ਜੀਵਨਸ਼ੈਲੀ ‘ਮਿਸ਼ਨ ਲਾਈਫ’-2021

3. ਕੌਮਾਂਤਰੀ ਸੌਰ ਗਠਜੋੜ (ਆਈ. ਐੱਸ. ਏ.)-2015

4. ਆਫਤ ਰੋਕੂ ਬੁਨਿਆਦੀ ਢਾਂਚੇ ਲਈ ਗਠਜੋੜ (ਸੀ. ਡੀ. ਆਰ. ਆਈ.)

5. ਇਕ ਪ੍ਰਿਥਵੀ-ਇਕ ਸਿਹਤ ਦੀ ਧਾਰਨਾ

6. ਵੈਕਸੀਨ ਮੈਤਰੀ

7. ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ’ਤੇ ‘ਗਾਂਧੀ 1500’ ਯਾਦਗਾਰ ਉਤਸਵ

8. ਸ਼ਹੀਦ ਸ਼ਾਂਤੀ ਫੌਜੀਆਂ ਦੇ ਸਨਮਾਨ ਵਿਚ ਯਾਦਗਾਰੀ ਕੰਧ ਦੀ ਸਥਾਪਨਾ


Rakesh

Content Editor

Related News