PM ਮੋਦੀ ਨੇ 'ਆਦਿ ਮਹੋਤਸਵ' ਦਾ ਕੀਤਾ ਉਦਘਾਟਨ, ਕਿਹਾ- ਇਹ ਕਬਾਇਲੀ ਭਾਈਚਾਰੇ ਦੇ ਸੱਭਿਆਚਾਰ ਨੂੰ ਦਰਸਾਉਂਦੈ

02/16/2023 5:51:46 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਮਾਣ ਨਾਲ ਕਬਾਇਲੀ ਆਬਾਦੀ ਲਈ ਕੰਮ ਕਰ ਰਿਹਾ ਹੈ, ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਉਨ੍ਹਾਂ ਦੀ ਭਲਾਈ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਮਾਜ ਦਾ ਹਿੱਤ ਉਨ੍ਹਾਂ ਲਈ ਨਿੱਜੀ ਰਿਸ਼ਤਿਆਂ ਅਤੇ ਭਾਵਨਾਵਾਂ ਦਾ ਵਿਸ਼ਾ ਹੈ। ਪ੍ਰਧਾਨ ਮੰਤਰੀ ਨੇ ਰਾਜਧਾਨੀ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ 'ਚ 16 ਤੋਂ 27 ਫਰਵਰੀ ਤੱਕ ਆਯੋਜਿਤ 'ਆਦਿ ਮਹੋਤਸਵ' ਦਾ ਉਦਘਾਟਨ ਕੀਤਾ ਅਤੇ ਆਪਣੇ ਸੰਬੋਧਨ ਦੌਰਾਨ ਕਬਾਇਲੀ ਭਾਈਚਾਰੇ ਦੀ ਭਲਾਈ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਵਿਸਥਾਰ 'ਚ ਜ਼ਿਕਰ ਕੀਤਾ।

ਇਹ ਵੀ ਪੜ੍ਹੋ- ਦਿੱਲੀ: ਨਿੱਕੀ ਕਤਲਕਾਂਡ ਮਗਰੋਂ ਦੇਸ਼ 'ਚ ਉਬਾਲ, MP ਨਵਨੀਤ ਰਾਣਾ ਬੋਲੀ- ਲਿਵ-ਇਨ ਸਾਡਾ ਸੱਭਿਆਚਾਰ ਨਹੀਂ

PunjabKesari

ਪ੍ਰੋਗਰਾਮ ਨੇ ਦੇਸ਼ ਭਰ ਦੇ ਕਬਾਇਲੀ ਭਾਈਚਾਰੇ ਦੀ ਅਮੀਰ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ। ਇਸ ਦੇ ਲਈ ਸਮਾਗਮ ਵਾਲੀ ਥਾਂ 'ਤੇ 200 ਤੋਂ ਵੱਧ ਸਟਾਲ ਲਗਾਏ ਗਏ ਹਨ। ਸਮਾਗਮ ਦਾ ਉਦਘਾਟਨ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਈ ਸਟਾਲਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਵੀ ਦੇਖਿਆ। ਮੇਲੇ ਵਿਚ ਇਕ ਹਜ਼ਾਰ ਦੇ ਕਰੀਬ ਆਦਿਵਾਸੀ ਕਾਰੀਗਰ ਹਿੱਸਾ ਲੈ ਰਹੇ ਹਨ।

ਇਹ ਵੀ ਪੜ੍ਹੋ- ਲਾਪ੍ਰਵਾਹੀ: ਕਲਾਸ ਰੂਮ 'ਚ ਸੌਂ ਗਿਆ ਬੱਚਾ, 7 ਘੰਟੇ ਸਕੂਲ 'ਚ ਰਿਹਾ ਬੰਦ ਤੇ ਫਿਰ...

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਰੂਪ 'ਚ ਪਹਿਲੀ ਵਾਰ ਕਿਸੇ ਆਦਿਵਾਸੀ ਸਮਾਜ ਦੀ ਔਰਤ ਨੇ ਦੇਸ਼ ਦਾ ਉੱਚ ਸੰਵਿਧਾਨਕ ਅਹੁਦਾ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਭਾਈਚਾਰੇ ਲਈ ਬਜਟ 'ਚ ਕਈ ਗੁਣਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਦਿੱਲੀ ਅਤੇ ਗੁਆਂਢੀ ਸੂਬਿਆਂ ਦੇ ਲੋਕਾਂ ਨੂੰ ਤਿਉਹਾਰ ਦੇਖਣ ਅਤੇ ਅਮੀਰ ਕਬਾਇਲੀ ਸੱਭਿਆਚਾਰ ਦਾ ਅਨੁਭਵ ਕਰਨ ਅਤੇ ਦੇਸ਼ ਭਰ ਦੇ ਵੱਖ-ਵੱਖ ਖੇਤਰਾਂ ਤੋਂ ਪੌਸ਼ਟਿਕ ਭੋਜਨ ਉਤਪਾਦਾਂ ਦਾ ਸੁਆਦ ਲੈਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਓ ਇਹ ਯਕੀਨੀ ਕਰੀਏ ਕਿ ਉਹ ਆਪਣੇ ਸਾਰੇ ਉਤਪਾਦ ਵੇਚ ਸਕਣ। 

ਇਹ ਵੀ ਪੜ੍ਹੋ- ਲਹਿਰੀ ਬਾਈ ਨੇ ਬਣਾਇਆ 'ਸ਼੍ਰੀ ਅੰਨ' ਦਾ ਬੀਜ ਬੈਂਕ, PM ਮੋਦੀ ਵੀ ਕਰ ਚੁੱਕੇ ਨੇ ਤਾਰੀਫ਼

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਬਾਇਲੀ ਉਤਪਾਦਾਂ ਦੀ ਮੰਗ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਬਾਇਲੀ ਭਾਈਚਾਰੇ ਦੇ 1.25 ਕਰੋੜ ਤੋਂ ਵੱਧ ਮੈਂਬਰ ਖਾਸ ਕਰਕੇ ਔਰਤਾਂ ਦੇਸ਼ ਭਰ 'ਚ 80 ਲੱਖ ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਦਾ ਹਿੱਸਾ ਹਨ। 'ਆਦਿ ਮਹੋਤਸਵ' ਨੂੰ ਅਨੇਕਤਾ 'ਚ ਏਕਤਾ ਦੀ ਭਾਰਤੀ ਤਾਕਤ ਨੂੰ ਇਕ ਨਵੀਂ ਉਚਾਈ ਦੇਣ ਵਾਲਾ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤਿਉਹਾਰ ਵਿਕਾਸ ਅਤੇ ਵਿਰਾਸਤ ਦੇ ਵਿਚਾਰ ਨੂੰ ਹੋਰ ਜ਼ਿੰਦਾ ਬਣਾ ਰਿਹਾ ਹੈ। ਜੋ ਸਰਕਾਰ ਪਹਿਲਾਂ ਆਪਣੇ ਆਪ ਨੂੰ ਦੂਰਅੰਦੇਸ਼ੀ ਸਮਝਦੀ ਸੀ, ਹੁਣ ਉਸ ਨੂੰ ਮੁੱਖ ਧਾਰਾ ਵਿਚ ਲਿਆ ਰਹੀ ਹੈ।

ਇਹ ਵੀ ਪੜ੍ਹੋ- ਬਿਹਾਰ ਬੋਰਡ ਇਮਤਿਹਾਨ ਦੇਣ ਪਹੁੰਚਿਆ ਢਾਈ ਫੁੱਟ ਦਾ ਸ਼ਖ਼ਸ, ਸੈਲਫ਼ੀ ਲੈਣ ਦੀ ਲੱਗੀ ਹੋੜ

PunjabKesari


Tanu

Content Editor

Related News