ਉਜ਼ਬੇਕਿਸਤਾਨ ਪਹੁੰਚੇ PM ਮੋਦੀ ਦਾ ਹੋਇਆ ਸ਼ਾਨਦਾਰ ਸੁਆਗਤ ! ਭਾਰਤੀ ਭਾਈਚਾਰੇ ਦੇ ਲੋਕਾਂ ਨੇ ਕੀਤਾ ਖ਼ਾਸ ਆਯੋਜਨ

Sunday, Aug 30, 2026 - 11:47 AM (IST)

ਉਜ਼ਬੇਕਿਸਤਾਨ ਪਹੁੰਚੇ PM ਮੋਦੀ ਦਾ ਹੋਇਆ ਸ਼ਾਨਦਾਰ ਸੁਆਗਤ ! ਭਾਰਤੀ ਭਾਈਚਾਰੇ ਦੇ ਲੋਕਾਂ ਨੇ ਕੀਤਾ ਖ਼ਾਸ ਆਯੋਜਨ

ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੌਰੇ 'ਤੇ ਉਜ਼ਬੇਕਿਸਤਾਨ ਪਹੁੰਚੇ ਹੋਏ ਹਨ। ਇਸ ਦੌਰੇ ਦੇ ਪਹਿਲੇ ਦਿਨ, ਭਾਵ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਵਿਖੇ 'ਯੋਗਾ ਫੈਡਰੇਸ਼ਨ ਆਫ਼ ਉਜ਼ਬੇਕਿਸਤਾਨ' ਵੱਲੋਂ ਆਯੋਜਿਤ ਇੱਕ ਯੋਗ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। 

ਤਾਸ਼ਕੰਦ 'ਚ ਭਾਰਤੀ ਭਾਈਚਾਰੇ ਵੱਲੋਂ ਇੱਕ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬਾਲੀਵੁੱਡ ਬੈਟਲ ਗਰੁੱਪ ('ਉੜੇ ਜਬ ਜਬ ਜ਼ੁਲਫੇਂ ਤੇਰੀ'), ਕੱਥਕ ਅਤੇ 'ਅੰਦੀਜਾਨ ਪੋਲਕਾ' ਡਾਂਸ ਦਾ ਫਿਊਜ਼ਨ ਪੇਸ਼ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਲਾਲ ਬਹਾਦਰ ਸ਼ਾਸਤਰੀ ਭਾਰਤੀ ਸੱਭਿਆਚਾਰਕ ਕੇਂਦਰ ਦੇ ਵਿਦਿਆਰਥੀਆਂ ਦੀ ਕਲਾਕਾਰੀ ਦੀ ਰੱਜ ਕੇ ਪ੍ਰਸ਼ੰਸਾ ਕੀਤੀ।

A special welcome, wreath-laying at the Yangi Uzbekistan Monument and interaction with the Indian community…

Here are highlights from yesterday in Tashkent. pic.twitter.com/nQF54An3UB

— Narendra Modi (@narendramodi) August 30, 2026

ਇਸ ਮਗਰੋਂ ਪੀ.ਐੱਮ. ਮੋਦੀ ਨੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ੀਯੋਯੇਵ ਨਾਲ 'ਯੰਗੀ ਉਜ਼ਬੇਕਿਸਤਾਨ' ਪਾਰਕ ਵਿੱਚ ਜਾ ਕੇ ਸ਼ਹੀਦੀ ਯਾਦਗਾਰ 'ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰੇ ਦੌਰਾਨ ਹਿਲਟਨ ਹੋਟਲ ਸਮੇਤ ਤਾਸ਼ਕੰਦ ਦੀਆਂ ਪ੍ਰਮੁੱਖ ਇਮਾਰਤਾਂ ਨੂੰ ਭਾਰਤੀ ਤਿਰੰਗੇ ਦੇ ਰੰਗ ਦੀਆਂ ਲਾਈਟਾਂ ਨਾਲ ਰੋਸ਼ਨ ਕੀਤਾ ਗਿਆ ਸੀ।

ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਸ਼ਵਕਤ ਮਿਰਜ਼ੀਯੋਯੇਵ ਵਿਚਾਲੇ ਵਫ਼ਦ ਪੱਧਰੀ ਗੱਲਬਾਤ ਹੋਵੇਗੀ, ਜਿਸ 'ਚ ਵਪਾਰ, ਨਿਵੇਸ਼, ਰੱਖਿਆ, ਡਿਜੀਟਲ ਕਨੈਕਟੀਵਿਟੀ, ਊਰਜਾ, ਸਿੱਖਿਆ ਅਤੇ ਲੋਕਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ ਜਾਵੇਗੀ। 

ਜ਼ਿਕਰਯੋਗ ਹੈ ਕਿ ਪੀ.ਐੱਮ. ਮੋਦੀ 29 ਤੋਂ 30 ਅਗਸਤ ਤੱਕ ਉਜ਼ਬੇਕਿਸਤਾਨ ਦੇ ਦੋ ਦਿਨਾ ਦੌਰੇ 'ਤੇ ਹਨ। ਤਾਸ਼ਕੰਦ ਪਹੁੰਚਣ 'ਤੇ ਭਾਰਤੀ ਭਾਈਚਾਰੇ ਅਤੇ ਉਜ਼ਬੇਕਿਸਤਾਨ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ। ਤਾਸ਼ਕੰਦ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਲਈ ਰਵਾਨਾ ਹੋਣਗੇ, ਜਿੱਥੇ ਉਹ ਰਾਸ਼ਟਰਪਤੀ ਸਦਿਰ ਜਾਪਾਰੋਵ ਦੇ ਸੱਦੇ 'ਤੇ 26ਵੇਂ ਐੱਸ.ਸੀ.ਓ. ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। 

ਇਹ ਵੀ ਪੜ੍ਹੋ- ਤੁਸੀਂ ਵੀ ਵਰਤਦੇ ਹੋ ਇਸ ਕੰਪਨੀ ਦੇ ਮਸਾਲੇ ਤਾਂ ਹੋ ਜਾਓ ਸਾਵਧਾਨ ! FSSAI ਨੇ ਲਾ'ਤਾ ਬੈਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News