ਮਨ ਦੀ ਬਾਤ 'ਚ ਬੋਲੇ PM ਮੋਦੀ- ਚੰਦਰਯਾਨ 2 ਦੀ ਸਫਲ ਲਾਚਿੰਗ ਦੇਸ਼ ਲਈ ਮਾਣ
Sunday, Jul 28, 2019 - 12:32 PM (IST)

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਐਤਵਾਰ ਦੂਜੇ ਕਾਰਜਕਾਲ ਦੌਰਾਨ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ਵਾਸੀਆਂ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਨੇ ਜਲ ਸੁਰੱਖਿਆ ਮੁੱਦੇ ਨੂੰ ਲੈ ਕੇ ਚੁੱਕੇ ਅਹਿਮ ਕਦਮ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਪੀ. ਐੱਮ. ਮੋਦੀ ਨੇ ਚੰਦਰਯਾਨ 2 ਦੀ ਸਫਲ ਲਾਂਚਿੰਗ ਅਤੇ ਅਮਰਨਾਥ ਯਾਤਰਾ 'ਚ ਕਸ਼ਮੀਰ ਦੇ ਲੋਕਾਂ ਵੱਲੋਂ ਕੀਤੀ ਗਈ ਮਦਦ ਦੀ ਵੀ ਸਲਾਘਾਂ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਜਲ ਸੁਰੱਖਿਆ ਮੁੱਦੇ 'ਤੇ ਗੱਲ ਕਰਦੇ ਹੋਏ ਕਿਹਾ ਹੈ ਕਿ ਸਾਡੀ ਸਰਕਾਰ ਜਲਨੀਤੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਣੀ ਦੇ ਮੁੱਦੇ ਨੇ ਇਨਾਂ ਦਿਨਾਂ 'ਚ ਦੇਸ਼ਵਾਸੀਆਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਰਕਾਰ ਅਤੇ ਐੱਨ. ਜੀ. ਓ. ਜਲ ਸੁਰੱਖਿਆ ਲਈ ਜੰਗੀ ਪੱਧਰ 'ਤੇ ਹੱਲ ਕਰ ਰਹੇ ਹਨ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੇਘਾਲਿਆ ਦੇਸ਼ ਦਾ ਪਹਿਲਾਂ ਅਜਿਹਾ ਸੂਬਾ ਬਣ ਗਿਆ ਹੈ, ਜਿਸ ਨੇ ਆਪਣੀ ਜਲ ਨੀਤੀ ਤਿਆਰ ਕੀਤੀ ਹੈ। ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਾ ਸਰਕਾਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ 'ਚ ਅਜਿਹੀਆਾ ਫਸਲਾਂ ਦੀ ਖੇਤੀ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ 'ਚ ਘੱਟ ਤੋਂ ਘੱਟ ਪਾਣੀ ਦੀ ਜਰੂਰਤ ਹੁੰਦੀ ਹੈ ਅਤੇ ਕਿਸਾਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ।
ਚੰਦਰਯਾਨ 2 ਦੀ ਸਫਲ ਲਾਂਚਿੰਗ ਦੀ ਸਲਾਘਾਂ ਕਰਦੇ ਹੋਏ ਪੀ. ਐੱਮ. ਮੋਦੀ ਨੇ ਕਿਹਾ ਕਿ ਇਹ ਮਿਸ਼ਨ ਦੇਸ਼ ਲਈ ਮਾਣ ਹੈ।ਦਿਲਚਸਪ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਾਰੇ ਵਿਦਿਆਰਥੀਆਂ ਲਈ ਪ੍ਰਤੀਯੋਗਿਤਾ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਕੁਇਜ਼ ਕੰਪੀਟੀਸ਼ਨ ਰਾਹੀਂ ਸਭ ਤੋਂ ਜ਼ਿਆਦਾ ਨੰਬਰ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ 7 ਸਤੰਬਰ ਨੂੰ ਸ਼੍ਰੀਹਰਿਕੋਟਾ ਲਿਜਾਇਆ ਜਾਵੇਗਾ ਅਤੇ ਚੰਦਰਯਾਨ-2 ਦੀ ਲੈਂਡਿੰਗ ਦੇਖਣ ਦਾ ਮੌਕਾ ਮਿਲੇਗਾ।ਇਸ ਦੇ ਨਾਲ ਹੀ ਪੀ. ਐੱਮ. ਮੋਦੀ ਨੇ ਅਮਰਨਾਥ ਯਾਤਰਾ ਦੀ ਸਫਲਤਾ ਲਈ ਜੰਮੂ-ਕਸ਼ਮੀਰ ਦੇ ਲੋਕਾਂ ਦੀ ਸਾਲਾਘਾਂ ਕਰਦੇ ਹੋਏ ਕਿਹਾ ਕਿ ਕਸ਼ਮੀਰ ਦੇ ਲੋਕ ਅਮਰਨਾਥ ਯਾਤਰੀਆਂ ਦੀ ਸੇਵਾ ਅਤੇ ਮਦਦ ਕਰਦੇ ਹਨ। ਇਸ ਸਾਲ ਅਮਰਨਾਥ ਦੀ ਯਾਤਰਾ 'ਚ ਪਿਛਲੇ 4 ਸਾਲਾਂ ਤੋਂ ਜ਼ਿਆਦਾ ਸ਼ਰਧਾਲੂ ਸ਼ਾਮਲ ਹਨ।
ਦੱਸ ਦੇਈਏ ਕਿ ਪੀ. ਐੱਮ. ਮੋਦੀ ਨੇ ਕਿਹਾ ਕਿ ਪਿਛਲੀ ਵਾਰ ਮੈਂ ਪ੍ਰੇਮਚੰਦ ਦੀਆਂ ਕਹਾਣੀਆਂ ਦੀ ਇੱਕ ਪੁਸਤਕ ਬਾਰੇ ਚਰਚਾ ਕੀਤੀ ਸੀ ਅਤੇ ਅਸੀਂ ਤੈਅ ਕੀਤਾ ਸੀ ਕਿ ਜੋ ਵੀ ਪੁਸਤਕ ਪੜ੍ਹੇ ਉਸ ਦੇ ਬਾਰੇ 'ਚ 'ਨਰਿੰਦਰ ਮੋਦੀ ਐਪ' ਰਾਹੀਂ ਸਭ ਨਾਲ ਸ਼ੇਅਰ ਕਰੇ। ਵੱਡੀ ਗਿਣਤੀ 'ਚ ਲੋਕਾਂ ਨੇ ਕਈ ਪ੍ਰਕਾਰ ਦੀਆਂ ਪੁਸਤਕਾਂ ਦੀ ਜਾਣਕਾਰੀ ਸ਼ੇਅਰ ਕੀਤੀ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਹਿਲੇ ਕਾਰਜਕਾਲ 'ਚ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਦੇਸ਼ ਦੇ ਲੋਕਾਂ ਨਾਲ ਜੁੜਨ ਲਈ 'ਮਨ ਕੀ ਬਾਤ' ਪ੍ਰੋਗਰਾਮ ਸ਼ੁਰੂ ਕੀਤਾ ਸੀ, ਜੋ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ 'ਚ ਵੀ ਜਾਰੀ ਹੈ। ਪਹਿਲੇ ਕਾਰਜਕਾਲ 'ਚ ਪੀ ਐੱਮ ਮੋਦੀ ਨੇ 53 ਵਾਰ ਰੇਡੀਓ ਦੇ ਰਾਹੀਂ ਦੇਸ਼ਵਾਸੀਆਂ ਨਾਲ ਮਨ ਕੀ ਬਾਤ ਕੀਤੀ ਹੈ ਅਤੇ ਹੁਣ ਉਨ੍ਹਾਂ ਦਾ ਦੂਜਾ ਕਾਰਜਕਾਲ ਹੈ।