ਕੁਰੂਕਸ਼ੇਤਰ ਪਹੁੰਚੇ PM Modi, ਪੰਚਜਨਿਆ ਸ਼ੰਖ ਯਾਦਗਾਰ ਦਾ ਕੀਤਾ ਉਦਘਾਟਨ

Tuesday, Nov 25, 2025 - 04:39 PM (IST)

ਕੁਰੂਕਸ਼ੇਤਰ ਪਹੁੰਚੇ PM Modi, ਪੰਚਜਨਿਆ ਸ਼ੰਖ ਯਾਦਗਾਰ ਦਾ ਕੀਤਾ ਉਦਘਾਟਨ

ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 15ਵੀਂ ਵਾਰ ਹਰਿਆਣਾ ਪਹੁੰਚੇ। ਕੁਰੂਕਸ਼ੇਤਰ ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਜੋਤੀਸਰ ਅਨੁਭਵ ਕੇਂਦਰ ਤੇ ਪੰਚਜਨਿਆ ਸ਼ੰਖ ਸਮਾਰਕ ਦਾ ਉਦਘਾਟਨ ਕੀਤਾ।  ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਇਸ ਮੌਕੇ ਉਹ ਨੌਵੇਂ ਗੁਰੂ ਨੂੰ ਸਮਰਪਿਤ ਇੱਕ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਨਗੇ। ਇਸ ਵਿਸ਼ਾਲ ਸਮਾਗਮ ਲਈ 155 ਏਕੜ ਵਿੱਚ ਵੱਖ-ਵੱਖ ਪੰਡਾਲ ਬਣਾਏ ਗਏ ਹਨ, ਜਿਸ ਵਿੱਚ ਮੁੱਖ ਪੰਡਾਲ 25 ਏਕੜ ਵਿੱਚ ਫੈਲਿਆ ਹੋਇਆ ਹੈ। ਪੂਰੇ ਸੂਬੇ ਤੋਂ ਕਰੀਬ ਡੇਢ ਲੱਖ ਸੰਗਤ ਦੇ ਪਹੁੰਚਣ ਦੀ ਸੰਭਾਵਨਾ ਹੈ ।


author

Shubam Kumar

Content Editor

Related News