FAO ਦੀ 75ਵੀਂ ਵਰ੍ਹੇਗੰਢ ''ਤੇ ਪ੍ਰਧਾਨ ਮੰਤਰੀ ਮੋਦੀ ਜਾਰੀ ਕਰਨਗੇ 75 ਰੁਪਏ ਦਾ ''ਯਾਦਗਾਰੀ ਸਿੱਕਾ''
Wednesday, Oct 14, 2020 - 02:21 PM (IST)
ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫ. ਏ. ਓ.) ਦੀ 75ਵੀਂ ਵਰ੍ਹੇਗੰਢ ਮੌਕੇ 'ਤੇ ਸ਼ੁੱਕਰਵਾਰ ਨੂੰ 75 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨਗੇ। ਨਾਲ ਹੀ ਉਹ ਹਾਲ ਹੀ ਵਿਚ ਵਿਕਸਿਤ ਕੀਤੀਆਂ ਗਈਆਂ 8 ਫ਼ਸਲਾਂ ਦੀਆਂ 17 ਬਾਇਓ ਕਾਸ਼ਤ ਕਿਸਮਾਂ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਇਹ ਜਾਣਕਾਰੀ ਬੁੱਧਵਾਰ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਵਲੋਂ ਜਾਰੀ ਬਿਆਨ ਵਿਚ ਦਿੱਤੀ ਗਈ।
ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਪ੍ਰੋਗਰਾਮ ਸਰਕਾਰ ਵਲੋਂ ਖੇਤੀਬਾੜੀ ਅਤੇ ਪੋਸ਼ਣ ਦੇ ਖੇਤਰ ਨੂੰ ਸਰਕਾਰ ਵਲੋਂ ਦਿੱਤੀ ਪਹਿਲੀ ਤਰਜੀਹ ਨੂੰ ਸਮਰਪਿਤ ਹੈ। ਇਸ ਦੇ ਨਾਲ ਹੀ ਭੁੱਖ, ਕੁਪੋਸ਼ਣ ਅਤੇ ਕੁਪੋਸ਼ਣ ਦੇ ਖਾਤਮੇ ਲਈ ਸਰਕਾਰ ਦੇ ਸੰਕਲਪ ਨੂੰ ਵੀ ਦਰਸਾਉਂਦਾ ਹੈ। ਇਸ ਵਿਚ ਆਂਗਣਵਾੜੀ, ਖੇਤੀ ਵਿਗਿਆਨ ਕੇਂਦਰ ਅਤੇ ਜੈਵਿਕ ਤੇ ਬਾਗਬਾਨੀ ਮੁਹਿੰਮਾਂ ਨਾਲ ਜੁੜੇ ਲੋਕ ਸ਼ਾਮਲ ਹੋਣਗੇ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਵੀ ਇਸ ਸਮਾਰੋਹ ਵਿਚ ਸ਼ਾਮਲ ਹੋਣਗੇ।
ਦੱਸਣਯੋਗ ਹੈ ਕਿ ਐੱਫ. ਏ. ਓ. ਦਾ ਟੀਚਾ ਲੋਕਾਂ ਨੂੰ ਉੱਚਿਤ ਮਾਤਰਾ ਵਿਚ ਚੰਗੀ ਗੁਣਵੱਤਾ ਵਾਲਾ ਭੋਜਨ ਨਿਯਮਿਤ ਰੂਪ ਨਾਲ ਯਕੀਨੀ ਕਰਨਾ ਹੈ, ਤਾਂ ਕਿ ਉਹ ਸਿਹਤਮੰਦ ਰਹਿਣ। ਐੱਫ. ਏ. ਓ. ਦਾ ਕੰਮ ਪੋਸ਼ਣ ਦੇ ਪੱਧਰ ਨੂੰ ਵਧਾਉਣਾ, ਪੇਂਡੂ ਆਬਾਦੀ ਦੇ ਜੀਵਨ ਨੂੰ ਬਿਹਤਰ ਬਣਾਉਣਾ ਅਤੇ ਗਲੋਬਲ ਦੀ ਆਰਥਿਕਤਾ ਦੇ ਵਾਧੇ ਵਿਚ ਯੋਗਦਾਨ ਦੇਣਾ ਹੈ। ਐੱਫ. ਏ. ਓ. ਨਾਲ ਭਾਰਤ ਦਾ ਇਤਿਹਾਸਕ ਸੰਬੰਧ ਰਿਹਾ ਹੈ।