PM ਮੋਦੀ ਨੇ ਗਰਮੀ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ, ਵੱਖ-ਵੱਖ ਵਿਭਾਗਾਂ ਨੂੰ ਦਿੱਤੇ ਨਿਰਦੇਸ਼

03/07/2023 4:00:11 AM

ਨੈਸ਼ਨਲ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰਮੀ ਦੇ ਮੌਸਮ 'ਚ ਖ਼ੇਤੀ, ਸਿੰਚਾਈ ਤੇ ਪਸ਼ੂਪਾਲਣ ਸਬੰਧੀ ਤਿਆਰੀਆਂ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਲੋਕ ਕਲਿਆਣ ਮਾਰਗ ਸਥਿਤ ਆਪਣੀ ਰਿਹਾਇਸ਼ 'ਤੇ ਆਯੋਜਿਤ ਇਕ ਉੱਚ ਪੱਧਰੀ ਮੀਟਿੰਗ ਵਿਚ ਦੇਸ਼ ਦੀ ਸਥਿਤੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਮੀਟਿੰਗ ਵਿਚ ਪ੍ਰਧਾਨ ਮੰਤਰੀ ਨੂੰ ਅਗਲੇ ਕੁੱਝ ਮਹੀਨਿਆਂ ਲਈ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਦੇ ਮੌਸਮ ਬਾਰੇ ਪੂਰਵ ਅਨੁਮਾਨ ਤੇ ਆਮ ਮਾਨਸੂਨ ਦੀ ਸੰਭਾਵਨਾ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਰਬੀ ਫ਼ਸਲਾਂ 'ਤੇ ਮੌਸਮ ਦੇ ਪ੍ਰਭਾਅ ਤੇ ਪ੍ਰਮੁੱਖ ਫ਼ਸਲਾਂ ਦੀ ਅੰਦਾਜ਼ਨ ਪੈਦਾਵਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਿੰਚਾਈ ਜਲ ਪੂਰਤੀ, ਚਾਰਾ ਤੇ ਪੀਣ ਵਾਲੇ ਪਾਣੀ ਦੀ ਨਿਗਰਾਨੀ ਲਈ ਜਾਰੀ ਕੋਸ਼ਿਸ਼ਾਂ ਦੀ ਵੀ ਸਮੀਖਿਆ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - ਕੋਰੋਨਾ ਮਗਰੋਂ ਹੁਣ ਨਵੇਂ ਵਾਇਰਸ ਦਾ ਖ਼ਤਰਾ! 6 ਬੱਚਿਆਂ ਦੀ ਮੌਤ, CM ਮਮਤਾ ਦਾ ਪਰਿਵਾਰਕ ਮੈਂਬਰ ਵੀ ਲਪੇਟ 'ਚ

ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੂੰ ਲੋੜੀਂਦੀਆਂ ਚੀਜ਼ਾਂ ਦੀ ਉਪਲਬਧਤਾ ਤੇ ਐਮਰਜੈਂਸੀ ਸਥਿਤੀ ਲਈ ਤਿਆਰੀਆਂ ਬਾਰੇ ਸੂਬਿਆਂ ਦੀਆਂ ਤਿਆਰੀਆਂ ਤੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਬਾਰੇ ਜਾਣੂੰ ਕਰਵਾਇਆ ਗਿਆ। ਉਨ੍ਹਾਂ ਨੂੰ ਗਰਮੀ ਸਬੰਧੀ ਆਫ਼ਤਾਂ ਦੀਆਂ ਤਿਆਰੀਆਂ ਲਈ ਦੇਸ਼ ਵਿਚ ਚੱਲ ਰਹੇ ਵੱਖ-ਵੱਖ ਉਪਰਾਲਿਆਂ ਤੇ ਉਨ੍ਹਾਂ ਨੂੰ ਹੱਲ ਕਰਨ ਦੇ ਤਰੀਕਿਆਂ ਬਾਰੇ ਵੀ ਜਾਣੂੰ ਕਰਵਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਰਿਕਾਂ, ਮੈਡੀਕਲ ਮੁਲਾਜ਼ਮਾਂ, ਨਗਰ ਨਿਗਮਾਂ, ਪੰਚਾਇਤ, ਡਿਜ਼ਾਸਟਰ ਰਿਸਪਾਂਸ ਟੀਮਾਂ ਜਿਹੇ ਵੱਖ-ਵੱਖ ਹਿਤਧਾਰਕਾਂ ਲਈ ਵੱਖ-ਵੱਖ ਜਾਗਰੂਕਤਾ ਸਮੱਗਰੀ ਤਿਆਰ ਕੀਤੀ ਜਾਣੀ ਚਾਹੀਦੀ ਹੈ। ਜ਼ਿਆਦਾ ਗਰਮੀ ਦੀ ਸਥਿਤੀ ਨਾਲ ਨਜਿੱਠਣ ਲਈ ਬੱਚਿਆਂ ਨੂੰ ਜਾਣਕਾਰ ਬਣਾਉਣ ਦੀ ਲੜੀ ਤਹਿਤ ਸਕੂਲਾਂ ਵਿਚ ਕੁੱਝ ਪੀਪੀਟੀ ਸੈਸ਼ਨ ਸ਼ਾਮਲ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ। 

ਇਹ ਖ਼ਬਰ ਵੀ ਪੜ੍ਹੋ - ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਆਉਣਗੇ ਹਜ਼ਾਰ-ਹਜ਼ਾਰ ਰੁਪਏ, ਇਸ ਸੂਬੇ 'ਚ ਅੱਜ ਤੋਂ ਸ਼ੁਰੂ ਹੋਵੇਗੀ ਯੋਜਨਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਗਰਮ ਮੌਸਮ ਲਈ ਪ੍ਰੋਟੋਕਾਲ ਤੇ ਕੀ ਕਰੀਏ-ਕੀ ਨਾ ਕਰੀਏ ਨੂੰ ਪਹੁੰਚਯੋਗ ਰੂਪ 'ਚ ਤਿਆਰ ਕੀਤਾ ਜਾਣਾ ਚਾਹੀਦਾ ਹੈ ਤੇ ਪ੍ਰਚਾਰ ਲਈ ਵੱਖ-ਵੱਖ ਤਰੀਕਿਆਂ ਜਿਵੇਂ ਜਿੰਗਲਜ਼, ਫ਼ਿਲਮ, ਪਰਚੇ ਆਦਿ ਵੀ ਤਿਆਰ ਤੇ ਜਾਰੀ ਕੀਤੇ ਜਾਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਆਈ.ਐੱਮ.ਡੀ. ਨੂੰ ਰੋਜ਼ਾਨਾ ਮੌਸਮ ਪੂਰਵ ਅਨੁਮਾਨ ਇਸ ਤਰੀਕੇ ਨਾਲ ਜਾਰੀ ਕਰਨ ਨੂੰ ਕਿਹਾ, ਜਿਸ ਨੂੰ ਸੌਖੇ ਢੰਗ ਨਾਲ ਸਮਝਿਆ ਤੇ ਪ੍ਰਸਾਰਿਤ ਕੀਤਾ ਜਾ ਸਕੇ। ਇਸ ਗੱਲ 'ਤੇ ਵੀ ਚਰਚਾ ਕੀਤੀ ਗਈ ਕਿ ਟੀ.ਵੀ. ਨਿਊਜ਼ ਚੈਨਲ, ਐੱਫ.ਐੱਮ. ਰੇਡੀਓ ਆਦਿ ਰੋਜ਼ਾਨਾ ਮੌਸਮ ਪੂਰਵ ਅਨੁਮਾਨ ਨੂੰ ਇਸ ਤਰ੍ਹਾਂ ਨਾਲ ਸਮਝਣ ਲਈ ਕੁੱਝ ਸਮਾਂ ਦੇਣ, ਤਾਂ ਜੋ ਨਾਗਰਿਕ ਲੋੜੀਂਦੀ ਸਾਵਧਾਨੀ ਵਰਤ ਸਕਣ।

ਇਹ ਖ਼ਬਰ ਵੀ ਪੜ੍ਹੋ - ਹੁਣ ਕੇਂਦਰ ਦੇ ਇਸ ਫ਼ਰਮਾਨ ਦਾ ਵਿਰੋਧ ਕਰੇਗੀ ਪੰਜਾਬ ਸਰਕਾਰ, CM ਮਾਨ ਨੇ ਕਰ ਦਿੱਤਾ ਐਲਾਨ

ਪ੍ਰਧਾਨ ਮੰਤਰੀ ਨੇ ਸਾਰੇ ਹਸਪਤਾਲਾਂ ਦੇ ਬਿਓਰੇਵਾਰ ਫਾਇਰ ਆਡਿਟ ਦੀ ਲੋੜ 'ਤੇ ਜ਼ੋਰ ਦਿੱਤੇ ਤੇ ਕਿਹਾ ਕਿ ਸਾਰੇ ਹਸਪਤਾਲਾਂ ਵਿਚ ਅੱਗ-ਬੁਝਾਉ ਤਿਆਰੀਆਂ ਨੂੰ ਲੈ ਕੇ ਮਾਕ ਫਾਇਰ ਡਰਿੱਲ ਕੀਤੀ ਜਾਣੀ ਚਾਹੀਦੀ ਹੈ। ਜੰਗਲ ਦੀ ਅੱਗ ਨਾਲ ਨਜਿੱਠਣ ਲਈ ਲੋੜੀਂਦੀਆਂ ਕੋਸ਼ਿਸ਼ਾਂ ਬਾਰੇ ਦੱਸਿਆ। ਇਸ ਗੱਲ 'ਤੇ ਵੀ ਚਰਚਾ ਕੀਤੀ ਗਈ ਕਿ ਜੰਗਲ ਦੀ ਅੱਗ ਨੂੰ ਰੋਕਣ ਤੇ ਉਸ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਪ੍ਰਣਾਲੀਗਤ ਬਦਲਾਅ ਕੀਤੇ ਜਾਣੇ ਚਾਹੀਦੇ ਹਨ।

ਇਹ ਖ਼ਬਰ ਵੀ ਪੜ੍ਹੋ - NIA ਵੱਲੋਂ ਗੈਂਗਸਟਰਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ, ਮੂਸੇਵਾਲਾ-ਨੰਗਲ ਅੰਬੀਆਂ ਕਤਲਕਾਂਡ ਨਾਲ ਜੁੜੇ ਸਿੰਡੀਕੇਟ ਦੇ ਤਾਰ

ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਚਾਰੇ ਅਤੇ ਪਾਣੀ ਦੀ ਉਪਲਬਧਤਾ 'ਤੇ ਨਜ਼ਰ ਰੱਖੀ ਜਾਵੇ। ਭਾਰਤੀ ਖੁਰਾਕ ਨਿਗਮ ਨੂੰ ਪ੍ਰਤੀਕੂਲ ਮੌਸਮ ਦੀ ਸਥਿਤੀ ਵਿਚ ਅਨਾਜ ਦਾ ਲੋੜੀਂਦਾ ਭੰਡਾਰਨ ਯਕੀਨੀ ਬਣਾਉਣ ਲਈ ਤਿਆਰ ਰਹਿਣ ਲਈ ਕਿਹਾ ਗਿਆ। ਮੀਟਿੰਗ ਵਿਚ ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ, ਕੈਬਨਿਟ ਸਕੱਤਰ, ਗ੍ਰਹਿ ਸਕੱਤਰ, ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਸਕੱਤਰ, ਖੇਤੀ ਤੇ ਕਿਸਾਨ ਕਲਿਆਣ ਵਿਭਾਗ ਦੇ ਸਕੱਤਰ, ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਤੇ ਕੌਮੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਦੇ ਸਕੱਤਰ ਨੇ ਵੀ ਹਿੱਸਾ ਲਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News