27 ਅਪ੍ਰੈਲ ਨੂੰ ਮੁੱਖ ਮੰਤਰੀਆਂ ਨਾਲ PM ਮੋਦੀ ਦੀ ਬੈਠਕ, ਰਣਨੀਤੀ 'ਤੇ ਹੋਵੇਗੀ ਚਰਚਾ

04/22/2020 7:07:38 PM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਵਾਇਰਸ ਦੇ ਕਹਿਰ ਅਤੇ ਲਾਕਡਾਊਨ ਦੀ ਹਾਲਤ 'ਤੇ ਤੀਜੀ ਵਾਰ ਮੁੱਖ ਮੰਤਰੀਆਂ ਨਾਲ ਬੈਠਕ ਕਰਣਗੇ। ਪ੍ਰਧਾਨ ਮੰਤਰੀ ਮੋਦੀ ਸੂਬੇ ਦੇ ਸਾਰੇ ਮੁੱਖ ਮੰਤਰੀਆਂ ਨਾਲ 27 ਅਪ੍ਰੈਲ ਦੀ ਸਵੇਰ ਵੀਡੀਓ ਕਾਨਫਰੰਸਿੰਗ ਦੇ ਜਰੀਏ ਬੈਠਕ ਕਰਣਗੇ। ਇਸ ਦੌਰਾਨ ਪੀ.ਐਮ. ਮੋਦੀ ਮੁੱਖ ਮੰਤਰੀਆਂ ਤੋਂ ਫੀਡਬੈਕ ਵੀ ਲੈਣਗੇ।

ਕੇਂਦਰ ਸਰਕਾਰ ਸੂਬੇ ਤੋਂ ਮਿਲੇ ਫੀਡਬੈਕ ਦੇ ਆਧਾਰ 'ਤੇ ਹੀ ਅੱਗੇ ਦੀ ਰਣਨੀਤੀ ਤਿਆਰ ਕਰੇਗੀ। 14 ਅਪ੍ਰੈਲ ਨੂੰ ਹੋਈ ਮਹੱਤਵਪੂਰਣ ਬੈਠਕ ਤੋਂ ਬਾਅਦ ਹੀ ਕੇਂਦਰ ਸਰਕਾਰ ਨੇ 3 ਮਈ ਤੱਕ ਲਈ ਲਾਕਡਾਊਨ ਵਧਾਉਣ ਦਾ ਫ਼ੈਸਲਾ ਲਿਆ ਸੀ। ਇਸ ਤੋਂ ਪਹਿਲਾਂ ਪੀ.ਐਮ. ਮੋਦੀ ਨੇ 11 ਅਪ੍ਰੈਲ ਨੂੰ ਸੂਬੇ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਦੇ ਜਰੀਏ ਬੈਠਕ ਕੀਤੀ ਸੀ।  ਇਸ ਬੈਠਕ 'ਚ ਜ਼ਿਆਦਾਤਰ ਸੂਬੇ ਦੇ ਮੁੱਖ ਮੰਤਰੀਆਂ ਨੇ ਲਾਕਡਾਊਨ ਨੂੰ ਵਧਾਏ ਜਾਣ 'ਤੇ ਸਹਿਮਤੀ ਜਤਾਈ ਸੀ।

ਦੱਸ ਦਈਏ ਕਿ ਦੇਸ਼ 'ਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਵਧਦੇ ਜਾ ਰਹੇ ਹਨ। ਹੁਣ ਤੱਕ ਦੇਸ਼ 'ਚ ਕੋਰੋਨਾ ਦੇ ਕੁਲ 20 ਹਜ਼ਾਰ 471 ਮਰੀਜ਼ ਹਨ। ਮੌਤਾਂ ਦੀ ਗਿਣਤੀ ਨੂੰ ਦੇਖਦੇ ਹੋਏ ਪੀ.ਐਮ. ਮੋਦੀ ਐਕਸ਼ਨ 'ਚ ਹਨ। ਉਹ ਆਪਣੇ ਮੰਤਰੀਆਂ ਅਤੇ ਸੂਬੇ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਦੇ ਜਰੀਏ ਗੱਲਬਾਤ ਕਰਦੇ ਹਨ ਅਤੇ ਹਾਲਾਤ ਦੀ ਜਾਣਕਾਰੀ ਲੈਂਦੇ ਹਨ।

ਸਿਹਤ ਕਰਮਚਾਰੀਆਂ 'ਤੇ ਹਮਲੇ ਨੂੰ ਲੈ ਕੇ ਸਖਥ ਫੈਸਲਾ
ਸਿਹਤ ਕਰਮਚਾਰੀਆਂ 'ਤੇ ਬੀਤੇ ਦਿਨੀਂ ਹੋਏ ਹਮਲੇ ਨੂੰ ਲੈ ਕੇ ਵੀ ਪੀ.ਐਮ. ਮੋਦੀ ਨੇ ਸਖਤ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਬੁੱਧਵਾਰ ਨੂੰ ਹੀ ਕੇਂਦਰੀ ਕੈਬਨਿਟ ਦੀ ਬੈਠਕ 'ਚ ਇੱਕ ਆਰਡੀਨੈਂਸ ਪਾਸ ਕੀਤਾ ਗਿਆ ਹੈ,  ਜਿਸ ਦੇ ਬਾਅਦ ਹੁਣ ਸਿਹਤ ਕਰਮਚਾਰੀਆਂ 'ਤੇ ਹਮਲਾ ਕਰਣ ਵਾਲਿਆਂ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਇਸ 'ਚ 3 ਮਹੀਨੇ ਤੋਂ 7 ਸਾਲ ਤੱਕ ਦੀ ਸਜਾ ਦਾ ਪ੍ਰਬੰਧ ਹੈ। ਪੀ.ਐਮ. ਮੋਦੀ ਨੇ ਟਵੀਟ ਕਰ ਕਿਹਾ ਕਿ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਹੋਵੇਗਾ। ਮਹਾਮਾਰੀ ਰੋਗ ਕਾਨੂੰਨ 'ਚ ਜਰੂਰੀ ਬਦਲਾਅ ਕੀਤੇ ਗਏ ਹਨ। ਨਵਾਂ ਕਾਨੂੰਨ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਕਰੇਗਾ।


Inder Prajapati

Content Editor

Related News