ਬੀਜੇਪੀ ਦਫਤਰ ਪਹੁੰਚੇ ਮੋਦੀ, ਵਰਕਰਾਂ ਨੂੰ ਕਰਨਗੇ ਸੰਬੋਧਿਤ

Thursday, May 23, 2019 - 07:26 PM (IST)

ਬੀਜੇਪੀ ਦਫਤਰ ਪਹੁੰਚੇ ਮੋਦੀ, ਵਰਕਰਾਂ ਨੂੰ ਕਰਨਗੇ ਸੰਬੋਧਿਤ

ਨਵੀਂ ਦਿੱਲੀ— ਲੋਕ ਸਭਾ ਚੋਣ 2019 ਦੇ ਰੂਝਾਨਾਂ ਤੋਂ ਸਾਫ ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਦੇਸ਼ 'ਚ ਇਕ ਵਾਰ ਪੂਰਨ ਬਹੁਮਤ ਦੀ ਸਰਕਾਰ ਬਣਾਉਣ ਜਾ ਰਹੀ ਹੈ। 2014 ਦੇ ਮੁਕਾਬਲੇ ਪੀ.ਐੱਮ. ਮੋਦੀ ਨੂੰ ਇਸ ਵਾਰ ਜਨਤਾ ਦਾ ਹੋਰ ਜ਼ਿਆਦਾ ਪਿਆਰ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਆਫਿਸ ਪਹੁੰਚ ਚੁੱਕੇ ਹਨ। ਥੋੜ੍ਹੀ ਦੇਰ 'ਚ ਉਹ ਵਰਕਰਾਂ ਨੂੰ ਸੰਬੋਧਿਤ ਕਰਨਗੇ। ਇਸ ਤੋਂ ਪਹਿਲਾਂ ਉਹ ਭਾਜਪਾ ਮੁੱਖ ਦਫਤਰ ਪਹੁੰਚਣਗੇ। ਇਥੇ ਉਹ ਵਰਕਰਾਂ ਨੂੰ ਸੰਬੋਧਿਤ ਕਰਨਗੇ।
ਸੂਤਰਾਂ ਮੁਤਾਬਕ ਭਾਰਤੀ ਜਨਤਾ ਪਾਰਟੀ 26 ਮਈ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ। ਉਥੇ ਸ਼ਾਮ ਨੂੰ ਸਾਢੇ 5 ਵਜੇ ਪੀ.ਐੱਮ. ਮੋਦੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਸਣੇ ਕਈ ਵੱਡੇ ਨੇਤਾ ਅਤੇ ਕੇਂਦਰੀ ਮੰਤਰੀ ਮੌਜੂਦ ਰਹਿਣਗੇ। ਇਸ ਦੌਰਾਨ ਪੀ.ਐੱਮ. ਮੋਦੀ  ਭਾਜਪਾ ਦੇ ਵਰਕਰਾਂ ਨਾਲ ਮੁਲਾਕਾਤ ਕਰਨਗੇ।
ਰੂਝਾਨਾਂ 'ਚ ਭਾਰਤੀ ਜਨਤਾ ਪਾਰਟੀ ਦੇ ਵੱਡੇ ਬਹੁਮਤ ਮਿਲਣ 'ਤੇ ਦੇਸ਼ ਤੇ ਵਿਦੇਸ਼ ਤੋਂ ਪੀ.ਐੱਮ. ਮੋਦੀ ਲਈ ਵਧਾਈ ਸੰਦੇਸ਼ ਆ ਰਹੇ ਹਨ। ਉਮਰ ਨੇ ਭਾਜਪਾ ਦੇ ਜ਼ੋਰਦਾਰ ਪ੍ਰਦਰਸ਼ਨ ਦਾ ਸਿਹਰਾ ਪੀ.ਐੱਮ. ਤੇ ਅਮਿਤ ਸ਼ਾਹ ਦੀ ਜੋੜੀ ਨੂੰ ਦਿੱਤਾ ਹੈ। ਉਥੇ ਹੀ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਿਨਯਾਹੂ ਨੇ ਪੀ.ਐੱਮ. ਮੋਦੀ ਨੂੰ ਫੋਨ ਕਰ ਜਿੱਤ ਦੀ ਵਧਾਈ ਦਿੱਤੀ ਹੈ।


author

Inder Prajapati

Content Editor

Related News