ਬਹਿਰੀਨ 'ਚ ਪੀ.ਐੱਮ. ਮੋਦੀ ਨੇ ਗਿਣਾਈਆਂ ਭਾਰਤ ਸਰਕਾਰ ਦੀਆਂ ਉਪਲਬੱਧੀਆਂ

08/24/2019 9:45:43 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਬਹਿਰੀਨ ਪਹੁੰਚੇ। ਇਥੇ ਉਨ੍ਹਾਂ ਨੇ ਇਕ ਪ੍ਰੋਗਰਾਮ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਕੀਤਾ। ਪੀ.ਐੱਮ. ਮੋਦੀ ਦੀ ਗੱਲ ਸੁਣਨ ਲਈ ਵੱਡੀ ਗਿਣਤੀ 'ਚ ਭਾਰਤੀ ਪਹੁੰਚੇ। ਸਮਰਥਕਾਂ ਦਾ ਜੋਸ਼ ਦੇਖ ਕੇ ਪੀ.ਐੱਮ. ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਹ ਭਾਰਤ ਦੇ ਹੀ ਕਿਸੇ ਕੋਨੇ 'ਚ ਹਨ। ਪੀ.ਐੱਮ. ਮੋਦੀ ਅਜਿਹੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ ਜੋ ਬਹਿਰੀਨ ਦੀ ਯਾਤਰਾ 'ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਥੇ ਆਉਣ 'ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੂੰ ਜ਼ਿਆਦਾ ਹੀ ਸਮਾਂ ਮਿਲਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਬਹਿਰੀਨ ਦੀ ਯਾਤਰਾ ਕਰਨ ਦਾ ਮੌਕਾ ਮੈਨੂੰ ਮਿਲਿਆ ਹੈ।

ਪੀ.ਐੱਮ. ਮੋਦੀ ਨੇ ਕਿਹਾ ਕਿ ਭਾਵੇ ਹੀ ਉਨ੍ਹਾਂ ਦੀ ਯਾਤਰਾ ਪ੍ਰਧਾਨ ਮੰਤਰੀ ਦੇ ਤੌਰ 'ਤੇ ਹੈ ਪਰ ਉਨ੍ਹਾਂ ਦਾ ਟੀਚਾ ਉਥੇ ਰਹਿੰਦੇ ਭਾਰਤੀਆਂ ਨੂੰ ਮਿਲਣਾ ਹੈ। ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਪੰਜ ਹਜ਼ਾਰ ਸਾਲ ਪੁਰਾਣੇ ਰਿਸ਼ਤਿਆਂ ਨੂੰ 21ਵੀਂ ਸਦੀ ਦੀ ਤਾਜ਼ਗੀ ਤੇ ਆਧੁਨਿਕਤਾ ਵੱਲ ਲੈ ਜਾਣਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਬਹਿਰੀਨ ਨਾਲ ਸਾਡੇ ਸਬੰਧ ਵਪਾਰ ਤੇ ਕਾਰੋਬਾਰ ਦੇ ਤਾਂ ਰਹੇ ਹਨ। ਇਸ ਤੋਂ ਵਧ ਕੇ ਮਨੁੱਖੀ, ਸੰਵੇਦਨਾਵਾਂ, ਸੱਭਿਆਚਾਰ ਤੇ ਮੂਲਾਂ ਦੇ ਰਹੇ ਹਨ। ਹਜ਼ਾਰਾਂ ਸਾਲ ਤੋਂ ਇਕ ਦੂਜੇ ਦੇ ਇਥੇ ਜੋ ਸਾਡਾ ਆਉਣਾ ਜਾਣਾ ਹੈ, ਉਸ ਨੇ ਆਪਣੀ ਪਛਾਣ ਦੋਹਾਂ ਦੇਸ਼ਾਂ 'ਤੇ ਛੱਡੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਕਿੰਗ ਨੂੰ ਮਿਲਣ ਲਈ ਉਤਸੁਕ ਹਾਂ ਅਤੇ ਉਨ੍ਹਾਂ ਦੇ ਸੱਦੇ ਲਈ ਧੰਨਵਾਦੀ ਹਾਂ। ਦੋਵਾਂ ਦੇਸ਼ਾਂ ਨੇ ਇਕ ਦੂਜੇ ਤੋਂ ਬਹੁਤ ਕੁਝ ਹਾਸਲ ਕੀਤਾ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਹੈ।

ਬਹਿਰੀਨ 'ਚ ਵੀ ਚੱਲੇਗਾ Rupay ਕਾਰਡ
ਪੀ.ਐੱਮ. ਮੋਦੀ ਨੇ ਦੇਸ਼ਵਾਸੀਆਂ ਨੂੰ ਦੱਸਿਆ ਕਿ BHIM app, UPI ਤੇ ਜਨਧਨ ਖਾਤੇ ਵਰਗੀਆਂ ਸੁਵਿਧਾਵਾਂ ਨੇ ਭਾਰਤ 'ਚ ਬੈਂਕਿੰਗ ਨੂੰ ਆਮ ਮਨੁੱਖ ਲਈ ਆਸਾਨ ਕਰ ਦਿੱਤਾ ਹੈ। ਸਾਡਾ Rupay ਕਾਰਡ ਹੁਣ ਪੂਰੀ ਦੁਨੀਆ 'ਚ ਟ੍ਰਾਂਜੈਕਸ਼ਨ ਦਾ ਇਕ ਪਸੰਦੀਦਾ ਜ਼ਰੀਆ ਬਣ ਰਿਹਾ ਹੈ। ਹੁਣ ਸਾਡੇ Rupay ਕਾਰਡ ਨੂੰ ਦੁਨੀਆ ਭਰ ਦੇ ਬੈਂਕ ਤੇ ਸੈਲਰ ਸਵੀਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਬਹਿਰੀਨ 'ਚ ਵੀ ਜ਼ਲਦ ਹੀ Rupay ਕਾਰਡ ਤੋਂ ਤੁਸੀਂ ਲੈਣਦੇਣ ਕਰ ਸਕੋਗੇ। ਅੱਜ ਇਥੇ Rupay ਕਾਰਡ ਦੇ ਇਸਤੇਮਾਲ ਲਈ MoU sign ਕੀਤਾ ਗਿਆ ਹੈ। ਸਾਡਾ ਇਰਾਦਾ ਹੈ ਕਿ Rupay ਕਾਰਡ ਦੇ ਜ਼ਰੀਏ ਤੁਸੀਂ ਭਾਰਤ 'ਚ ਆਪਣੇ ਘਰ ਪੈਸੇ ਭੇਜਣ ਦੀ ਸੁਵਿਧਾ ਮਿਲੇ।


Inder Prajapati

Content Editor

Related News