ਜਲਵਾਯੂ ਸੰਮੇਲਨ ''ਚ ਹਿੱਸਾ ਲੈਣ ਤੋਂ ਬਾਅਦ ਭਾਰਤ ਰਵਾਨਾ ਹੋਏ PM ਮੋਦੀ
Wednesday, Nov 03, 2021 - 01:37 AM (IST)
ਗਲਾਸਗੋ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਵਾਯੂ ਸ਼ਿਖਰ ਸੰਮੇਲਨ 'ਚ ਵਿਸ਼ਵ ਨੇਤਾਵਾਂ ਨਾਲ ਦੋ ਦਿਨਾਂ ਦੀ ਡੂੰਘੀ ਚਰਚਾ 'ਚ ਹਿੱਸਾ ਲੈਣ ਤੋਂ ਬਾਅਦ ਮੰਗਲਵਾਰ ਨੂੰ ਕਿਹਾ ਕਿ ਭਾਰਤ ਨੇ ਨਾ ਸਿਰਫ ਪੈਰਿਸ ਦੀਆਂ ਵਚਨਬੱਧਤਾਵਾਂ ਨੂੰ ਪਾਰ ਕੀਤਾ ਸਗੋਂ ਹੁਣ ਅਗਲੇ 50 ਸਾਲਾਂ ਲਈ ਇਕ ਏਜੰਡਾ ਵੀ ਨਿਰਧਾਰਿਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਰੋਮ ਅਤੇ ਗਲਾਸਗੋ ਦੀ ਆਪਣੀ ਪੰਜ ਦਿਨੀਂ ਆਧਿਕਾਰਤ ਯਾਤਰਾ ਪੂਰੀ ਕਰਨ ਤੋਂ ਬਾਅਦ ਸਵਦੇਸ਼ ਰਵਾਨਾ ਹੁੰਦੇ ਹੋਏ ਇਕ ਟਵੀਟ 'ਚ ਇਹ ਗੱਲ ਕਹੀ।
ਇਹ ਵੀ ਪੜ੍ਹੋ : ਕੈਲੀਫੋਰਨੀਆ ਨਿਵਾਸੀ 'ਤੇ ਲੱਗਾ ਫਲਾਈਟ ਅਟੈਂਡੈਂਟ 'ਤੇ ਹਮਲਾ ਕਰਨ ਦਾ ਦੋਸ਼
ਉਨ੍ਹਾਂ ਨੇ ਰੋਮ ਅਤੇ ਗਲਾਸਗੋ 'ਚ ਜੀ-20 ਸ਼ਿਖਰ ਸੰਮੇਲਨ ਅਤੇ ਸੀ.ਓ.ਪੀ.-26 ਜਲਵਾਯੂ ਸ਼ਿਖਰ ਸੰਮੇਲਨ 'ਚ ਹਿੱਸਾ ਲਿਆ। ਮੋਦੀ ਨੇ ਟਵੀਟ ਕੀਤਾ, ਸਾਡੇ ਗ੍ਰਹਿ (ਧਰਤੀ) ਦੇ ਭਵਿੱਖ ਦੇ ਬਾਰੇ 'ਚ ਦੋ ਦਿਨਾਂ ਦੀ ਡੂੰਘੀ ਚਰਚਾ ਕਰਨ ਤੋਂ ਬਾਅਦ ਗਲਾਸਗੋ ਤੋਂ ਰਵਾਨਾ। ਭਾਰਤ ਨੇ ਨਾ ਸਿਰਫ ਪੈਰਿਸ ਵਚਨਬੱਧਤਾਵਾਂ ਨੂੰ ਪਾਰ ਕੀਤਾ ਸਗੋਂ ਹੁਣ ਅਗਲੇ 50 ਸਾਲਾਂ ਲਈ ਇਕ ਏਜੰਡਾ ਵੀ ਨਿਰਧਾਰਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਬਾਅਦ ਕਈ ਪੁਰਾਣੇ ਦੋਸਤਾਂ ਨੂੰ ਆਹਮੋ-ਸਾਹਮਣੇ ਦੇਖਣਾ ਅਤੇ ਕੁਝ ਨਵੇਂ ਲੋਕਾਂ ਨਾਲ ਮਿਲਣਾ ਸ਼ਾਨਦਾਰ ਸੀ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਲੱਬੈਕ ਤੇ ਇਮਰਾਨ ਸਰਕਾਰ ਦਰਮਿਆਨ ਗੁਪਤ ਸਮਝੌਤਾ
ਮੈਂ ਆਪਣੇ ਮੇਜਬਾਨ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਮਨੋਰਮ ਗਲਾਸਗੋ 'ਚ ਗਰਮਜੋਸ਼ੀ ਨਾਲ ਭਰੀ ਮਹਿਮਾਨਨਿਵਾਜ਼ੀ ਲਈ ਸਕਾਟਲੈਂਡ ਦੇ ਲੋਕਾਂ ਦਾ ਵੀ ਧੰਨਵਾਦੀ ਹਾਂ। ਰੰਗੀਨ ਭਾਰਤੀ ਪਰਿਹਾਵੇ 'ਚ ਭਾਰਤੀ ਸਮੂਹ ਦੇ ਮੈਂਬਰ ਉਨ੍ਹਾਂ ਨੂੰ ਵਿਦਾਈ ਦੇਣ ਲਈ ਇਕੱਠੇ ਹੋਏ ਸਨ। ਭਾਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਭਾਰਤੀ ਸਮੂਹ ਦੇ ਮੈਂਬਰਾਂ ਨਾਲ ਢੋਲ ਵਜਾਇਆ। ਮੋਦੀ ਨੇ ਆਪਣੇ ਬ੍ਰਿਟਿਸ਼ ਹਮਰੁਤਬਾ ਬੋਰਿਸ ਜਾਨਸਨ ਦੇ ਸੱਦੇ 'ਤੇ ਸੀ.ਓ.ਪੀ.-26 'ਚ ਹਿੱਸਾ ਲਿਆ। ਸੀ.ਓ.ਪੀ.-26 ਬ੍ਰਿਟੇਨ ਦੀ ਪ੍ਰਧਾਨਗੀ 'ਚ 31 ਅਕਤੂਬਰ ਤੋਂ 12 ਨਵੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਆਯੋਜਨ ਲਈ ਇਟਲੀ ਨਾਲ ਸਾਂਝੇਦਾਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਜੀ-20 ਨੇਤਾਵਾਂ ਨੇ ਟੀਕਿਆਂ ਲਈ ਮਨਜ਼ੂਰੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਪ੍ਰਗਟਾਈ ਸਹਿਮਤੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।