PM ਮੋਦੀ ਨੇ ਮਹਾਤਮਾ ਫੂਲੇ ਨੂੰ ਜਯੰਤੀ ਮੌਕੇ ਕੀਤਾ ਨਮਨ, ਕਿਹਾ- ਉਨ੍ਹਾਂ ਦੇ ਵਿਚਾਰ ਲੱਖਾਂ ਲੋਕਾਂ ਲਈ ਸ਼ਕਤੀ ਹਨ

Tuesday, Apr 11, 2023 - 10:12 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪ੍ਰਸਿੱਧ ਸਮਾਜ ਸੁਧਾਰਕ ਜੋਤੀਬਾ ਫੂਲੇ ਨੂੰ ਉਨ੍ਹਾਂ ਦੀ ਜਯੰਤੀ 'ਤੇ ਨਮਨ ਕੀਤਾ। ਉਨ੍ਹਾਂ ਕਿਹਾ ਕਿ ਫੂਲੇ ਦੇ ਵਿਚਾਰ ਲੱਖਾਂ ਲੋਕਾਂ ਨੂੰ ਉਮੀਦ ਅਤੇ ਸ਼ਕਤੀ ਦਿੰਦੇ ਹਨ। ਉਨ੍ਹਾਂ ਨੇ ਟਵੀਟ 'ਚ ਕਿਹਾ ਕਿ ਮਹਾਤਮਾ ਫੂਲੇ ਦੀ ਜਯੰਤੀ ਮੌਕੇ ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ। ਸਮਾਜਿਕ ਨਿਆਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਮਜ਼ਬੂਤ ਬਣਾਉਣ 'ਚ ਉਨ੍ਹਾਂ ਦੇ ਮਹਾਨ ਯੋਗਦਾਨ ਨੂੰ ਯਾਦ ਕਰਦਾ ਹਾਂ। ਉਨ੍ਹਾਂ ਦੇ ਵਿਚਾਰ ਲੱਖਾਂ ਲੋਕਾਂ ਨੂੰ ਉਮੀਦ ਅਤੇ ਸ਼ਕਤੀ ਦਿੰਦੇ ਹਨ।

ਇਹ ਵੀ ਪੜ੍ਹੋ- ਪੜ੍ਹਨਾ ਨਹੀਂ ਜਾਣਦੀ ਸੀ ਮਾਂ, 13 ਸਾਲਾ ਮੁੰਡੇ ਨੇ ਬਣਾਈ ਡਿਜੀਟਲ 'ਸਪੋਕਨ ਅਖ਼ਬਾਰ', ਜਾਣੋ ਖ਼ਾਸੀਅਤ


ਦੱਸ ਦੇਈਏ ਕਿ ਮਹਾਰਾਸ਼ਟਰ ਵਿਚ 1827 'ਚ ਸਭ ਤੋਂ ਪਿਛੜੀ ਜਾਤੀ 'ਚ ਜਨਮੇ ਫੂਲੇ ਨੇ ਸਮਾਜਿਕ ਭੇਦਭਾਵ ਖ਼ਿਲਾਫ਼ ਲੜਾਈ ਲੜੀ ਅਤੇ ਸਭ ਤੋਂ ਵਾਂਝੇ ਭਾਈਚਾਰਾਂ ਵਿਚਾਲੇ ਸਿੱਖਿਆ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਸਾਵਿਤਰੀਬਾਈ ਫੂਲੇ ਨੂੰ ਔਰਤਾਂ ਵਿਚਾਲੇ ਸਿੱਖਿਆ ਨੂੰ ਹੱਲਾ-ਸ਼ੇਰੀ ਦੇਣ ਦੀਆਂ ਕੋਸ਼ਿਸ਼ਾਂ ਲਈ ਜਾਣਾ ਜਾਂਦਾ ਹੈ।

ਇਹ ਵੀ ਪੜ੍ਹੋ- ਵਿਦੇਸ਼ਾਂ ਤੋਂ ਗੈਂਗ ਚਲਾਉਣ ਵਾਲੇ ਗੈਂਗਸਟਰਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ, ਸ਼ੁਰੂ ਹੋਇਆ 'ਆਪ੍ਰੇਸ਼ਨ ਕਲੀਨ'


Tanu

Content Editor

Related News