ਦਸੰਬਰ ''ਚ ਨਵੇਂ ਸੰਸਦ ਭਵਨ ਦਾ ਉਦਘਾਟਨ ਕਰ ਸਕਦੇ ਹਨ PM ਮੋਦੀ

11/25/2020 1:53:04 AM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਸੰਬਰ ਦੇ ਪਹਿਲੇ ਪਖਵਾੜੇ 'ਚ ਨਵੇਂ ਸੰਸਦ ਭਵਨ ਦਾ ਉਦਘਾਟਨ ਕਰ ਸਕਦੇ ਹਨ। ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਸੰਸਦ ਕੰਪਲੈਕਸ 'ਚ ਮਹਾਤਮਾ ਗਾਂਧੀ ਅਤੇ ਭੀਮਰਾਵ ਅੰਬੇਡਕਰ ਸਮੇਤ ਲੱਗਭੱਗ ਪੰਜ ਮੂਰਤੀਆਂ ਨੂੰ ਨਿਰਮਾਣ ਕਾਰਜ ਕਾਰਨ ਅਸਥਾਈ ਰੂਪ ਨਾਲ ਮੁੰਤਕਿਲ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਪ੍ਰੋਜੈਕਟ ਦੇ ਪੂਰਾ ਹੋਣ 'ਤੇ ਨਵੇਂ ਕੰਪਲੈਕਸ ਦੇ ਅੰਦਰ ਪ੍ਰਮੁੱਖ ਸਥਾਨਾਂ 'ਤੇ ਇਨ੍ਹਾਂ ਮੂਰਤੀਆਂ ਨੂੰ ਮੁੜ ਸਥਾਪਤ ਕਰ ਦਿੱਤਾ ਜਾਵੇਗਾ।

ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪ੍ਰੋਜੈਕਟ ਦੇ ਤਹਿਤ ਨਵੇਂ ਭਵਨ ਦਾ ਨਿਰਮਾਣ ਮੌਜੂਦਾ ਭਵਨ ਦੇ ਕੋਲ ਕੀਤਾ ਜਾਵੇਗਾ ਅਤੇ ਇਸ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਦੇ 21 ਮਹੀਨੇ 'ਚ ਪੂਰਾ ਹੋਣ ਦੀ ਉਮੀਦ ਹੈ।

ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪ੍ਰੋਜੈਕਟ ਦੇ ਤਹਿਤ ਇੱਕ ਨਵੇਂ ਤਿਕੋਣੀ ਸੰਸਦ ਭਵਨ, ਇੱਕ ਸੰਯੁਕਤ ਕੇਂਦਰੀ ਸਕੱਤਰੇਤ ਅਤੇ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਤਿੰਨ ਕਿਲੋਮੀਟਰ ਲੰਬੇ ਰਾਜਪਥ ਦੇ ਮੁੜ ਬਣਾਉਣ ਦੀ ਕਲਪਨਾ ਕੀਤੀ ਗਈ ਹੈ।

ਹਾਲਾਂਕਿ, ਨਵੇਂ ਸੰਸਦ ਭਵਨ ਦੀ ਨੀਂਹ ਪੱਥਰ ਰੱਖਣ ਦੀ ਪ੍ਰਸਤਾਵਿਤ ਤਾਰੀਖ਼ 10 ਦਸੰਬਰ ਦੇ ਨੇੜੇ ਹੈ, ਪਰ ਅੰਤਿਮ ਤਾਰੀਖ਼ ਪ੍ਰਧਾਨ ਮੰਤਰੀ ਦੀ ਸਮੇਂ ਉਪਲਬਧਤਾ 'ਤੇ ਨਿਰਭਰ ਕਰੇਗੀ। ਪ੍ਰੋਜੈਕਟ ਦੇ ਅਨੁਸਾਰ, ਨਵੇਂ ਸੰਸਦ ਭਵਨ 'ਚ ਸਾਰੇ ਸੰਸਦ ਮੈਂਬਰਾਂ ਲਈ ਵੱਖ-ਵੱਖ ਦਫ਼ਤਰ ਹੋਣਗੇ, ਜੋ ਪੇਪਰਲੈਸ ਦਫਤਰ ਬਣਾਉਣ ਦੀ ਦਿਸ਼ਾ 'ਚ ਨਵੀਨਤਮ ਡਿਜੀਟਲ ਇੰਟਰਫੇਸ ਨਾਲ ਲੈਸ ਹੋਣਗੇ।


Inder Prajapati

Content Editor

Related News