PM ਮੋਦੀ ਨੇ ਲਾਂਚ ਕੀਤਾ e-RUPI, ਭੁਗਤਾਨ ਕਰਨਾ ਹੋਵੇਗਾ ਹੋਰ ਵੀ ਆਸਾਨ(Video)

Tuesday, Aug 03, 2021 - 11:28 AM (IST)

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਨਵਾਂ ਡਿਜੀਟਲ ਹੱਲ ਲਾਂਚ ਕੀਤਾ। ਇਹ ਈ-ਵਾਊਚਰ-ਅਧਾਰਤ ਡਿਜੀਟਲ ਭੁਗਤਾਨ ਹੱਲ e-RUPI ਦੇ ਨਾਂ ਨਾਲ ਲਾਂਚ ਕੀਤਾ ਗਿਆ ਹੈ। ਇਸਦਾ ਮੁੱਖ ਉਦੇਸ਼ ਡਿਜੀਟਲ ਭੁਗਤਾਨ ਨੂੰ ਹੋਰ ਅਸਾਨ ਬਣਾਉਣਾ ਹੈ। ਇਸਨੂੰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ ਨੇ ਆਪਣੇ ਯੂ.ਪੀ.ਆਈ. ਪਲੇਟਫਾਰਮ 'ਤੇ ਵਿਕਸਤ ਕੀਤਾ ਹੈ। ਇਸ ਨੂੰ ਵਿੱਤੀ ਸੇਵਾਵਾਂ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਰਾਸ਼ਟਰੀ ਸਿਹਤ ਅਥਾਰਟੀ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ।

 

Launching e-RUPI. Watch. https://t.co/JeQo93yZXM

— Narendra Modi (@narendramodi) August 2, 2021

ਲਾਂਚ ਮੌਕੇ ਦੱਸਿਆ ਗਿਆ ਸੀ ਕਿ ਈ-ਆਰ.ਯੂ.ਪੀ.ਆਈ. ਅਗਸਤ 2014 ਵਿਚ ਸ਼ੁਰੂ ਹੋਈ ਡਿਜੀਟਲ ਇੰਡੀਆ ਦਾ ਇੱਕ ਮਹੱਤਵਪੂਰਨ ਪੜਾਅ ਹੈ। UPI BHIM ਦਸੰਬਰ 2016 ਵਿੱਚ ਲਾਂਚ ਕੀਤਾ ਗਿਆ ਸੀ। ਇਸ ਪਲੇਟਫਾਰਮ ਉੱਤੇ ਹਰ ਮਹੀਨੇ ਲਗਭਗ 300 ਕਰੋੜ ਰੁਪਏ ਦਾ ਟਰਾਂਜੈਕਸ਼ਨ ਹੋ ਰਿਹਾ ਹੈ। ਇਸ ਸਾਰੇ ਡੈਬਿਟ ਅਤੇ ਕ੍ਰੈਡਿਟ ਕਾਰਡ ਨੂੰ ਪਿੱਛੇ ਛੱਡ ਰਿਹਾ ਹੈ। ਮਨੀ ਟਰਾਂਸਫਰ ਇਕ ਫੋਨ ਕਾਲ ਜਿੰਨਾ ਅਸਾਨ ਹੋ ਗਿਆ ਹੈ।

ਇਹ ਵੀ ਪੜ੍ਹੋ : 5 ਕਰੋੜ ਤੋਂ ਵਧ ਦਾ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਰਾਹਤ, ਸਵੈ-ਪ੍ਰਮਾਣਿਤ ਹੋ ਸਕੇਗੀ GST ਰਿਟਰਨ

e-RUPI ਦਾ ਲਾਂਚ ਇੰਨਾ ਮਹੱਤਵਪੂਰਨ ਹੈ ਜਿੰਨਾ ਭੀਮ ਦਾ 5 ਸਾਲ ਪਹਿਲਾਂ ਸੀ। ਇਹ ਰਿਅਲ ਟਾਈਮ ਅਤੇ ਪੇਪਰਲੈੱਸ ਹੈ। e-RUPI ਨੂੰ ਲਾਂਚ ਕਰਨ ਦਾ ਉਦੇਸ਼ ਸਰਕਾਰੀ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ। ਇਹ ਲੀਕ ਪਰੂਫ ਹੈ। ਕਿਯੂ.ਆਰ. ਕੋਡ ਨੂੰ ਸਕੈਨ ਕਰਦੇ ਹੀ ਲਾਭਪਾਤਰੀ ਕੋਲ ਇਕ ਕੋਡ ਆਉਂਦਾ ਹੈ। ਇਸ ਕੋਡ ਨੂੰ ਦੱਸਣ ਸਮੇਂ ਕੋਡ ਰੀਡੀਮ ਹੋ ਜਾਂਦਾ ਹੈ ਅਤੇ ਭੁਗਤਾਨ ਹੋ ਜਾਂਦਾ ਹੈ। ਇਸ ਸਾਰਾ ਪ੍ਰਸੈੱਸ ਕੁਝ ਹੀ ਸਮੇਂ ਵਿਚ ਪੂਰਾ ਹੋ ਜਾਂਦਾ ਹੈ।

ਕੀ ਹੁੰਦਾ ਹੈ e-RUPI?

ਰੁਪਿਆ ਡਿਜੀਟਲ ਭੁਗਤਾਨ ਦਾ ਇੱਕ ਨਕਦ ਰਹਿਤ ਅਤੇ ਸੰਪਰਕ ਰਹਿਤ ਸਾਧਨ ਹੈ। ਇਹ ਇੱਕ QR ਕੋਡ ਜਾਂ ਐਸ.ਐਮ.ਐਸ. ਸਟਰਿੰਗ-ਅਧਾਰਤ ਈ-ਵਾਊਚਰ ਹੈ, ਜੋ ਲਾਭਪਾਤਰੀਆਂ ਦੇ ਮੋਬਾਈਲ ਵਿਚ ਭੇਜਿਆ ਜਾਂਦਾ ਹੈ। ਇਸ ਨਿਰਵਿਘਨ ਇੱਕ ਵਾਰ ਭੁਗਤਾਨ ਵਿਧੀ ਦੀ ਸਹਾਇਤਾ ਨਾਲ ਉਪਯੋਗਕਰਤਾ ਸੇਵਾ ਪ੍ਰਦਾਤਾ ਦੇ ਕਾਰਡ, ਡਿਜੀਟਲ ਭੁਗਤਾਨ ਐਪ ਜਾਂ ਇੰਟਰਨੈਟ ਬੈਂਕਿੰਗ ਦੀ ਵਰਤੋਂ ਕੀਤੇ ਬਿਨਾਂ ਵਾਊਚਰ ਨੂੰ ਰੀਡੀਮ ਕਰ ਸਕਣਗੇ। ਇਸ ਨੂੰ ਭਾਰਤ ਦੇ ਰਾਸ਼ਟਰੀ ਭੁਗਤਾਨ ਨਿਗਮ ਨੇ ਆਪਣੇ ਯੂ.ਪੀ.ਆਈ. ਪਲੇਟਫਾਰਮ 'ਤੇ ਵਿੱਤੀ ਸੇਵਾਵਾਂ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਰਾਸ਼ਟਰੀ ਸਿਹਤ ਅਥਾਰਟੀ ਦੇ ਸਹਿਯੋਗ ਦੁਆਰਾ ਵਿਕਸਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ :ਦੁਨੀਆ ਦੇ 130 ਦੇਸ਼ਾਂ ਨਾਲੋਂ ਸ਼੍ਰੀਗੰਗਾਨਗਰ ’ਚ ਮਹਿੰਗਾ ਹੈ ਪੈਟਰੋਲ, ਪਾਕਿਸਤਾਨ ਅਤੇ ਬੰਗਲਾਦੇਸ਼ ’ਚ ਹੈ ਸਸਤਾ

ਕਿਵੇਂ ਕਰੇਗਾ ਭੁਗਤਾਨ

ਈ-ਰੁਪਿਆ ਸੇਵਾਵਾਂ ਦੇ ਪ੍ਰਾਯੋਜਕਾਂ ਨੂੰ ਬਿਨਾਂ ਕਿਸੇ ਭੌਤਿਕ ਇੰਟਰਫੇਸ ਦੇ ਡਿਜੀਟਲ ਢੰਗ ਨਾਲ ਲਾਭਪਾਤਰੀਆਂ ਅਤੇ ਸੇਵਾ ਪ੍ਰਦਾਤਾਵਾਂ ਨਾਲ ਜੋੜਦਾ ਹੈ। ਇਹ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਟ੍ਰਾਂਜੈਕਸ਼ਨ ਪੂਰਾ ਹੋਣ ਤੋਂ ਬਾਅਦ ਹੀ ਸੇਵਾ ਪ੍ਰਦਾਤਾ ਨੂੰ ਭੁਗਤਾਨ ਕੀਤਾ ਜਾਵੇ। ਈ-ਰੁਪਿਆ ਦੀ ਪ੍ਰਕਿਰਤੀ ਪ੍ਰੀ-ਪੇਡ(Prepaid) ਹੈ, ਇਸ ਲਈ ਇਹ ਕਿਸੇ ਵੀ ਵਿਚੋਲੇ ਦੀ ਸ਼ਮੂਲੀਅਤ ਤੋਂ ਬਿਨਾਂ ਸੇਵਾ ਪ੍ਰਦਾਤਾ ਨੂੰ ਸਮੇਂ ਸਿਰ ਭੁਗਤਾਨ ਦਾ ਭਰੋਸਾ ਦਿੰਦਾ ਹੈ।

ਇਹ ਵੀ ਪੜ੍ਹੋ :Tatva Chintan ਇਸ ਸਾਲ ਸਭ ਤੋਂ ਚੜ੍ਹਣ ਵਾਲਾ ਸ਼ੇਅਰ ਬਣਿਆ, ਦਰਜ ਕੀਤਾ 113.32% ਵਾਧਾ

ਇਨ੍ਹਾਂ ਟਰਾਂਜੈਕਸ਼ਨ ਲਈ ਹੋ ਸਕੇਗਾ ਭੁਗਤਾਨ

ਇਸ ਨਾਲ ਕਲਿਆਣਕਾਰੀ ਸੇਵਾਵਾਂ ਦੀ ਲੀਕ-ਪਰੂਫ ਸਪੁਰਦਗੀ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਕ੍ਰਾਂਤੀਕਾਰੀ ਪਹਿਲ ਹੋਣ ਦੀ ਉਮੀਦ ਹੈ। ਇਸਦੀ ਵਰਤੋਂ ਮਾਂ ਅਤੇ ਬਾਲ ਕਲਿਆਣ ਯੋਜਨਾਵਾਂ ਦੇ ਅਧੀਨ ਦਵਾਈਆਂ ਅਤੇ ਪੋਸ਼ਣ ਸੰਬੰਧੀ ਸਹਾਇਤਾ ਪ੍ਰਦਾਨ ਕਰਨ, ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਅਧੀਨ ਦਵਾਈਆਂ ਅਤੇ ਜਾਂਚ, ਖਾਦ ਸਬਸਿਡੀ ਆਦਿ ਵਰਗੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਇਥੋਂ ਤਕ ਕਿ ਨਿੱਜੀ ਖੇਤਰ ਵੀ ਆਪਣੇ ਕਰਮਚਾਰੀ ਭਲਾਈ ਅਤੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪ੍ਰੋਗਰਾਮਾਂ ਦੇ ਹਿੱਸੇ ਵਜੋਂ ਇਸ ਡਿਜੀਟਲ ਵਾਊਚਰ ਦਾ ਲਾਭ ਚੁੱਕ ਸਕਦੇ ਹਨ।

ਇਹ ਵੀ ਪੜ੍ਹੋ : IPO ਨੂੰ ਲੈ ਕੇ ਇਸ ਸਾਲ ਟੁੱਟ ਸਕਦੇ ਹਨ ਰਿਕਾਰਡ, ਕੰਪਨੀਆਂ ਵਲੋਂ 1 ਲੱਖ ਕਰੋੜ ਰੁਪਏ ਜੁਟਾਉਣ ਦੀ ਸੰਭਾਵਨਾ


ਇਹ ਵੀ ਪੜ੍ਹੋ : ਅੱਜ ਤੋਂ ਬਦਲ ਗਏ ਹਨ ਇਹ ਅਹਿਮ ਨਿਯਮ, ਦੇਸ਼ ਦੇ ਹਰ ਵਿਅਕਤੀ ਲਈ ਜਾਣਨਾ ਹੈ ਜ਼ਰੂਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News