ਮਮਤਾ ਦੇ ਗੜ੍ਹ 'ਚ ਗਰਜੇ ਮੋਦੀ,ਬੋਲੇ: 'ਮਾਂ, ਮਿੱਟੀ ਅਤੇ ਮਨੁੱਖ ਨੂੰ ਦਿੱਤਾ ਧੋਖਾ'

Sunday, Apr 07, 2019 - 12:35 PM (IST)

ਮਮਤਾ ਦੇ ਗੜ੍ਹ 'ਚ ਗਰਜੇ ਮੋਦੀ,ਬੋਲੇ: 'ਮਾਂ, ਮਿੱਟੀ ਅਤੇ ਮਨੁੱਖ ਨੂੰ ਦਿੱਤਾ ਧੋਖਾ'

ਕੋਲਕਾਤਾ- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਮਤਾ ਦੇ ਗੜ੍ਹ 'ਚ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਇੱਕ ਵਾਰ ਫਿਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਪੀ. ਐੱਮ. ਮੋਦੀ ਨੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਤੁਸੀਂ ਜਿੰਨੇ ਇੱਥੇ ਮੋਦੀ-ਮੋਦੀ ਦੇ ਨਾਅਰੇ ਲਗਾ ਰਹੇ ਹੋ, ਉਸ ਨਾਲ ਇੱਕ ਸ਼ਖਸ ਦੀ ਨੀਂਦ ਉੱਡਦੀ ਜਾਵੇਗੀ। ਤੁਸੀਂ ਜਾਣਦੇ ਹੋ ਉਹ ਸ਼ਖਸ ਹੈ, ਸਪੀਡ ਬ੍ਰੇਕਰ ਮਮਤਾ ਦੀਦੀ, ਜਿਨ੍ਹਾਂ ਦੀ ਨੀਂਦ ਉੱਡ ਗਈ ਹੈ ਅਤੇ ਗੁੱਸੇ 'ਚ ਅਫਸਰਾਂ ਨੂੰ ਕੋਸ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਦੀਦੀ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਨੇ ਮਨ ਬਣਾ ਲਿਆ ਹੈ ਕਿ ਹੁਣ ਬੰਗਾਲ 'ਚ ਗੁੰਡਾਗਰਦੀ ਨਹੀਂ ਚੱਲੇਗੀ ਅਤੇ ਕਿਸੇ ਨੂੰ ਡਰਨ ਦੀ ਜ਼ਰੂਰਤ ਵੀ ਨਹੀਂ ਹੈ, ਤੁਹਾਡੀ ਕੋਈ ਵੋਟ ਖੋਹ ਨਹੀਂ ਸਕੇਗਾ।

PunjabKesari
ਪੀ ਐੱਮ ਮੋਦੀ ਨੇ ਕਿਹਾ, ''ਮਾਂ,ਮਿੱਟੀ ਅਤੇ ਮਨੁੱਖ ਦਾ ਵਾਅਦਾ ਇੱਕ ਪਾਸੇ ਅਤੇ ਟੀ ਐੱਮ ਸੀ ਦੀ ਸੱਚਾਈ ਦੂਜੇ ਪਾਸੇ ਹੈ। ਵੋਟਬੈਂਕ ਦੀ ਰਾਜਨੀਤੀ ਦੇ ਕਾਰਨ ਦੀਦੀ ਨੇ ਮਾਂ ਤੋਂ ਕਿਨਾਰਾ ਕਰ ਲਿਆ ਅਤੇ ਉਨ੍ਹਾਂ ਲੋਕਾਂ ਨਾਲ ਖੜ੍ਹੀ ਹੋ ਗਈ, ਜੋ ਭਾਰਤ ਦੇ ਟੁਕੜੇ-ਟੁਕੜੇ ਹੋਣ ਦੇ ਨਾਅਰੇ ਲਗਾਉਂਦੇ ਹਨ। ਇਹ ਦੇਸ਼ ਦੀ ਇੱਜਤ ਨਾਲ ਖਿਲਵਾੜ ਹੈ।'' ਇਸ ਦੇ ਨਾਲ ਦੀਦੀ ਨੇ ਮਿੱਟੀ ਨੂੰ ਵੀ ਧੋਖਾ ਦਿੱਤਾ ਹੈ, ਜਦੋਂ ਉਨ੍ਹਾਂ ਨੇ ਆਪਣੇ ਰਾਜਨੀਤਿਕ ਫਾਇਦਿਆਂ ਲਈ ਦੇਸ਼ 'ਚ ਘੁਸਪੈਠ ਕਰਨ ਵਾਲਿਆਂ ਦੀ ਸੁਰੱਖਿਆ ਕੀਤੀ। ਪੱਛਮੀ ਬੰਗਾਲ ਦੀ ਜਨਤਾ ਟੀ. ਐੱਮ. ਸੀ. ਦੇ ਬਦਮਾਸ਼ਾਂ ਨੂੰ ਸੌਂਪ ਕੇ ਉਨ੍ਹਾਂ ਨੇ 'ਮਨੁੱਖ' ਦੀ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।


author

Iqbalkaur

Content Editor

Related News