PM ਮੋਦੀ ਬੋਲੇ- ਗਰੀਬਾਂ ਦੇ ਸੁਫ਼ਨਿਆਂ ਨੂੰ ਕਦੇ ਪੂਰਾ ਨਹੀਂ ਕਰ ਸਕਦੇ ‘ਘੋਰ ਪਰਿਵਾਰਵਾਦੀ’

Thursday, Mar 03, 2022 - 04:14 PM (IST)

PM ਮੋਦੀ ਬੋਲੇ- ਗਰੀਬਾਂ ਦੇ ਸੁਫ਼ਨਿਆਂ ਨੂੰ ਕਦੇ ਪੂਰਾ ਨਹੀਂ ਕਰ ਸਕਦੇ ‘ਘੋਰ ਪਰਿਵਾਰਵਾਦੀ’

ਜੌਨਪੁਰ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਿਰਫ਼ ਆਪਣੀਆਂ ਤਿਜੋਰੀਆਂ ਭਰਨ ਦੀ ਤਾਕ ’ਚ ਰਹਿਣ ਵਾਲੇ  ‘ਘੋਰ ਪਰਿਵਾਰਵਾਦੀ’ ਲੋਕ ਗਰੀਬਾਂ ਦੇ ਸੁਫ਼ਨਿਆਂ ਨੂੰ ਕਦੇ ਪੂਰਾ ਨਹੀਂ ਕਰ ਸਕਦੇ। ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਆਯੋਜਿਤ ਇਕ ਰੈਲੀ ’ਚ ਵਿਰੋਧੀ ਪਾਰਟੀਆਂ ’ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ  ‘ਘੋਰ ਪਰਿਵਾਰਵਾਦੀ’ ਲੋਕ ਗਰੀਬਾਂ ਦੇ ਸੁਫ਼ਨਿਆਂ ਨੂੰ ਕਦੇ ਪੂਰਾ ਨਹੀਂ ਕਰ ਸਕਦੇ। ਸਰਕਾਰ ਚਲਾਉਣ ਦਾ ਇਨ੍ਹਾਂ ਮਾਫੀਆਵਾਦੀਆਂ ਦਾ ਤਰੀਕਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਨੂੰ ਲੁੱਟੋ ਅਤੇ ਗਰੀਬਾਂ ਦੇ ਸੁਫ਼ਨਿਆਂ ਨੂੰ ਕੁਚਲੋ। ਇਨ੍ਹਾਂ ਨੂੰ ਕਦੇ ਤੁਹਾਡਾ ਦਰਦ, ਤੁਹਾਡੀ ਮੁਸੀਬਤ ਨਜ਼ਰ ਨਹੀਂ ਆਈ। 

ਪ੍ਰਧਾਨ ਮੰਤਰੀ ਨੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਂ ਦਿੱਲੀ ਤੋਂ ਉਨ੍ਹਾਂ ਨੂੰ ਚਿੱਠੀ ਭੇਜਦਾ ਸੀ ਕਿਉਂਕਿ ਉਨ੍ਹਾਂ ਦੀ ਸਰਕਾਰ ਸੀ। ਮੈਂ ਵਾਰ-ਵਾਰ ਕਹਿੰਦਾ ਸੀ ਕਿ ਭਾਰਤ ਸਰਕਾਰ ਪੈਸਾ ਦੇ ਰਹੀ ਹੈ ਪਰ ਗਰੀਬ ਦੀ ਜ਼ਿੰਦਗੀ ਦੀ ਉਨ੍ਹਾਂ ਨੂੰ ਪਰਵਾਹ ਨਹੀਂ ਸੀ। ਉਨ੍ਹਾਂ ਨੇ ਸਿਰਫ਼ ਇਕ ਹੀ ਕੰਮ ਕੀਤਾ ਸੀ ਕਿ ਜਿੱਥੋਂ ਤਿਜੋਰੀ ਭਰਨ ਦਾ ਮੌਕਾ ਮਿਲੇ, ਉਹੀ ਕੰਮ ਕਰੋ। ਉਨ੍ਹਾਂ ਨੂੰ ਪਤਾ ਸੀ ਕਿ ਮੋਦੀ ਜੋ ਦਿੱਲੀ ਤੋਂ ਪੈਸਾ ਭੇਜ ਰਿਹਾ ਹੈ, ਉਸ ਦਾ ਹਿਸਾਬ ਮੰਗੇਗਾ ਤਾਂ ਫ਼ੜੇ ਜਾਣਗੇ, ਇਸ ਲਈ ਉਹ ਗਰੀਬਾਂ ਦੀ ਚਿੰਤਾ ਨਹੀਂ ਕਰਦੇ ਸਨ।

ਪ੍ਰਧਾਨ ਮੰਤਰੀ ਮੋਦੀ ਨੇ ਦਾਅਵਾ ਕੀਤਾ ਕਿ ਅਖਿਲੇਸ਼ ਦੀ ਸਰਕਾਰ ’ਚ ਜੌਨਪੁਰ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਿਰਫ਼ ਇਕ ਘਰ ਦੀ ਮਨਜ਼ੂਰੀ ਦਿੱਤੀ ਗਈ ਸੀ, ਜਦਕਿ ਸਾਲ 2017 ’ਚ ਭਾਜਪਾ ਦੀ ਸਰਕਾਰ ਬਣਨ ’ਤੇ ਇੱਥੇ 30,000 ਘਰਾਂ ਦੀ ਮਨਜ਼ੂਰੀ ਦਿੱਤੀ ਗਈ ਅਤੇ ਉਨ੍ਹਾਂ ’ਚੋਂ 15,000 ਬਣ ਕੇ ਤਿਆਰ ਵੀ ਹੋ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਮੈਡੀਕਲ ਕਾਲਜਾਂ ’ਚ ਅੱਧੀਆਂ ਸੀਟਾਂ ’ਤੇ ਫੀਸ ਘਟਾ ਕੇ ਸਰਕਾਰੀ ਮੈਡੀਕਲ ਕਾਲਜ ਦੇ ਬਰਾਬਰ ਕਰਨ ਦਾ ਇਕ ਵੱਡਾ ਫ਼ੈਸਲਾ ਲਿਆ ਹੈ।


author

Tanu

Content Editor

Related News