ਮੈਸੂਰ ’ਚ PM ਮੋਦੀ ਨੇ ਕੀਤਾ ਯੋਗ, ਕਿਹਾ- ਇਹ ਸਾਡੇ ਬ੍ਰਹਿਮੰਡ ’ਚ ਸ਼ਾਂਤੀ ਲਿਆਉਂਦਾ ਹੈ

06/21/2022 10:06:06 AM

ਕਰਨਾਟਕ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ 'ਤੇ ਦੇਸ਼ ਅਤੇ ਦੁਨੀਆ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਯੋਗ ਸਮਾਜ, ਦੇਸ਼ ਅਤੇ ਦੁਨੀਆ ਦੇ ਨਾਲ-ਨਾਲ ਪੂਰੇ ਬ੍ਰਹਿਮੰਡ ਵਿਚ ਸ਼ਾਂਤੀ ਲਿਆਉਂਦਾ ਹੈ। ਮੋਦੀ ਨੇ ਇੱਥੇ ਇਤਿਹਾਸਕ ਮੈਸੂਰ ਪੈਲੇਸ ਕੰਪਲੈਕਸ ’ਚ ਇਸ ਸਾਲ ਆਯੋਜਿਤ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੁੱਖ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖੀ। ਇਸ ਤੋਂ ਬਾਅਦ ਉਨ੍ਹਾਂ ਨੇ ਇੱਥੇ ਮੌਜੂਦ ਹਜ਼ਾਰਾਂ ਲੋਕਾਂ ਨਾਲ ਯੋਗ ਵੀ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਬ੍ਰਹਿਮੰਡ ਦੀ ਸ਼ੁਰੂਆਤ ਸਾਡੇ ਆਪਣੇ ਸਰੀਰ ਅਤੇ ਆਤਮਾ ਤੋਂ ਹੁੰਦੀ ਹੈ। ਬ੍ਰਹਿਮੰਡ ਸਾਡੇ ਨਾਲ ਸ਼ੁਰੂ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਸਰੀਰ ਨੂੰ ਹਰ ਚੀਜ਼ ਤੋਂ ਜਾਣੂ ਕਰਵਾਉਂਦਾ ਹੈ ਅਤੇ ਜਾਗਰੂਕਤਾ ਦੀ ਭਾਵਨਾ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਯੋਗ ਸਾਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ।

ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਮਨਾਉਣ ਪਿੱਛੇ ਇਹ ਹੈ ਖਾਸ ਕਾਰਨ, ਜਾਣੋ ਕੀ ਹੈ ਸਾਲ 2022 ਦੀ ਥੀਮ?

PunjabKesari

ਯੋਗ ਤੋਂ ਸ਼ਾਂਤੀ ਸਿਰਫ਼ ਲੋਕਾਂ ਨੂੰ ਹੀ ਨਹੀਂ ਮਿਲਦੀ ਹੈ, ਯੋਗ ਸਾਡੇ ਸਮਾਜ ਵਿਚ ਵੀ ਸ਼ਾਂਤੀ ਲਿਆਉਂਦਾ ਹੈ। ਯੋਗ ਸਾਡੇ ਰਾਸ਼ਟਰਾਂ ਅਤੇ ਵਿਸ਼ਵ ਵਿਚ ਸ਼ਾਂਤੀ ਲਿਆਉਂਦਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅੱਜ ਯੋਗ ਨਾ ਸਿਰਫ਼ ਵਿਸ਼ਵ ਸਿਹਤ ਨੂੰ ਦਿਸ਼ਾ ਦੇ ਰਿਹਾ ਹੈ, ਸਗੋਂ ਸਮੁੱਚੀ ਮਨੁੱਖਤਾ ਲਈ ਇਕ ਆਲਮੀ ਤਿਉਹਾਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਤੱਕ ਯੋਗ ਘਰਾਂ ਅਤੇ ਅਧਿਆਤਮਿਕ ਕੇਂਦਰਾਂ ਤੱਕ ਹੀ ਸੀਮਤ ਸੀ ਪਰ ਹੁਣ ਇਹ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚ ਗਿਆ ਹੈ। 

ਇਹ ਵੀ ਪੜ੍ਹੋ- ਸਿੱਧੂ ਮੂਸੇ ਵਾਲਾ ਕਤਲਕਾਂਡ: ਦੋ ਮੁੱਖ ਸ਼ੂਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ

PunjabKesari

ਅੱਜ ਯੋਗ ਵੈਸ਼ਵਿਕ ਸਹਿਯੋਗ ਦਾ ਆਪਸੀ ਆਧਾਰ ਬਣ ਰਿਹਾ ਹੈ। ਅੱਜ ਯੋਗ ਮਨੁੱਖਜਾਤੀ ਨੂੰ ਸਿਹਤਮੰਦ ਜੀਵਨ ਦਾ ਭਰੋਸਾ ਦੇ ਰਿਹਾ ਹੈ। ਕੋਵਿਡ-19 ਦੀ ਵਿਸ਼ਵ ਵਿਆਪੀ ਮਹਾਮਾਰੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਦਿਵਸ ਹੁਣ ਟਾਪੂ, ਮਹਾਂਦੀਪ ਦੀਆਂ ਸੀਮਾਵਾਂ ਤੋਂ ਪਾਰ ਇਕ ਵਿਸ਼ਵਵਿਆਪੀ ਤਿਉਹਾਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਯੋਗ ਕਿਸੇ ਇਕ ਵਿਅਕਤੀ ਲਈ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਸਾਡੇ ਲਈ ਸਿਰਫ ਜੀਵਨ ਦਾ ਹਿੱਸਾ ਨਹੀਂ ਸਗੋਂ ਜ਼ਿੰਦਗੀ ਜਿਊਣ ਦਾ ਤਰੀਕਾ ਬਣ ਗਿਆ ਹੈ। ਦੱਸ ਦੇਈਏ ਕਿ ਅੰਤਰਰਾਸ਼ਟਰੀ ਯੋਗ ਦਿਵਸ ਦੀ ਸ਼ੁਰੂਆਤ 2015 ਵਿਚ ਹੋਈ ਸੀ। ਇਹ ਹਰ ਸਾਲ 21 ਜੂਨ ਨੂੰ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ। ਇਸ ਸਾਲ ਦੇ ਯੋਗ ਦਿਵਸ ਦਾ ਥੀਮ ‘ਮਨੁੱਖਤਾ ਲਈ ਯੋਗ’ ਹੈ।

ਇਹ ਵੀ ਪੜ੍ਹੋ- ‘ਅਗਨੀਪਥ’ ਦੇ ਵਿਰੋਧ ਨੇ ਰੋਕੀ ਰਫ਼ਤਾਰ, 500 ਤੋਂ ਵੱਧ ਟਰੇਨਾਂ ਰੱਦ, ਯਾਤਰੀ ਪਰੇਸ਼ਾਨ

PunjabKesari


Tanu

Content Editor

Related News